| ਹਵਾਈ ਸੈਨਾ ਦੇ ਹੈਲੀਕਾਪਟਰ ਨੂੰ ਹੜ੍ਹ ਪ੍ਰਭਾਵਿਤ ਖੇਤਰਾਂ ਲਈ ਬਚਾਓ ਕਾਰਜਾਂ 'ਚ ਲਗਾਇਆ |
|
|
|
| Tuesday, 18 June 2013 14:36 | |
|
ਨਵੀਂ ਦਿੱਲੀ,18 ਜੂਨ-ਭਾਰਤੀ ਹਵਾਈ ਸੇਨਾ ਦੇ ਹੈਲੀਕਾਪਟਰਾਂ ਨੂੰ 17 ਜੂਨ ਨੂੰ ਭਾਰੀ ਮੀਂਹ ਨਾਲ ਆਏ ਹੜ੍ਹਾਂ ਤੋਂ ਪੈਦਾ ਖਤਰਿਆਂ ਵਿੱਚ ਰਾਹਤ ਅਤੇ ਬਚਾਓ ਕਾਰਜਾਂ ਵਿੱਚ ਲਗਾਇਆ ਗਿਆ। ਇਨ੍ਹਾਂ ਹੈਲੀਕਾਪਟਰਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਦੀ ਅਪੀਲ ਉਤੇ 16 ਜੂਨ ਨੂੰ ਹੀ ਤਿਆਰ ਰੱਖਿਆ ਗਿਆ ਸੀ। ਹਵਾਈ ਸੈਨਾ ਦੇ ਹੈਲੀਕੈਪਟਰਾਂ ਐਮ.ਆਈ.17, ਐਮ.ਈ. 17 ਵੀ. 5 ਏ.ਐਲ.ਐਚ ਨੇ ਹੜ੍ਹ ਨਾਲ ਪ੍ਰਭਾਵਿਤ ਸਹਾਰਨਪੁਰ ਜ਼ਿਲ੍ਹੇ ਦੇ ਨਾਕੁਰ ਇਲਾਕੇ ਵਿੱਚ ਰਾਹਤ ਤੇ ਬਚਾਅ ਅਭਿਆਨ ਚਲਾਈ। ਇਸ ਵਿੱਚ ਉਨ੍ਹਾਂ ਨੇ ਲੋਕਾਂ ਨੂੰ ਉਪਰਣਾਂ ਨਾਲ ਉਥੇ ਸੁਰੱਖਿਆ ਥਾਵਾਂ ਉਤੇ ਪਹੁੰਚਾਇਆ ਅਤੇ ਰਾਹਤ ਅਤੇ ਸਿਹਤ ਸਮੱਗਰੀ ਵੰਡੀ। ਬਚਾਏ ਗਏ ਲੋਕਾਂ ਵਿੱਚ 6 ਬੱਚਿਆਂ ਸਮੇਤ ਕਰਨਾਲ ਜ਼ਿਲ੍ਹੇ ਦੇ Add comment (0)
|
|
| Read more... |
| ਪੰਜਾਬ ਵੱਲੋਂ ਸਨਅਤੀ ਪਲਾਟ ਧਾਰਕਾਂ ਨੂੰ ਵੱਡੀ ਰਾਹਤ |
|
|
|
| Tuesday, 18 June 2013 14:36 | |
|
ਚੰਡੀਗੜ੍ਹ, 18 ਜੂਨ -ਪੰਜਾਬ ਸਰਕਾਰ ਨੇ ਫੋਕਲ ਪੁਆਇੰਟਾਂ ਦੇ ਸਨਅੱਤੀ ਪਲਾਟ ਧਾਰਕਾਂ ਨੂੰ ਵੱਡੀ ਰਾਹਤ ਦਿੰਦਿਆਂ ਉਨ੍ਹਾਂ ਨੂੰ ਪਲਾਟ ਦਾ ਅਹਾਤਾ 10 ਫੀਸਦੀ ਵਰਤਣ ਦੀ ਪ੍ਰਵਾਨਗੀ ਦੇ ਦਿੱਤੀ ਹੈ। |
|
| Read more... |
| ਪਾਕਿ : ਪੰਜਾਬ ਸਰਕਾਰ ਨੇ ਜਮਾਤ ਉਦ ਦਾਵਾ ਨੂੰ ਦਿੱਤੇ ਕਰੋੜਾਂ ਰੁਪਏ |
|
|
|
| Tuesday, 18 June 2013 14:35 | |
|
ਲਾਹੌਰ, 18 ਜੂਨ-ਪਾਕਿਸਤਾਨ ਦੇ ਪੰਜਾਬ ਸੂਬਾ ਸਰਕਾਰ ਨੇ ਹਾਫਿਜ਼ ਸਈਦ ਦੇ ਸੰਗਠਨ ਜਮਾਤ ਉਦ ਦਾਵਾ ਦੇ ਸਭ ਤੋਂ ਵੱਡੇ ਕੇਂਦਰ ਲਈ ਕਰੋੜਾਂ ਰੁਪਏ ਦੀ ਵੰਡ ਕੀਤੀ ਹੈ। ਸੂਬਾ ਸਰਕਾਰ ਨੇ ਜਮਾਤ ਦੇ ਕੇਂਦਰ 'ਮਰਕਜ-ਏ-ਤੈਇਬਾ' ਲਈ 6.1 ਕਰੋੜ ਪਾਕਿਸਤਾਨੀ ਰੁਪਏ ਦੀ ਵੰਡ ਕੀਤੀ। ਇਸ ਵੰਡ ਦੀ ਪੇਸ਼ਕਸ਼ ਸਾਲ 2013-14 ਦੇ ਵਿੱਤੀ ਬਜਟ ਵਿਚ ਕੀਤੀ ਗਈ ਹੈ। |
|
| Read more... |
| ਵੋਕੇਸ਼ਨਲ ਟਰੇਨਿੰਗ ਪ੍ਰੋਵਾਈਡਰਜ਼ ਦੀ ਰਜਿਸ਼ਟ੍ਰੇਸ਼ਨ ਲਈ ਅਰਜ਼ੀਆਂ ਮੰਗੀਆਂ |
|
|
|
| Tuesday, 18 June 2013 14:35 | |
|
ਚੰਡੀਗੜ੍ਹ, 18 ਜੂਨ -ਪੰਜਾਬ ਸਰਕਾਰ ਦੇ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਨੇ ਰਾਜ ਦੇ ਵਿਦਿਆਰਥੀਆਂ ਨੂੰ ਸਕਿੱਲ ਡਿਵੈਲਪਮੈਂਟ ਇਨੀਸ਼ੀਏਟਿਵ ਸਕੀਮ ਅਧੀਨ ਵੋਕੇਸ਼ਨਲ ਟਰੇਨਿੰਗ ਪ੍ਰਦਾਨ ਕਰਨ ਲਈ ਯੋਗ ਵੋਕੇਸ਼ਨਲ ਟਰੇਨਿੰਗ ਪ੍ਰੋਵਾਈਡਰਜ਼ (ਵੀ.ਟੀ.ਪੀਜ਼)ਦੀ ਰਜਿਸਟ੍ਰੇਸ਼ਨ ਲਈ ਅਰਜ਼ੀਆਂ ਮੰਗੀਆਂ ਹਨ। |
|
| Read more... |
| ਭਾਰਤੀ ਹਵਾਈ ਸੈਨਾ ਵੱਲੋਂ ਅਪ੍ਰੇਸ਼ਨ 'ਰਾਹਤ' ਅਭਿਆਨ ਦੀ ਸ਼ੁਰੂਆਤ |
|
|
|
| Tuesday, 18 June 2013 14:34 | |
|
ਨਵੀਂ ਦਿੱਲੀ, 18 ਜੂਨ-ਭਾਰੀ ਮੀਂਹ ਨੇ 16 ਜੂਨ ਨੂੰ ਉਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ਰਾਜਾਂ ਵਿੱਚ ਕਾਫ਼ੀ ਭਿਆਨਕ ਰੂਪ ਧਾਰਨ ਕਰ ਲਿਆ, ਜਿਸ ਵਜੋਂ ਤੀਰਥ ਯਾਤਰੀਆਂ ਸਮੇਤ ਹਜ਼ਾਰਾਂ ਲੋਕ ਵੱਖ-ਵੱਖ ਘਾਟੀਆਂ ਵਿੱਚ ਫਸ ਗਏ। ਰਾਹਤ ਕਾਰਜਾਂ ਲਈ ਭਾਰਤੀ ਹਵਾਈ ਸੈਨਾ ਦੀ ਸਹਾਇਤਾ ਮੰਗੀ ਗਈ। ਪੱਛਮੀ ਕਮਾਨ ਡਬਲਯੂ. ਏ.ਸੀ ਹੈਡਕੁਆਰਟਰ ਨੇ ਵੱਖ-ਵੱਖ ਰਾਜਾਂ ਵੱਲੋਂ ਹੜ੍ਹ ਨਾਲ ਪ੍ਰਭਾਵਿਤ ਰਾਹਤ ਸਬੰਧੀ ਸਹਾਇਤਾ ਦੀ ਅਪੀਲ ਉਤੇ ਤੱਤਕਾਲ ਪ੍ਰਕ੍ਰਿਆ ਸ਼ੁਰੂ ਕੀਤੀ। ਇਸ ਦੇ ਨਾਲ ਹੀ ਹਵਾਈ ਸੈਨਾ ਨੇ ਯਮੁਨਾ ਨਗਰ, ਕੇਦਾਰਨਾਥ, ਬਦਰੀਨਾਥ ਖੇਤਰ, ਰੂਦਰਪ੍ਰਯਾਗ ਘਾਟੀ, ਕਰਚਮ ਪੁਹ ਖੇਤਰ ਵਿੱਚ ਬਚਾਓ ਕਾਰਜ ਸ਼ੁਰੂ ਕਰ ਦਿੱਤਾ। |
|
| Read more... |







































