ਕਸ਼ਮੀਰ 'ਚ ਅੱਤਵਾਦੀਆਂ ਦੇ ਹਮਲੇ 'ਚ ਤਿੰਨ ਸੁਰੱਖਿਆ ਕਰਮੀ ਸ਼ਹੀਦ PDF Print E-mail
Friday, 24 May 2013 13:49

ਸ੍ਰੀਨਗਰ, 24 ਮਈ-ਜੰਮੂ-ਕਸ਼ਮੀਰ ਦੇ ਪੁਲਵਾਮਾ ਵਿਚ ਅੱਜ ਅੱਤਵਾਦੀਆਂ ਦੇ ਹਮਲੇ ਵਿਚ ਤਿੰਨ ਸੁਰੱਖਿਆ ਕਰਮੀ ਸ਼ਹੀਦ ਹੋ ਗਏ। ਅਧਿਕਾਰਿਕ ਸੂਤਰਾਂ ਅਨੁਸਾਰ ਦੱਖਣੀ ਕਸ਼ਮੀਰ ਵਿਚ ਇਥੋਂ ਲਗਪਗ 35 ਕਿਲੋਮੀਟਰ ਦੂਰ ਮਾਚੋ ਤ੍ਰਾਲ ਪਿੰਡ ਵਿਚ ਅੱਤਵਾਦੀਆਂ ਨੇ ਸੁਰੱਖਿਆ ਕਰਮੀਆਂ ਦੇ ਗਸ਼ਤੀ ਦਲ 'ਤੇ ਹਮਲਾ ਕਰ ਦਿੱਤਾ, ਜਿਸ ਵਿਚ ਤਿੰਨ ਸੁਰੱਖਿਆ ਕਰਮੀ ਸ਼ਹੀਦ ਹੋ ਗਏ।
ਸੂਤਰਾਂ ਅਨੁਸਾਰ ਇਸ ਹਮਲੇ ਵਿਚ ਤਿੰਨ ਸੁਰੱਖਿਆ ਕਰਮੀ ਜ਼ਖਮੀ ਹੋਏ ਸਨ, ਜਿਨ੍ਹਾਂ ਦੀ ਹਸਪਤਾਲ ਲੈ ਜਾਂਦੇ

Read more...
 
ਚੋਣਾਂ 'ਚ ਅਕਾਲੀ-ਭਾਜਪਾ ਦੀ ਨਹੀਂ, ਸਰਕਾਰੀ ਮਸ਼ੀਨਰੀ ਦੀ ਜਿੱਤ ਹੋਈ : ਬਲਬੀਰ ਸਿੱਧੂ PDF Print E-mail
Friday, 24 May 2013 13:49

ਮੋਹਾਲੀ/ਚੰਡੀਗੜ੍ਹ, 24 ਮਈ -ਮੋਹਾਲੀ ਹਲਕੇ ਦੇ ਕਾਂਗਰਸੀ ਵਿਧਾਇਕ ਬਲਬੀਰ ਸਿੰਘ ਸਿੱਧੂ ਨੇ ਆਖਿਆ ਹੈ ਕਿ ਜ਼ਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੀ ਨਹੀਂ, ਸਗੋਂ ਸਰਕਾਰੀ ਮਸ਼ੀਨਰੀ ਦੀ ਜਿੱਤ ਹੋਈ ਹੈ, ਜਿਸ ਨੇ ਪੁਲਿਸ ਦੀ ਇਕ ਪਾਸੜ ਮਦਦ ਨਾਲ ਬੂਥਾਂ 'ਤੇ ਕਬਜ਼ੇ ਕੀਤੇ ਅਤੇ ਨਾਜਾਇਜ਼ ਵੋਟਾਂ ਭੁਗਤਾਈਆਂ। ਅੱਜ ਇਥੇ ਕੁੱਝ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਸ੍ਰ. ਸਿੱਧੂ ਨੇ ਕਿਹਾ ਕਿ ਚੋਣਾਂ ਅਜ਼ਾਦ ਅਤੇ ਨਿਰਪੱਖ ਮਾਹੌਲ ਵਿਚ ਨਹੀਂ ਹੋਈਆਂ, ਜਿਸ ਕਾਰਨ ਕਾਂਗਰਸ ਪਾਰਟੀ ਦਾ ਵੱਡਾ ਨੁਕਸਾਨ ਹੋਇਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਜੇ ਚੋਣਾਂ ਸਹੀ ਅਧਿਕਾਰੀਆਂ ਵਲੋਂ ਨਿਰਪੱਖਤਾ ਨਾਲ ਕਰਵਾਈਆਂ ਜਾਂਦੀਆਂ ਤਾਂ ਮੋਹਾਲੀ ਹਲਕੇ 'ਚ ਅਕਾਲੀ ਦਲ ਦੀ ਵੱਡੀ ਹਾਰ

Read more...
 
ਓਬਾਮਾ ਨੇ ਡ੍ਰੋਨ ਦੀ ਵਰਤੋਂ ਦਾ ਬਚਾਅ ਕੀਤਾ PDF Print E-mail
Friday, 24 May 2013 13:47

ਵਾਸ਼ਿੰਗਟਨ, 24 ਮਈ-ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਭਵਿੱਖ ਵਿਚ ਅੱਤਵਾਦ ਵਿਰੋਧੀ ਨੀਤੀਆਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਅੱਤਵਾਦ ਖਿਲਾਫ਼ ਆਤਮ ਰੱਖਿਆ ਵਿਚ ਡ੍ਰੋਨ ਦੀ ਵਰਤੋਂ ਕਰਨਾ ਜਾਇਜ਼ ਹੈ।
ਓਬਾਮਾ ਨੇ ਡ੍ਰੋਨ ਹਮਲਿਆਂ ਦਾ ਬਚਾਅ ਕਰਦੇ ਹੋਏ ਕਿਹਾ ਕਿ ਇਨ੍ਹਾਂ ਨਾਲ ਅੱਤਵਾਦੀਆਂ ਦਾ ਖਾਤਮਾ ਹੋਇਆ ਅਤੇ ਇਸ ਵਜ੍ਹਾ ਕਾਰਨ ਲੋਕਾਂ ਦੀਆਂ ਜ਼ਿੰਦਗੀਆਂ ਬਚੀਆਂ। ਉਨ੍ਹਾਂ ਨੇ ਰਾਸ਼ਟਰੀ ਰੱਖਿਆ ਯੂਨੀਵਰਸਿਟੀ ਵਿਚ ਦਿੱਤੇ ਆਪਣੇ ਸੰਬੋਧਨ ਵਿਚ ਕਿਹਾ ਕਿ ਕੁਝ ਨਹੀਂ ਕਰਨਾ ਕੋਈ ਵਿਕਲਪ ਨਹੀਂ ਹੈ। ਅਸੀਂ ਇਕ ਅਜਿਹੇ ਸੰਗਠਨ ਦੇ ਨਾਲ ਯੁੱਧ ਕਰ ਰਹੇ ਹਾਂ ਜੋ ਓਨੇ ਜ਼ਿਆਦਾ ਅਮਰੀਕੀ

Read more...
 
ਸ਼ੀਲਾ ਦੀਕਸ਼ਿਤ ਦੇ ਘਰ ਦੇ ਬਾਹਰ ਭਾਜਪਾ ਦਾ ਪ੍ਰਦਰਸ਼ਨ PDF Print E-mail
Friday, 24 May 2013 13:46

ਨਵੀਂ ਦਿੱਲੀ, 24 ਮਈ-ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸਮਰਥਕਾਂ ਨੇ ਸਾਲ 2008 ਦੇ ਵਿਧਾਨ ਸਭਾ ਚੋਣ ਤੋਂ ਪਹਿਲਾਂ ਜਨਤਾ ਦੇ ਪੈਸੇ ਦੇ ਕਥਿਤ ਦੁਰਉਪਯੋਗ 'ਤੇ ਦਿੱਲੀ ਦੀ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਅੱਜ ਉਸ ਦੀ ਰਿਹਾਇਸ਼ ਕੋਲ ਪ੍ਰਦਰਸ਼ਨ ਕੀਤਾ। ਦਿੱਲੀ ਦੇ ਲੋਕਾਯੁਕਤ ਮਨਮੋਹਨ ਸਰੀਨ ਨੇ ਸ਼ੀਲਾ 'ਤੇ ਜਨਤਾ ਦੇ ਪੈਸੇ ਦੇ ਦੁਰਉਪਯੋਗ ਦਾ ਦੋਸ਼ ਲਗਾਇਆ ਹੈ। ਉਸ ਦਾ ਦੋਸ਼ ਹੈ ਕਿ ਸਾਲ 2008 ਦੇ ਵਿਧਾਨ ਸਭਾ ਚੋਣ ਤੋਂ ਪਹਿਲਾਂ 'ਰਾਜਨੀਤਕ ਉਦੇਸ਼' ਤਹਿਤ ਵਿਗਿਆਪਨ ਮੁਹਿੰਮ ਚਲਾਈ ਗਈ, ਜਿਸ ਵਿਚ ਜਨਤਾ ਦੇ ਪੈਸੇ ਦਾ ਵੱਡੇ ਪੈਮਾਨੇ 'ਤੇ ਦੁਰਉਪਯੋਗ ਹੋਇਆ।
ਭਾਜਪਾ ਦੇ ਕਰੀਬ 100 ਸਮਰਥਕਾਂ ਅਤੇ ਨੇਤਾ ਮੁੱਖ ਮੰਤਰੀ ਦੀ ਰਿਹਾਇਸ਼ ਦੇ ਬਾਹਰ ਇਕੱਠੇ ਹੋ ਕੇ

Read more...
 
ਆਸਟ੍ਰੇਲੀਆ 'ਚ ਕੰਮਕਾਜ ਦੌਰਾਨ ਪਗੜੀ ਦੀ ਇਜਾਜ਼ਤ ਸਬੰਧੀ ਫੈਸਲੇ ਦਾ ਸੁਖਬੀਰ ਵਲੋਂ ਸਵਾਗਤ PDF Print E-mail
Friday, 24 May 2013 13:45

ਚੰਡੀਗੜ੍ਹ, 24 ਮਈ -ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਆਸਟ੍ਰੇਲੀਅਨ ਪ੍ਰਧਾਨ ਮੰਤਰੀ ਜੂਲੀਆ ਗਿਲਾਰਡ ਵਲੋਂ ਸਿੱਖਾਂ ਨੂੰ ਕੰਮ ਕਾਜ ਵਾਲੀਆਂ ਥਾਵਾਂ 'ਤੇ ਪਗੜੀ ਬੰਨਣ ਦੀ ਇਜਾਜ਼ਤ ਦੇਣ ਸਬੰਧੀ ਦਿੱਤੇ ਭਰੋਸੇ ਦਾ ਜ਼ੋਰਦਾਰ ਸਵਾਗਤ ਕਰਦਿਆਂ ਇਸ ਨੂੰ ਸ਼੍ਰੋਮਣੀ ਅਕਾਲੀ ਦਲ ਵਲੋਂ ਲਗਾਤਾਰ ਕੀਤੇ ਜਾ ਰਹੇ ਯਤਨਾਂ ਦਾ ਨਤੀਜਾ ਦੱਸਿਆ ਹੈ।
ਅੱਜ ਇਥੋਂ ਜਾਰੀ ਇੱਕ ਬਿਆਨ ਵਿਚ ਸ. ਬਾਦਲ ਨੇ ਕਿਹਾ ਕਿ ਆਸਟ੍ਰੇਲੀਅਨ ਪ੍ਰਧਾਨ ਮੰਤਰੀ ਵਲੋਂ ਸਿੱਖਾਂ ਨੂੰ ਸਰਕਾਰੀ ਦਫਤਰਾਂ, ਹੋਰ ਕੰਮ ਕਾਜੀ ਥਾਵਾਂ ਅਤੇ ਦੁਪਹੀਆ ਵਾਹਨ ਚਲਾਉਣ ਸਮੇਂ ਪੱਗ ਬੰਨਣ ਦੀ ਇਜਾਜ਼ਤ ਦੇਣ ਦਾ ਭਰੋਸਾ ਇਸ

Read more...