ਸਪਾਟ ਫਿਕਸਿੰਗ : ਮੇਯੱਪਨ ਨੂੰ 29 ਤੱਕ ਪੁਲਿਸ ਹਿਰਾਸਤ 'ਚ ਭੇਜਿਆ PDF Print E-mail
Saturday, 25 May 2013 14:36

ਮੁੰਬਈ, 25 ਮਈ-ਆਈ.ਪੀ.ਐੱਲ ਸੱਟੇਬਾਜ਼ੀ ਵਿਚ ਗ੍ਰਿਫਤਾਰ ਕੀਤੇ ਗਏ ਚੇਨੱਈ ਸੁਪਰ ਕਿੰਗਸ ਦੇ ਪ੍ਰਮੁੱਖ ਗੁਰੂਨਾਥ ਮੇਯੱਪਨ ਨੂੰ ਅੱਜ 29 ਮਈ ਤੱਕ ਪੁਲਿਸ ਹਿਰਾਸਤ ਵਿਚ ਭੇਜ ਦਿੱਤਾ ਗਿਆ। ਇਸ ਤੋਂ ਪਹਿਲਾਂ ਮੇਯੱਪਨ ਨੂੰ ਮੁੰਬਈ ਦੀ ਮੈਟਰੋਪਾਲਿਟਨ ਅਦਾਲਤ ਵਿਚ ਪੇਸ਼ ਕੀਤਾ ਗਿਆ।
ਜ਼ਿਕਰਯੋਗ ਹੈ ਬੀ.ਸੀ.ਸੀ.ਆਈ ਚੇਅਰਮੈਨ ਸ੍ਰੀਨਿਵਾਸਨ ਦੇ ਦਾਮਾਦ ਮੇਯੱਪਨ ਨੂੰ ਕੱਲ੍ਹ ਮੁੰਬਈ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ। ਉਥੇ ਟੀਮ ਦੇ ਮਾਲਿਕ ਅੇਨ. ਸ੍ਰੀਨਿਵਾਸਨ 'ਤੇ ਬੀ.ਸੀ.ਸੀ.ਆਈ ਚੇਅਰਮੈਨ ਦਾ ਅਹੁਦਾ ਛੱਡਣ ਦਾ ਦਬਾਅ ਬਣਦਾ ਜਾ

Read more...
 
ਕਾਂਗਰਸ ਵਰਕਰਾਂ 'ਤੇ ਕਠੋਰ ਅੱਤਿਆਚਾਰ ਦੀ ਕੈਪਟਨ ਅਮਰਿੰਦਰ ਨੇ ਕੀਤੀ ਨਿੰਦਾ PDF Print E-mail
Saturday, 25 May 2013 14:36

ਚੰਡੀਗੜ੍ਹ, 25 ਮਈ -ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਹਲਕੇ ਲੰਬੀ ਦੇ ਪਿੰਡ ਮਾਨ 'ਚ ਕਾਂਗਰਸੀ ਵਰਕਰਾਂ 'ਤੇ ਕੀਤੇ ਜਾ ਰਹੇ ਅੱਤਿਆਚਾਰ ਦੀ ਨਿੰਦਾ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਸੱਭ ਕੁਝ ਮੁੱਖ ਮੰਤਰੀ ਤੇ ਇਸ਼ਾਰੇ 'ਤੇ ਕੀਤਾ ਜਾ ਰਿਹਾ ਹੈ। ਜਿਸਦੇ ਚਲਦੇ ਸਾਰੇ ਪਿੰਡ 'ਚ ਖਾਮੋਸ਼ੀ ਛਾਅ ਗਈ ਹੈ, ਕਿਉਂਕਿ ਗ੍ਰਿਫਤਾਰੀ ਤੋਂ ਬਚਾਅ ਲਈ ਕਾਂਗਰਸੀ ਵਰਕਰ ਗਾਇਬ ਹੋ ਗਏ ਹਨ।
ਇਥੇ ਜਾਰੀ ਬਿਆਨ 'ਚ ਸਖ਼ਤ ਸ਼ਬਦਾਂ ਦੀ ਵਰਤੋਂ ਕਰਦੇ ਹੋਏ ਕੈਪਟਨ ਅਮਰਿੰਦਰ ਨੇ ਕਿਹਾ ਕਿ

Read more...
 
ਸ੍ਰੀਨਿਵਾਸਨ ਨੇ ਕੀਤਾ ਅਸਤੀਫੇ ਤੋਂ ਇਨਕਾਰ PDF Print E-mail
Saturday, 25 May 2013 14:35

ਮੁੰਬਈ, 25 ਮਈ-ਬੀ.ਸੀ.ਸੀ.ਆਈ ਚੇਅਰਮੈਨ ਐਨ. ਸ੍ਰੀਨਿਵਾਸਨ ਨੇ ਅੱਜ ਅਸਤੀਫਾ ਦੇਣ ਤੋਂ ਇਨਕਾਰ ਕਰ ਦਿੱਤਾ। ਹਾਲਾਂਕਿ ਉਨ੍ਹਾਂ ਦੇ ਜਵਾਈ ਤੇ ਚੇਨੱਈ ਸੁਪਰ ਕਿੰਗਸ ਦੇ ਮਾਲਿਕ ਗੁਰੂਨਾਥ ਮਯੱਪਨ ਦੀ ਸੱਟੇਬਾਜ਼ੀ ਦੇ ਦੋਸ਼ਾਂ ਹੇਠ ਹੋਈ ਗ੍ਰਿਫਤਾਰੀ ਤੋਂ ਬਾਅਦ ਉਨ੍ਹਾਂ ਦੀ ਬਰਖਾਸਤਗੀ ਦਾ ਦਬਾਅ ਵਧਦਾ ਜਾ ਰਿਹਾ ਹੈ।
ਅੱਜ ਇਥੇ ਹਵਾਈ ਅੱਡੇ 'ਤੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸ੍ਰੀ ਨਿਵਾਸਨ ਨੇ ਆਖਿਆ, ''ਮੇਰਾ ਅਸਤੀਫਾ ਦੇਣ ਦਾ ਕੋਈ ਇਰਾਦਾ ਨਹੀਂ ਹੈ ਕਿਉਂਕਿ ਮੈਂ ਕੁਝ ਵੀ ਗਲਤ ਨਹੀਂ ਕੀਤਾ। ਮੈਨੂੰ ਕੋਈ ਅਸਤੀਫਾ ਦੇਣ ਲਈ ਮਜਬੂਰ ਨਹੀਂ ਕਰ ਸਕਦਾ। ਹਾਲਾਂਕਿ ਕੁਝ ਲੋਕ ਮੇਰੇ ਅਸਤੀਫੇ

Read more...
 
ਬਾਦਲ ਵਲੋਂ 1557 ਡੇਰਿਆਂ/ਢਾਣੀਆਂ ਨੂੰ ਸ਼ਹਿਰੀ ਤਰਜ਼ 'ਤੇ ਬਿਜਲੀ ਸਪਲਾਈ ਦੇਣ ਦਾ ਐਲਾਨ PDF Print E-mail
Saturday, 25 May 2013 14:35

ਚੰਡੀਗੜ੍ਹ, 25 ਮਈ -ਸਰਹੱਦੀ ਅਤੇ ਕੰਢੀ ਇਲਾਕਿਆਂ ਵਿੱਚ ਡੇਰਿਆਂ/ਢਾਣੀਆਂ ਵਿੱਚ ਬਿਜਲੀ ਦੀ ਮਾੜੀ ਸਪਲਾਈ ਕਾਰਨ ਲੋਕਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਸਰਹੱਦੀ ਅਤੇ ਕੰਢੀ ਖੇਤਰ ਦੇ 1557 ਡੇਰਿਆਂ/ਢਾਣੀਆਂ ਨੂੰ 15.30 ਕਰੋੜ ਰੁਪਏ ਦੀ ਲਾਗਤ ਨਾਲ ਸ਼ਹਿਰਾਂ ਦੀ ਤਰਜ਼ 'ਤੇ ਬਿਨਾ ਅੜਚਣ 24 ਘੰਟੇ ਘਰੇਲੂ ਬਿਜਲੀ ਸਪਲਾਈ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ।
ਇਸ ਦਾ ਪ੍ਰਗਟਾਵਾ ਕਰਦੇ ਹੋਏ ਅੱਜ ਇੱਥੇ ਮੁੱਖ ਮੰਤਰੀ ਦਫ਼ਤਰ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਸਰਹੱਦੀ ਅਤੇ ਕੰਢੀ ਪੱਟੀ ਦੇ ਮੁਸ਼ਕਿਲ ਇਲਾਕਿਆਂ ਦੇ ਇਨ੍ਹਾਂ ਡੇਰਿਆਂ/ਢਾਣੀਆਂ ਦੇ ਬਿਜਲੀਕਰਨ ਲਈ ਪੀ.ਐਸ.ਪੀ.ਸੀ.ਐਲ. ਨੂੰ ਇਸ ਕੰਮ

Read more...
 
ਪਾਕਿ 'ਚ ਗੈਸ ਸਿਲੰਡਰ ਫਟਣ ਨਾਲ 15 ਬੱਚਿਆਂ ਦੀ ਮੌਤ PDF Print E-mail
Saturday, 25 May 2013 14:34

ਇਸਲਾਮਾਬਾਦ, 25 ਮਈ-ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਅੱਜ ਇਕ ਸਕੂਲ ਵੈਨ ਵਿਚ ਗੈਸ ਸਿਲੰਡਰ ਦੇ ਫਟ ਜਾਣ ਨਾਲ 15 ਬੱਚਿਆਂ ਦੀ ਮੌਤ ਹੋ ਗਈ। ਸਮਾਚਾਰ ਏਜੰਸੀ ਸਿਨਹੁਆ ਨੇ 'ਦੁਨੀਆ' ਦੇ ਹਵਾਲੇ ਨਾਲ ਜਾਣਕਾਰੀ ਦਿੱਤੀ ਕਿ ਉਹ ਵਿਸਫੋਟ ਪੂਰਬੀ ਪੰਜਾਬ ਦੇ ਗੁਜਰਾਤ ਜ਼ਿਲ੍ਹੇ ਵਿਚ ਹੋਇਆ।
ਇਹ ਹਾਦਸਾ ਸਵੇਰੇ 7.40 ਵਜੇ ਉਸ ਸਮੇਂ ਹੋਇਆ ਜਦੋਂ ਸਕੂਲ ਵੈਨ 8 ਤੋਂ 12 ਸਾਲ ਦੇ 20-25 ਬੱਚਿਆਂ ਨੂੰ

Read more...