| ਸਪਾਟ ਫਿਕਸਿੰਗ : ਮੇਯੱਪਨ ਨੂੰ 29 ਤੱਕ ਪੁਲਿਸ ਹਿਰਾਸਤ 'ਚ ਭੇਜਿਆ |
|
|
|
| Saturday, 25 May 2013 14:36 | |
|
ਮੁੰਬਈ, 25 ਮਈ-ਆਈ.ਪੀ.ਐੱਲ ਸੱਟੇਬਾਜ਼ੀ ਵਿਚ ਗ੍ਰਿਫਤਾਰ ਕੀਤੇ ਗਏ ਚੇਨੱਈ ਸੁਪਰ ਕਿੰਗਸ ਦੇ ਪ੍ਰਮੁੱਖ ਗੁਰੂਨਾਥ ਮੇਯੱਪਨ ਨੂੰ ਅੱਜ 29 ਮਈ ਤੱਕ ਪੁਲਿਸ ਹਿਰਾਸਤ ਵਿਚ ਭੇਜ ਦਿੱਤਾ ਗਿਆ। ਇਸ ਤੋਂ ਪਹਿਲਾਂ ਮੇਯੱਪਨ ਨੂੰ ਮੁੰਬਈ ਦੀ ਮੈਟਰੋਪਾਲਿਟਨ ਅਦਾਲਤ ਵਿਚ ਪੇਸ਼ ਕੀਤਾ ਗਿਆ। Add comment (0)
|
|
| Read more... |
| ਕਾਂਗਰਸ ਵਰਕਰਾਂ 'ਤੇ ਕਠੋਰ ਅੱਤਿਆਚਾਰ ਦੀ ਕੈਪਟਨ ਅਮਰਿੰਦਰ ਨੇ ਕੀਤੀ ਨਿੰਦਾ |
|
|
|
| Saturday, 25 May 2013 14:36 | |
|
ਚੰਡੀਗੜ੍ਹ, 25 ਮਈ -ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਹਲਕੇ ਲੰਬੀ ਦੇ ਪਿੰਡ ਮਾਨ 'ਚ ਕਾਂਗਰਸੀ ਵਰਕਰਾਂ 'ਤੇ ਕੀਤੇ ਜਾ ਰਹੇ ਅੱਤਿਆਚਾਰ ਦੀ ਨਿੰਦਾ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਸੱਭ ਕੁਝ ਮੁੱਖ ਮੰਤਰੀ ਤੇ ਇਸ਼ਾਰੇ 'ਤੇ ਕੀਤਾ ਜਾ ਰਿਹਾ ਹੈ। ਜਿਸਦੇ ਚਲਦੇ ਸਾਰੇ ਪਿੰਡ 'ਚ ਖਾਮੋਸ਼ੀ ਛਾਅ ਗਈ ਹੈ, ਕਿਉਂਕਿ ਗ੍ਰਿਫਤਾਰੀ ਤੋਂ ਬਚਾਅ ਲਈ ਕਾਂਗਰਸੀ ਵਰਕਰ ਗਾਇਬ ਹੋ ਗਏ ਹਨ। |
|
| Read more... |
| ਸ੍ਰੀਨਿਵਾਸਨ ਨੇ ਕੀਤਾ ਅਸਤੀਫੇ ਤੋਂ ਇਨਕਾਰ |
|
|
|
| Saturday, 25 May 2013 14:35 | |
|
ਮੁੰਬਈ, 25 ਮਈ-ਬੀ.ਸੀ.ਸੀ.ਆਈ ਚੇਅਰਮੈਨ ਐਨ. ਸ੍ਰੀਨਿਵਾਸਨ ਨੇ ਅੱਜ ਅਸਤੀਫਾ ਦੇਣ ਤੋਂ ਇਨਕਾਰ ਕਰ ਦਿੱਤਾ। ਹਾਲਾਂਕਿ ਉਨ੍ਹਾਂ ਦੇ ਜਵਾਈ ਤੇ ਚੇਨੱਈ ਸੁਪਰ ਕਿੰਗਸ ਦੇ ਮਾਲਿਕ ਗੁਰੂਨਾਥ ਮਯੱਪਨ ਦੀ ਸੱਟੇਬਾਜ਼ੀ ਦੇ ਦੋਸ਼ਾਂ ਹੇਠ ਹੋਈ ਗ੍ਰਿਫਤਾਰੀ ਤੋਂ ਬਾਅਦ ਉਨ੍ਹਾਂ ਦੀ ਬਰਖਾਸਤਗੀ ਦਾ ਦਬਾਅ ਵਧਦਾ ਜਾ ਰਿਹਾ ਹੈ। |
|
| Read more... |
| ਬਾਦਲ ਵਲੋਂ 1557 ਡੇਰਿਆਂ/ਢਾਣੀਆਂ ਨੂੰ ਸ਼ਹਿਰੀ ਤਰਜ਼ 'ਤੇ ਬਿਜਲੀ ਸਪਲਾਈ ਦੇਣ ਦਾ ਐਲਾਨ |
|
|
|
| Saturday, 25 May 2013 14:35 | |
|
ਚੰਡੀਗੜ੍ਹ, 25 ਮਈ -ਸਰਹੱਦੀ ਅਤੇ ਕੰਢੀ ਇਲਾਕਿਆਂ ਵਿੱਚ ਡੇਰਿਆਂ/ਢਾਣੀਆਂ ਵਿੱਚ ਬਿਜਲੀ ਦੀ ਮਾੜੀ ਸਪਲਾਈ ਕਾਰਨ ਲੋਕਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਸਰਹੱਦੀ ਅਤੇ ਕੰਢੀ ਖੇਤਰ ਦੇ 1557 ਡੇਰਿਆਂ/ਢਾਣੀਆਂ ਨੂੰ 15.30 ਕਰੋੜ ਰੁਪਏ ਦੀ ਲਾਗਤ ਨਾਲ ਸ਼ਹਿਰਾਂ ਦੀ ਤਰਜ਼ 'ਤੇ ਬਿਨਾ ਅੜਚਣ 24 ਘੰਟੇ ਘਰੇਲੂ ਬਿਜਲੀ ਸਪਲਾਈ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ। |
|
| Read more... |
| ਪਾਕਿ 'ਚ ਗੈਸ ਸਿਲੰਡਰ ਫਟਣ ਨਾਲ 15 ਬੱਚਿਆਂ ਦੀ ਮੌਤ |
|
|
|
| Saturday, 25 May 2013 14:34 | |
|
ਇਸਲਾਮਾਬਾਦ, 25 ਮਈ-ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਅੱਜ ਇਕ ਸਕੂਲ ਵੈਨ ਵਿਚ ਗੈਸ ਸਿਲੰਡਰ ਦੇ ਫਟ ਜਾਣ ਨਾਲ 15 ਬੱਚਿਆਂ ਦੀ ਮੌਤ ਹੋ ਗਈ। ਸਮਾਚਾਰ ਏਜੰਸੀ ਸਿਨਹੁਆ ਨੇ 'ਦੁਨੀਆ' ਦੇ ਹਵਾਲੇ ਨਾਲ ਜਾਣਕਾਰੀ ਦਿੱਤੀ ਕਿ ਉਹ ਵਿਸਫੋਟ ਪੂਰਬੀ ਪੰਜਾਬ ਦੇ ਗੁਜਰਾਤ ਜ਼ਿਲ੍ਹੇ ਵਿਚ ਹੋਇਆ। |
|
| Read more... |








































