ਅੱਜ ਨਵੀਨ ਦੀ ਸ਼ਾਦੀ ਹੋ ਰਹੀ ਸੀ | ਅੱਜ ਓਹ ਲਾੜਾ ਬਣਿਆ ਹੋਇਆ ਸੀ | ਕਰੋੜੋਂ ਸਪਨੇ ਅਖਾਂ ਵਿਚ ਸਜਾ ਕੇ ਓਹ ਅਪਨੀ ਦੁਲ੍ਹਨ ਵਿਹਾਉਣ ਜਾ ਰਿਹਾ ਸੀ, ਜਿਸ ਨਾਲ ਅੱਜ ਤੋਂ ਉਸਦੀ ਜਿੰਦਗੀ ਬਦਲ ਜਾਨੀ ਸੀ | ਹਰ ਪਲ ਓਹ ਆਪਣੀ ਨਵੀੰ ਜਿੰਦਗੀ ਦੇ ਸ੍ਨੇਹਰੇ ਸਪਨਿਆਂ ਵਿਚ ਅਪਨੇ ਜੀਵਨ ਸਾਥੀ ਨਾਲ ਹੋਣ ਮਾਤਰ ਤੋਂ ਰੋਮਾੰਚਕ ਹੋ ਜਾਂਦਾ ਸੀ |ਅੱਜ ਓਹ ਅਪਨੇ ਆਪ ਨੂੰ ਕਿਸੀ ਸ਼ਾਹ੍ਜਾਦੇ ਵੀ ਤੋਂ ਘਟ ਮਹਸੂਸ ਨਹੀਂ ਸੀ ਕਰ ਰਿਹਾ | ਧੀਰੇ ਧੀਰੇ ਓਹ ਵਕਤ ਵੀ ਆ ਗਿਆ ਜਦੋਂ ਓਹ ਅਪਨੀ ਨਯੀ ਨਵੇਲੀ ਦੁਲ੍ਹਨ ਵਿਹਾਉਣ ਉਸਦੇ ਦਰਵਾਜੇ ਤੇ ਪਹੁੰਚ ਗਿਆ | ਸਾਰੇ ਬਾਰਾਤੀ ਖੁਸ਼ੀ ਵਿਚ ਝੂਮ ਝੂਮ ਕੇ ਨਚ ਰਹੇ ਸੀ |
ਉਸਦੀ ਮਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਹੀ ਨਹੀਂ ਸੀ |ਉਸਦੇ ਪਤੀ ਦੇ ਜਾਣ ਤੋਂ ਬਾਦ ਉਸਦੀ ਜਿੰਦਗੀ ਵੀਰਾਨ ਹੋ ਗਈ ਸੀ | ਅੱਜ ਬੇਟੇ ਦੇ ਵਿਆਹ ਦੀ ਖੁਸ਼ੀ ਵਿਚ ਓਹ ਅਪਨੇ ਸਾਰੇ ਗਮ ਭੁਲਾ ਬੈਠੀ | ਬੜੇ ਖੁਸ਼ੀ ਦੇ ਮਾਹੋਲ ਵਿਚ ਵਿਆਹ ਦੀਆਂ ਸਾਰੀਆਂ ਰਸਮਾਂ ਹੋਈਆਂ | ਦਹੇਜ ਲਈ ਤਾਂ ਓਹ ਪਹਿਲਾਂ ਹੀ ਲੜਕੀ ਵਾਲਿਆਂ ਨੂੰ ਮਨਾ ਕਰ ਚੁੱਕੇ ਸਨ|ਅਪਨੀ ਪਿਆਰੀ ਜਿਹੀ ਬਹੂ ਨੂੰ ਲੈਕੇ ਲਤਾ ਅਪਨੇ ਘਰ ਵਾਪਸ ਆ ਗਈ | ਘਰ ਆਕੇ ਸਾਰੀਆਂ ਰਸਮਾਂ ਪੂਰੀਆਂ ਕਰਦੇ ਕਰਦੇ ਕੱਦੋਂ ਰਾਤ ਹੋ ਗਈ ਪਤਾ ਹੀ ਨਹੀਂ ਚਲਿਆ| ਨਵੀਨ ਅਪਨੀ ਸੁਨੇਹਰੀ ਜਿੰਦਗੀ ਦੇ ਸੁੰਦਰ ਸਪਨੇ ਦੇਖਦਾ ਹੋਇਆ ਅਪਨੀ ਸੁਹਾਗ ਰਾਤ ਦੇ ਕਮਰੇ ਵੱਲ ਇਹ ਸੋਚਦੇ ਹੋਈ ਵਧ ਰਿਹਾ ਸੀ ਕੀ ਉਸਦੀ ਜੀਵਨ ਸੰਗਣੀ ਉਸਦੇ ਇੰਤਜਾਰ ਵਿਚ ਪਲਕਾਂ ਬਿਛਾ ਕੇ ਬੈਠੀ ਹੋਵੇਗੀ |ਪ੍ਰੰਤੂ ਜੀਓੰ ਹੀ ਉਸਨੇ ਦਰਵਾਜਾ ਖੋਲਿਆ ਓਹ ਦੰਗ ਰਹ ਗਿਆ ਕਿਓਂਕਿ ਉਸਦੀ ਬੀਵੀ ਜਿਸਦਾ ਨਾਂ ਮੀਨਾ ਸੀ ਇਕ ਛੋਟੀ ਜਿਹੀ ਕੈਪ੍ਰੀ ਅਤੇ ਛੋਟਾ ਜਿਹਾ ਟੋਪ
ਪਹਿਨ ਕੇ ਮੋਬਾਇਲ ਫੋਨ ਤੇ ਬਹੁਤ ਹੀ ਹੱਸ ਹੱਸ ਕੇ ਗੱਲਾਂ ਕਰ ਰਹੀ ਸੀ | ਨਾਂ ਤਾਂ ਉਸਨੇ ਨਵੀਨ ਦੇ ਆਉਣ ਦਾ ਕੋਈ ਖਿਆਲ ਕੀਤਾ ਅਤੇ ਨਾਂ ਹੀ ਫੋਨ ਬੰਦ ਕੀਤਾ | ਕਾਫੀ ਦੇਰ ਬਾਦ ਨਵੀਨ ਨੇ ਦੇਖਿਆ ਕੀ ਉਸਦੀ ਬੀਵੀ ਤਾਂ ਉਸ ਵੱਲ ਧਿਆਨ ਹੀ ਨਹੀਂ ਦੇ ਰਹੀ ਤਾਂ ਓਹ ਉਸ ਵੱਲ ਵਧਣ ਲੱਗਿਆ ਅਤੇ ਉਸਨੇ ਦੇਖਿਆ ਕੀ ਮੀਨਾ ਨੇ ਅਪਨੇ ਪਰਸ ਵਿਚੋਂ ਵਿਚੋਂ ਇਕ ਛੋਟਾ ਜਿਹਾ ਰਿਵਾਲ੍ਵਰ ਨਿਕਾਲ ਕੇ ਅਪਨੇ ਕੰਨ ਤੇ ਰਖ ਲਿਆ |ਅਤੇ ਗੁਰ੍ਰ੍ਰਾ ਕੇ ਬੋਲੀ ਖਬਰਦਾਰ ਜੋ ਮੇਰੀ ਤਰਫ਼ ਇਕ ਕਦਮ ਵੀ ਉਠਾਯਾ ਤਾਂ ਠੀਕ ਨਹੀਂ ਹੋਵੇਗਾ | ਮੈਂ ਅਪਨੇ ਆਪ ਨੂੰ ਖਤਮ ਕਰ ਲਵਾਂਗੀ ਜਿਸਦਾ ਇਲਜਾਮ ਆਪਦੇ ਸਿਰ ਲਗ ਜਾਵੇਗਾ | ਫਿਰ ਹਵਾਲਾਤ ਵਿਚ ਬੈਠਕੇ ਅਪਨੀ ਸੁਹਾਗ ਰਾਤ ਦੇ ਸਪਨੇ ਦੇਖਦੇ ਰਹਿਣਾ | ਨਵੀਨ ਬੇਚਾਰਾ ਜੋ ਹੁਣ ਤੱਕ ਮੀਠੇ ਮੀਠੇ ਸਪਨਿਆਂ ਵਿਚ ਖੋਇਆ ਹੋਇਆ ਸੀ ਹੈਰਾਨ ਪਰੇਸ਼ਾਨ ਹੋ ਗਿਆ |
ਉਸਦੇ ਤਾਂ ਜਿਵੇਂ ਹੋਸ਼ੋ ਹਵਾਸ ਹੀ ਗੁਮ ਹੋ ਗਯੇ ਸੀ | ਪਿਤਾ ਜੀ ਦੇ ਗੁਜਰ ਜਾਨ ਤੋਂ ਬਾਅਦ ਓਹ ਇਕ ਬਹੁਤ ਹੀ ਭਾਵੁਕ ,ਇਮਾਨਦਾਰ ਅਤੇ ਘਰੇਲੂ ਕਿਸਮ ਦਾ ਸ਼ਰਮੀਲਾ ਲੜਕਾ ਸੀ| ਉਸਨੇ ਸ਼ਾਦੀ ਤੋਂ ਪਹਿਲਾਂ ਅਪਨੀ ਹੋਣੇ ਵਾਲੀ ਪਤਨੀ ਨਾਲ ਵੀ ਕੋਈ ਖਾਸ ਗੱਲ ਬਾਤ ਨਹੀਂ ਸੀ ਕੀਤੀ | ਉਸਦੇ ਸਾਰੇ ਸਪਨੇ ਚੂਰ ਚੂਰ ਗਯੇ | ਓਹ ਚਕਰਾਕੇ ਅਪਨੀ ਪਤਨੀ ਨੂੰ ਦੇਖਦਾ ਰਿਹਾ ਜੋ ਕੀ ਲਗਾਤਾਰ ਕੁਛ੍ਹ ਕੁਛ੍ਹ ਬੋਲੀ ਜਾ ਰਹੀ ਸੀ | ਉਸਨੂੰ ਬੱਸ ਇਤਨਾ ਹੀ ਸਮਝ ਆਇਆ ਕੀ ਉਸਦੀ ਪਤਨੀ ਉਸ ਨਾਲ ਰਹਨਾ ਨਹੀਂ ਸੀ ਚਾਹੁੰਦੀ ਪ੍ਰੰਤੂ ਉਸਦੇ ਮਾਂ ਬਾਪ ਨੇ ਖੁਦਕਸ਼ੀ ਦਾ ਡਰਾਵਾ ਦੇਕੇ ਜਬਰਦਸਤੀ ਉਸਦੀ ਸ਼ਾਦੀ ਨਵੀਨ ਨਾਲ ਕਰ ਦਿਤੀ | ਓਹ ਤਾਂ ਰਮੇਸ਼ ਨਾਮ ਦੇ ਕਿਸੀ ਲੜਕੇ ਨਾਲ ਪ੍ਰੇਮ ਕਰਦੀ ਹੈ ,ਜੋ ਕੀ ਅਗਲੇ ਹਫਤੇ ਹੀ ਕੈਨੇਡਾ ਤੋਂ ਵਾਪਸ ਆ ਰਿਹਾ ਹੈ |ਉਸ ਤੋਂ ਬਾਅਦ ਦੋਨਾਂ ਦਾ ਉਥੋੰ ਭੱਜ ਜਾਨ ਦਾ ਪ੍ਰੋਗ੍ਰਾਮ ਸੀ | ਰਮੇਸ਼ ਨੇ ਤਾਂ ਪਹਿਲਾਂ ਹੀ ਆ ਜਾਣਾ ਸੀ ਪਰ ਕੁਝ ਕਾਰਨਾਂ ਕਰਕੇ ਓਹ ੧੫ ਦਿਨ ਲੇਟ ਹੋ ਗਿਆ , ਇਸਲਈ ਮਜਬੂਰੀ ਵਿਚ ਉਸਨੂੰ ਨਵੀਨ ਨਾਲ ਸ਼ਾਦੀ ਕਰਨੀ ਪਈ| ਹਾਲੇ ਵੀ ਓਹ ਉਸ ਨਾਲ ਹੀ ਪਿਆਰ ਕਰਦੀ ਹੈ ਅਤੇ ਉਸ ਨਾਲ ਹੀ ਫੋਨ ਤੇ ਗੱਲ ਕਰ ਰਹੀ ਸੀ | ਨਵੀਨ ਤਾਂ ਬੱਸ ਇਹ ਸੋਚ ਰਿਹਾ ਸੀ ਕੀ ਕਲ ਓਹ ਅਪਨੀ ਮਾਂ ਨੂੰ ਕੀ ਕਹੇਗਾ | ਉਸਦੀ ਤਾਂ ਜਿੰਦਗੀ ਬਰਬਾਦ ਹੋਈ ਪਰ ਉਸਦੀ ਮਾਂ ਦਾ ਕੀ ਹਾਲ ਹੋਵੇਗਾ ਜੋ ਅੱਜ ਤੱਕ ਕੇਵਲ ਇਸ ਦਿਨ ਦੀ ਖੁਸ਼ੀ ਵੇਖਣ ਲਈ ਹੀ ਜਿੰਦਾ ਸੀ | ਉਸਨੂੰ ਅਪਨੇ ਨਾਲੋਂ ਅਪਨੀ ਮਾਂ ਦਾ ਜਿਆਦਾ ਫਿਕਰ ਸੀ | ਓਹ ਕਿਸਤਰਾਂ ਅਪਨੀ ਮਾਂ ਨੂੰ ਇਹ ਸਭ ਕੁਛ੍ਹ ਦੱਸ ਸਕੇਗਾ | ਆਖਿਰ ਉਸਨੇ ਫੈਸਲਾ ਕੀਤਾ ਕੀ ਓਹ ਉਦੋਂ ਤਕ ਚੁਪ ਹੀ ਰਹੇਗਾ ,ਜੋ ਜੈਸਾ ਚੱਲ ਰਿਹਾ ਹੈ ਵੈਸਾ ਹੀ ਚਲਣ ਦਏਗਾ|
ਦਿਨ ਚੜ ਗਿਆ , ਨਵੀਨ ਅਪਨੇ ਕਮਰੇ ਤੋਂ ਬਾਹਰ ਆਇਆ ਤੇ ਅਪਨੀ ਤਰਫ਼ ਤੋਂ ਬਿਲਕੁਲ ਨਾਰਮਲ ਦਿਖਾਈ ਦੇਣ ਦੀ ਕੋਸ਼ਿਸ਼ ਕਰਨ ਲੱਗਾ |ਉਸਦੀ ਪਤਨੀ ਅਪਨੇ ਕਮਰੇ ਵਿਚੋਂ ਨਿਕਲ ਕੇ ਨਿਡਰ ਹੋ ਕੇ ਸਾਰੇ ਘਰ ਵਿਚ ਘੁਮਣ ਲੱਗੀ ਤੇ ਨਾਲ ਹੀ ਸਭ ਨਾਲ ਗੱਲਾਂ ਕਰਕੇ ਖਾਨ ਪੀਣ ਲਗ ਗਈ | ਉਸਨੂੰ ਨਾ ਤਾਂ ਕਿਸੇ ਦਾ ਡਰ ਸੀ ਅਤੇ ਨਾਂ ਹੇ ਕਿਸੇ ਦੀ ਸ਼ਰਮ | ਨਵੀਨ ਦੀ ਮਾਂ ਨੂੰ ਥੋੜੀ ਹੈਰਾਨੀ ਤਾਂ ਹੋਈ ਪਰ ਫਿਰ ਉਸਨੇ ਸੋਚਿਆ ਕਿ ਅੱਜ ਕੱਲ ਦੀਆਂ ਕੁੜੀਆਂ ਇਸੀ ਤਰਾਂ ਦੀ ਹੁੰਦੀਆਂ ਹੋਣਗੀਆਂ | ਉਸਦੀ ਅਪਨੀ ਬੇਟੀ ਤਾਂ ਨਹੀਂ ਸੀ ਇਸਲਈ ਉਸਨੇ ਇਸ ਤਰਫ਼ ਧਿਆਨ ਹੀ ਨਹੀਂ ਦਿੱਤਾ | ਸਾਰਾ ਦਿਨ ਆਉਣ ਜਾਨ ਵਾਲਿਆਂ ਦੀ ਗਰਮਾ ਗਰਮੀ ਵਿਚ ਹੀ ਨਿਕਲ ਗਿਆ | ਇਸੇ ਤਾਂ ਦੋ ਦਿਨ ਨਿਕਲ ਗਯੇ ਪਰ ਨਵੀਨ ਦੀ ਮਾਂ ਨੇ ਮਹਸੂਸ ਕੀਤਾ ਕੀ ਉਸਦਾ ਨਵੀਨ ਤਾਂ ਦਿਨ ਪਰ ਦਿਨ ਮੁਰਝਾ ਰਿਹਾ ਹੈ | ਉਸਨੇ ਇੱਕ ਦੋ ਬਾਰ ਦਬੇ ਸ਼ਬਦਾਂ ਵਿਚ ਪੁਛਿਆ ਵੀ ਕੀ ਉਨ੍ਹਾਂ ਦੋਨਾਂ ਵਿਚ ਸਭ ਕੁਛ੍ਹ ਠੀਕ ਠਾਕ ਹੈ, ਤਾਂ ਨਵੀਨ ਗੱਲ ਨੂੰ ਟਾਲ ਗਿਆ | ਪਰ ਨਵੀਨ ਦੀ ਮਾਂ ਤੋਂ ਰਿਹਾ ਨਹੀਂ ਗਿਆ | ਓਹ ਰੋਜ਼ ਦੀ ਤਰਾਂ ਅਪਨੀ ਡੁਉਟੀ ਤੇ ਚਲੀ ਗਈ, ਪਰ ਕੁਛ੍ਹ ਦੇਰ ਬਾਦ ਹੀ ਉਸਨੂੰ ਅਪਨੇ ਬੇਟੇ ਬਾਰੇ ਚਿੰਤਾ ਹੋਣ ਲੱਗੀ, ਤਾਂ ਓਹ ਅਪਨੇ ਦਫਤਰ ਤੋਂ ਛੁਟੀ ਲੈ ਕੇ ਅਪਨੇ ਬੇਟੇ ਨੂੰ ਫੋਨ ਕਰਕੇ ਬੁਲਾਇਆ ਕੀ ਉਸਦੀ ਤਬੀਅਤ ਠੀਕ ਨਹੀਂ ਹੈ ਅਤੇ ਓਹ ਡਾਕਟਰ ਨੂੰ ਵਿਖਾਣਾ ਚਾਹੁੰਦੀ ਹੈ | ਨਵੀਨ ਫ਼ਟਾ ਫ਼ਟ ਉਸਦੇ ਪਾਸ ਗਿਆ ਤਾਂ ਨਵੀਨ ਦੀ ਮਾਂ ਉਸਨੂੰ ਇੱਕ ਪਾਰਕ ਵਿਚ ਲੈ ਗਈ | ਪਾਰਕ ਵਿਚ ਉਸਨੂੰ ਅਪਨੀ ਕਸਮ ਦੇਕੇ ਕਹਣ ਲੱਗੀ ਕੀ ਜੋ ਗੱਲ ਹੈ ਸਚੋ ਸਚ ਉਸਨੂੰ ਦੱਸੇ |ਮਜਬੂਰ ਹੋਕੇ ਨਵੀਨ ਨੂੰ ਸਾਰਾ ਸਚ ਅਪਨੀ ਮਾਂ ਨੂੰ ਦੱਸਣਾ ਪਿਆ | ਮਾਂ ਬੇਟੇ ਬੜ੍ਹੀ ਦੇਰ ਤੱਕ ਪਾਰਕ ਵਿਚ ਬੈਠੇ ਇਕ ਦੂਸਰੇ ਨੂੰ ਤਸੱਲੀ ਦਿੰਦੇ ਰਹੇ |ਫਿਰ ਕਾਫ਼ੀ ਸਲਾਹ ਮਸ਼ਵਰਾ ਕਰਨ ਤੋਂ ਬਾਦ ਉਨ੍ਹਾਂ ਨੇ ਫੈਸਲਾ ਕੀਤਾ ਕੀ ਮੀਨਾ ਦੇ ਮਾਂ ਬਾਪ ਜੋ ਕੱਲ ਉਸਨੂ ਲੈਣ ਆ ਰਹੇ ਹਨ , ਨੂੰ ਸਭ ਕੁਛ੍ਹ ਦੱਸ ਦੇਣਾ ਚਾਹੀਦਾ ਹੈ ਤਾਂ ਜੋ ਕੱਲ ਨੂੰ ਕੋਈ ਊੰਚ ਨੀਚ ਹੋ ਗਈ ਤਾਂ ਵੀ ਉਨ੍ਹਾਂ ਨੂੰ ਹੀ ਭੁਗਤਨਾ ਪਏਗਾ
| ਇਹ ਫੈਸਲਾ ਕਰਨ ਤੋਂ ਬਾਦ ਓਹ ਬਿਲਕੁਲ ਨਾਰਮਲ ਹੋਕੇ ਘਰ ਆ ਗਯੇ ਅਤੇ ਅਪਨੀ ਬਹੂ ਨਾਲ ਇਸਤਰਾਂ ਬੋਲਣ ਲਗ ਗਯੇ ਜਿਵੇਂ ਕੁਛ੍ਹ ਹੋਇਆ ਹੀ ਨਾ ਹੋਵੇ | ਅਗਲੇ ਦਿਨ ਜਦ ਮੀਨਾ ਦੇ ਮਾਂ ਬਾਪ ਆ ਗਯੇ ਤਾਂ ਆਓ ਭਗਤ ਕਰਨ ਤੋਂ ਬਾਦ ਉਨ੍ਹਾਂ ਨੇ ਲਤਾ ਬਾਰੇ ਸਾਰੀ ਗੱਲ ਦੱਸੀ| ਪਰ ਮੀਨਾ ਦੇ ਮਾਂ ਬਾਪ ਤਾਂ ਮੰਨੇ ਹੀ ਨਹੀਂ ਅਤੇ ਕਹਣ ਲੱਗੇ ਕੀ ਸਾਡੀ ਬੇਟੀ ਵਿਚ ਤਾਂ ਕੋਈ ਨੁਕਸ ਹੀ ਨਹੀਂ | ਆਪਦੇ ਬੇਟੇ ਤੋਂ ਹੀ ਕੋਈ ਗਲਤੀ ਹੋਈ ਹੋਵੇਗੀ,ਕੋਈ ਕਸੂਰ ਕੀਤਾ ਹੋਵੇਗਾ ਅਤੇ ਆਪ ਸਾਡੀ ਬੇਟੀ ਵਿਚ ਦੋਸ਼ ਕਢ ਰਹੇ ਹੋ |
ਸਾਰੀ ਗੱਲ ਬਾਤ ਸੁਨ ਕੇ ਨਵੀਨ ਦੀ ਮਾਂ ਨੇ ਕਿਹਾ ਕੀ ਇਨਾਂ ਹਾਲਤਾਂ ਵਿਚ ਆਪਦੀ ਦੀ ਬੇਟੀ ਨੂੰ ਅਸੀਂ ਅਪਨੇ ਘਰ ਨਹੀਂ ਰਖ ਸਕਦੇ | ਕਿਰਪਾ ਕਰ ਕੇ ਆਪ ਉਸਨੂੰ ਨਾਲ ਅਪਨੇ ਘਰ ਲੈ ਜਾਓ| ਮੀਨਾ ਦੇ ਮਾਂ ਬਾਪ ਕਹਣ ਲੱਗੇ ਕਿ ਅਸੀਂ ਇਸਤਰਾਂ ਕਿੰਵੇ ਲਿਜਾ ਸਕਦੇ ਹਾਂ| ਅਸੀਂ ਤਾਂ ਅਪਨੀ ਬੇਟੀ ਦੀ ਸ਼ਾਦੀ ਕਰ ਦਿੱਤੀ ਹੈ | ਅਸੀਂ ਪੁਲਿਸ ਕੋਲ ਜਾਂਵਾਂਗੇ ਕੀ ਤੁਸੀਂ ਸਾਡੀ ਬੇਟੀ ਨੂੰ ਦਹੇਜ ਲਈ ਤੰਗ ਕਰਦੇ ਹੋ | ਨਵੀਨ ਦੀ ਮਾਂ ਨੇ ਕਿਹਾ ਕਿ ਅਸੀਂ ਤਾਂ ਦਹੇਜ ਲਿਆ ਹੀ ਨਹੀਂ ਤਾਂ ਓਹ ਹੋਰ ਭੜਕਨ ਲਗੇ ਨਾਲ ਹੀ ਕਹਣ ਲੱਗੇ ਕਿ ਅਜ ਕੱਲ ਕਾਨੂਨ ਵੀ ਲੜਕੀਆਂ ਦੇ ਨਾਲ ਹੈ |ਅਸੀਂ ਆਪ ਦੋਨਾਂ ਨੂੰ ਜੇਲ ਦੀ ਹਵਾ ਖਿਲਾ ਦੇਵਾਂਗੇ | ਨਵੀਨ ਤੇ ਉਸਦੀ ਮਾਂ ਤਾਂ ਬਹੁਤ ਘਬਰਾ ਗਯੇ | ਓਹ ਇਜ੍ਤ੍ਦਾਰ ਲੋਗ ਸਨ,ਓਹ ਬੇਚਾਰੇ ਉਲਟਾ ਲੜਕੀ ਵਲਿਆਂ ਸਾਮਣੇ ਗਿੜ੍ਹਗਿੜ੍ਹਆਨੇ ਲਗੇ ਕਿ ਜਦੋਂ ਆਪਦੀ ਬੇਟੀ ਸਾਡੇ ਬੇਟੇ ਨਾਲ ਰਹਨਾ ਹੀ ਨਹੀਂ ਚਾਹੁੰਦੀ ਤਾਂ ਅਸੀਂ ਕੀ ਕਰ ਸਕਦੇ ਹਾਂ | ਆਪਦੀ ਬੇਟੀ ਦੇ ਸਾਮਾਨ ਵਿਚੋਂ ਉਸ ਲੜਕੇ ਦੇ ਫੋਟੋ ਅਤੇ ਖ਼ਤ ਵੀ ਮਿਲੇ ਹਨ| ਪਰ ਮੀਨਾ ਦੇ ਮਾਂ ਬਾਪ ਤਾਂ ਮੰਨਣ ਲਈ ਤਿਆਰ ਹੀ ਨਹੀਂ ਸੀ |ਨਵੀਨ ਦੀ ਮਾਂ ਨੇ ਲਤਾ ਦੇ ਮਾਂ ਬਾਪ ਨੂੰ ਕਿਹਾ ਕੀ ਓਹ ਅਪਨੀ ਬੇਟੀ ਨੂੰ ਅਲਗ ਕਮਰੇ ਵਿਚ ਲਿਜਾ ਕੇ ਪਿਆਰ ਨਾਲ ਪੁਛ ਲੈਣ ,ਸਲਾਹ ਕਰ ਲੈਣ ਤਾਂ ਓਹ ਅਲਗ ਕਮਰੇ ਵਿਚ ਚਲੇ ਗਯੇ | ਤਕਰੀਬਨ ਇੱਕ ਘੰਟੇ ਬਾਦ ਓਹ ਬਾਹਰ ਆਕੇ ਕਹਣ ਲੱਗੇ ਕਿ ਠੀਕ ਹੈ ,ਓਹ ਅਪਨੀ ਬੇਟੀ ਨੂੰ ਅਪਨੇ ਨਾਲ ਲੈਕੇ ਜਾਨ ਨੂੰ ਤਿਆਰ ਹਾਂ,ਪਰ ਇੱਕ ਸ਼ਰਤ ਹੈ ਕਿ ਉਨ੍ਹਾਂ ਨੂੰ ਦਹੇਜ ਦੇਣਾ ਪਊਗਾ ਟੀ ਵੀ , ਫ੍ਰਿਜ , ਗਹਨੇ ,ਕਪੜੇ ,ਬਿਸਤਰੇ ਤੇ ਨਗਦ ਵੀ |ਨਵੀਨ ਦੀ ਮਾਂ ਨੇ ਕਿਹਾ ਕੀ ਅਸੀਂ ਤਾਂ ਦਹੇਜ ਲਿਆ ਹੀ ਨਹੀਂ ਅਸੀਂ ਕਿਵੇਂ ਦੇ ਸਕਦੇ ਹਾਂ |ਲਤਾ ਦੇ ਮਾਂ ਬਾਪ ਨੇ ਕਿਹਾ ਕ਼ੀ ਫਿਰ ਓਹ ਲਤਾ ਨੂੰ ਇਥੇ ਹੀ ਛੱਡਕੇ ਜਾਣਗੇ |ਜੇਕਰ ਉਸ ਨਾਲ ਕੁਚ੍ਹ ਭੀ ਗਲਤ ਹੋਇਆ ਜਾਂ ਓਹ ਭੱਜ ਗਈ ਤਾਂ ਅਸੀਂ ਪੁਲਿਸ ਵਿਚ ਇਹ ਲਿਖਾ ਦੇਵਾਂਗੇ ਕੀ ਤੁਸੀਂ ਉਸ ਨੂੰ ਮਾਰਕੇ ਉਸਦੀ ਲਾਸ਼ ਛੁਪਾ ਦਿਤੀ ਹੈ | ਨਵੀਨ ਤੇ ਉਸਦੀ ਮਾਂ ਬਹੁਤ ਡਰ ਗਯੇ ਅਤੇ ਦਹੇਜ ਦੇਣ ਲਈ ਤਿਆਰ ਹੋ ਗਯੇ|
ਦੋਨੋਂ “ਦਹੇਜ ਪ੍ਰਥਾ ਹਟਾਓ ਕਾਨੂੰਨ” ਨੂੰ ਕੋਸਦੇ ਹੋਏ ਕਹਣ ਲੱਗੇ ਕੀ ਹੁਣ ਉਲਟਾ ਜਮਾਨਾ ਆ ਗਿਆ ਦਹੇਜ ਲੈਣਾ ਤਾਂ ਦੂਰ ,ਅਪਨੇ ਬੇਟੇ ਦੀ ਜਾਨ ਬਚਾਣ ਲਈ ਦਹੇਜ ਦੇਣਾ ਪਿਆ ,ਇਹ ਕੈਸਾ ਕਾਨੂੰਨ ਹੈ ?
Bhupinder kaur walia
Mob 9815610656




