| ਉੱਤਰਾਖੰਡ 'ਚ ਬਾਰਸ਼ ਨਾਲ 30 ਲੋਕਾਂ ਦੀ ਮੌਤ, 100 ਦੇ ਕਰੀਬ ਲਾਪਤਾ |
|
|
|
| Monday, 17 June 2013 14:32 | |
|
ਦਰਜਨਾਂ ਮਕਾਨ ਪਾਣੀ ਦੇ ਵਹਿਣ 'ਚ ਰੁੜ੍ਹ ਗਏ
ਦੇਹਰਾਦੂਨ, 17 ਜੂਨ —ਉੱਤਰਾਖੰਡ 'ਚ ਪਿਛਲੇ 4 ਦਿਨਾਂ ਤੋਂ ਹੋ ਰਹੀ ਲਗਾਤਾਰ ਭਾਰੀ ਬਰਸਾਤ ਕਾਰਨ ਵੱਖ-ਵੱਖ ਖੇਤਰਾਂ 'ਚ 30 ਦੇ ਕਰੀਬ ਲੋਕਾਂ ਦੀ ਮੌਤ ਹੋ ਗਈ ਹੈ, ਜਦੋਂ ਕਿ ਹੁਣ ਤੱਕ 100 ਦੇ ਲਗਭਗ ਲੋਕ ਲਾਪਤਾ ਦੱਸੇ ਜਾਂਦੇ ਹਨ। ਫੌਜ ਅਤੇ ਸੁਰੱਖਿਆ ਫੋਰਸਾਂ ਦੇ ਜਵਾਨ ਲਾਪਤਾ ਲੋਕਾਂ ਅਤੇ ਲਾਸ਼ਾਂ ਨੂੰ ਲੱਭਣ ਲਈ ਜੱਦੋ-ਜਹਿਦ ਕਰ ਰਹੇ ਹਨ। ਇਸ ਦੌਰਾਨ ਇਹ ਵੀ ਪਤਾ ਲੱਗਾ ਹੈ ਕਿ ਪਾਣੀ ਦੇ ਵਹਿਣ 'ਚ ਕਈ ਦਰਜਨਾਂ ਘਰ ਅਤੇ ਹੋਰ ਕਾਰੋਬਾਰੀ ਇਮਾਰਤਾਂ ਢਹਿ-ਢੇਰੀ ਹੋ ਗਈਆਂ ਹਨ। ਸਰਕਾਰ ਵੱਲੋਂ ਪੀੜਤ ਲੋਕਾਂ ਨੂੰ ਲੋੜੀਂਦੀ ਸਹਾਇਤਾ ਮੁਹੱਈਆ ਕਰਾਉਣ ਲਈ ਯਤਨ ਕੀਤੇ ਜਾ ਰਹੇ ਹਨ। ਬਾਰਸ਼ ਕਾਰਨ ਪ੍ਰਭਾਵਿਤ ਇਲਾਕਿਆਂ ਦਾ ਆਸ-ਪਾਸ ਦੇ ਇਲਾਕਿਆਂ ਅਤੇ Add comment (0)
|
|
| Read more... |
| ਬਾਦਲ ਵਲੋਂ ਸ੍ਰੀ ਹੇਮਕੁੰਡ ਸਾਹਿਬ ਦੇ ਯਾਤਰੀਆਂ ਨੂੰ ਬਚਾਉਣ ਅਤੇ ਨਿਗਰਾਨੀ ਰੱਖਣ ਲਈ ਮੁੱਖ ਸਕੱਤਰ ਤਾਇਨਾਤ |
|
|
|
| Monday, 17 June 2013 14:31 | |
|
ਚੰਡੀਗੜ੍ਹ, 17 ਜੂਨ -ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਭਾਰੀ ਮੀਂਹ ਨਾਲ ਢਿਗਾਂ ਦੇ ਡਿਗਣ ਕਾਰਨ ਸੜਕੀ ਆਵਾਜਾਈ ਬੰਦ ਹੋਣ ਕਰਕੇ ਘਿਰ ਚੁੱਕੇ ਸ੍ਰੀ ਹੇਮਕੁੰਡ ਸਾਹਿਬ ਦੇ ਦਰਸ਼ਨਾਂ ਲਈ ਗਏ ਧਾਰਮਿਕ ਸ਼ਰਧਾਲੂਆਂ ਨੂੰ ਬਚਾਉਣ ਵਾਸਤੇ ਵੱਡੀ ਪੱਧਰ 'ਤੇ ਕਾਰਵਾਈ ਕਰਨ ਲਈ ਉਤਰਾਖੰਡ ਸਰਕਾਰ ਨੂੰ ਹਰ ਮਦਦ ਅਤੇ ਸਹਾਇਤਾ ਪ੍ਰਦਾਨ ਕਰਨ ਵਾਸਤੇ ਮੁੱਖ ਸਕੱਤਰ ਨੂੰ ਹਰ ਜ਼ਰੂਰੀ ਕਦਮ ਚੁੱਕੇ ਜਾਣ ਦੇ ਨਿਰਦੇਸ਼ ਦਿੱਤੇ ਹਨ। |
|
| Read more... |
| ਇਰਾਕ 'ਚ ਹਮਲਿਆਂ ਦੌਰਾਨ 12 ਮੌਤਾਂ |
|
|
|
| Monday, 17 June 2013 14:30 | |
|
ਬਗਦਾਦ, 17 ਜੂਨ-ਇਰਾਕ ਦੀ ਰਾਜਧਾਨੀ ਬਗਦਾਦ ਦੇ ਉਤਰੀ ਹਿੱਸੇ ਵਿਚ ਇਕ ਰੇਸਤਰਾਂ ਦੇ ਬਾਹਰ ਹੋਏ ਵਿਸਫੋਟ ਸਮੇਤ ਤਿੰਨ ਅੱਤਵਾਦੀ ਹਮਲਿਆਂ ਵਿਚ 12 ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਤਾਜੀ ਇਲਾਕੇ ਵਿਚ ਰੇਸਤਰਾਂ ਦੇ ਬਾਹਰ ਵਿਸਫੋਟ ਹੋਇਆ। ਮਾਰੇ ਗਏ ਲੋਕਾਂ ਵਿਚ ਦੋ ਮਹਿਲਾਵਾਂ ਅਤੇ 12 ਸਾਲ ਦਾ ਇਕ ਬੱਚਾ ਸ਼ਾਮਲ ਹੈ। ਸਿਹਤ ਵਿਭਾਗ ਦੇ ਅਧਿਕਾਰੀ ਨੇ ਮਾਰੇ ਗਏ ਲੋਕਾਂ ਦੀ ਗਿਣਤੀ ਦੀ ਪੁਸ਼ਟੀ ਕੀਤੀ ਹੈ। ਤਾਜੀ ਬਗਦਾਦ ਦੇ ਮੱਧ ਹਿੱਸੇ ਤੋਂ ਕਰੀਬ 20 ਕਿਲੋਮੀਟਰ ਦੂਰ ਹੈ। |
|
| Read more... |
| ਅਟਲ-ਅਡਵਾਨੀ ਦਾ ਯੁੱਗ ਖ਼ਤਮ, ਨਵੇਂ ਦੌਰ 'ਚ ਗਠਜੋੜ ਮੁਸ਼ਕਲ : ਨਿਤੀਸ਼ ਕੁਮਾਰ |
|
|
|
| Monday, 17 June 2013 14:30 | |
|
ਪਟਨਾ, 17 ਜੂਨ-ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਅੱਜ ਕਿਹਾ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਵਿਚ ਹੁਣ ਅਟਲ-ਅਡਵਾਨੀ ਯੁੱਗ ਸਮਾਪਤ ਹੋ ਗਿਆ ਹੈ ਅਤੇ ਹੁਣ ਨਵੇਂ ਯੁੱਗ ਵਿਚ ਗਠਜੋੜ ਵਿਚ ਰਹਿਣਾ ਮੁਸ਼ਕਲ ਹੋ ਗਿਆ ਸੀ। ਉਨ੍ਹਾਂ ਨੇ ਗਠਜੋੜ ਟੁੱਟਣ 'ਤੇ ਸਫ਼ਾਈ ਦਿੰਦੇ ਹੋਏ ਕਿਹਾ ਕਿ ਜਨਤਾ ਦਲ (ਯੁਨਾਈਟਿਡ) ਨੇ ਨਹੀਂ, ਬਲਕਿ ਭਾਜਪਾ ਨੇ ਧੋਖਾ ਕੀਤਾ ਹੈ। |
|
| Read more... |
| ਪੰਚਾਇਤ ਚੋਣਾਂ 3 ਜੁਲਾਈ ਨੂੰ ਹੋਣਗੀਆਂ : ਸੰਧੂ |
|
|
|
| Monday, 17 June 2013 14:29 | |
|
ਫ਼ਤਹਿਗੜ੍ਹ ਸਾਹਿਬ, 17 ਜੂਨ -ਫ਼ਤਹਿਗੜ੍ਹ ਸਾਹਿਬ ਦੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ)-ਕਮ-ਵਧੀਕ ਜ਼ਿਲ੍ਹਾ ਚੋਣ ਅਫ਼ਸਰ ਸ. ਬਲਜੀਤ ਸਿੰਘ ਸੰਧੂ ਨੇ ਦੱਸਿਆ ਕਿ ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਜਾਰੀ ਪ੍ਰੋਗਰਾਮ ਅਨੁਸਾਰ ਪੰਚਾਇਤੀ ਚੋਣਾਂ 3 ਜੁਲਾਈ, 2013 ਨੂੰ ਕਰਵਾਈਆਂ ਜਾਣਗੀਆਂ। |
|
| Read more... |





































