(ਪਿਛਲੇ ਹਫ਼ਤੇ ਦੀ ਬਾਕੀ)
ਤੁਸੀਂ ਸਾਰੀ ਉਮਰ ਮੀਡੀਆ ਵਿਚ ਵੱਖ-ਵੱਖ ਅਹੁਦਿਆਂ 'ਤੇ ਕੰਮ ਕੀਤਾ ਹੈ, ਤੁਹਾਨੂੰ ਲੱਗਦੈ ਕਿ ਅੱਜ ਕਲ੍ਹ ਸਿੱਧੇ ਅਤੇ ਅਸਿੱਧੇ ਤੌਰ 'ਤੇ ਮੀਡੀਆ ਉਪਰ ਸਿਆਸੀ ਪਾਰਟੀਆਂ ਦਾ ਗ਼ਲਬਾ ਵਧਦਾ ਜਾ ਰਿਹਾ ਹੈ। ਖ਼ਾਸ ਤੌਰ ਤੇ ਇਲੈਕਟ੍ਰਾਨਿਕ ਮੀਡੀਆ ਦੇ ਫੈਲਾਅ ਤੋਂ ਬਾਅਦ?
ਦੂਆ ਸਾਹਿਬ- ''ਜਿਸ ਵੇਲੇ ਡੈਮੋਕ੍ਰੇਸੀ ਵੀਕ ਹੋ ਜਾਂਦੀ ਹੈ, ਅਸਲ ਵਿਚ ਮੀਡੀਆ ਡੈਮੋਕ੍ਰੇਸੀ ਦਾ ਹਿੱਸਾ ਹੈ। ਮੀਡੀਆ ਵੀ ਤਾਂ ਹੀ ਮਜ਼ਬੂਤ ਰਹਿ ਸਕਦਾ ਹੈ ਜੇ ਡੈਮੋਕ੍ਰੈਟਿਕ ਰੂਟਸ ਮਜ਼ਬੂਤ ਹੋਣਗੀਆਂ। ਜੇ ਡੈਮੋਕ੍ਰੇਸੀ ਵੀਕ ਹੋ ਗਈ ਤਾਂ ਮੀਡੀਆ ਦੀ ਪੁਜੀਸ਼ਨ ਵੀ ਵੀਕ ਹੋ ਜਾਵੇਗੀ। ਇਹ ਚੀਜ਼ ਵਾਪਰਨੀ ਸ਼ੁਰੁ ਹੋ ਗਈ ਹੈ ਸਾਡੇ ਮੀਡੀਆ ਨਾਲ। ਮੀਡੀਆ ਦੀ ਜਿਹੜੀ ਟੈਂਡੈਂਸੀ ਸਭ ਤੋਂ ਜ਼ਿਆਦਾ ਖਰਾਬ ਹੈ, ਉਹ ਹੈ ਕਿ ਮੀਡੀਆ ਵਿਚ ਹੁਣ ਕਮਰਸ਼ੀਅਲ ਕੰਸਿਡਰੇਸ਼ਨ ਆ ਗਈ - ਮਾਰਕੀਟ ਕੰਸਿਡਰੇਸ਼ੀਨ ਆ ਗਈ ਹੈ। ਜਦੋਂ ਅਸੀਂ ਜੁਆਇਨ ਕੀਤਾ ਸੀ ਸਾਨੂੰ ਕਿਹਾ ਜਾਂਦਾ ਸੀ ਅਤੇ ਪੜ੍ਹਾਇਆ ਵੀ ਜਾਂਦਾ ਸੀ ਕਿ ਮੀਡੀਆ ਤਾਂ ਸੁਸਾਇਟੀ ਦੀ ਸੇਵਾ ਲਈ ਹੈ। ਹੁਣ ਤਾਂ ਇਹ ਇੱਕ ਕਮੌਡਿਟੀ (ਵਸਤੂ) ਬਣ ਗਿਆ ਹੈ। ਪ੍ਰੋਡਕਟ ਬਣ ਗਿਆ ਹੈ। ਜਿਸ ਵੇਲੇ ਪ੍ਰੋਡਕਟ ਬਣ ਗਿਆ ਤਾਂ ਪ੍ਰੈਕਟਿਸ ਵਿਚ ਖਰਾਬੀ ਹੋਣੀ ਸੁਭਾਵਿਕ ਹੈ। ਲੇਕਿਨ ਸਵਾਲ ਇਹ ਹੈ ਕਿ 'ਕੈਨ ਯੂ ਸੈੱਲ ਅਡਲਟ੍ਰੇਟਿਡ
ਪ੍ਰੋਡਕਟ ਟੂ ਸੁਸਾਇਟੀ, ਕੈਨ ਯੂ ਸੈੱਲ ਅਡਲਟ੍ਰੇਟਿਡ ਨਿਊਜ਼ ਔਰ ਕੈਨ ਯੂ ਸੈੱਲ ਅਡਲਟ੍ਰੇਟਿਡ ਵਿਊਜ਼। ਦੈਟ ਵਿਲ ਵੀ ਬੈਡ।' ਇਹ ਸੁਝਾਨ ਗ਼ਲਤ ਹੈ। ਇਸ ਨਾਲ ਮੀਡੀਆ ਦੀ ਵਿਸ਼ਵਾਸਯੋਗਤਾ ਖ਼ਤਮ ਹੋ ਜਾਵੇਗੀ। ਜਿਸ ਵੇਲੇ ਕਰੈਡੇਬਿਲਟੀ ਹੀ ਖ਼ਤਮ ਹੋ ਗਈ, ਬਾਕੀ ਕੀ ਬਚੇਗਾ ਮੀਡੀਆ ਕੋਲ। ਮੀਡੀਆ ਦੀ ਅਸੱੈਟ ਪੈਸਾ ਨਹੀਂ, ਵਿਸ਼ਵਾਸਯੋਗਤਾ ਹੁੰਦੀ ਹੈ। ਉਹ ਨਹੀਂ ਖੋਣੀ ਚਾਹੀਦੀ। ਇਸ ਵਾਸਤੇ ਅਜੇ ਵੀ ਟਾਈਮ ਹੈ। ਅਜੇ ਵੀ ਲੋਕ ਮੀਡੀਆ 'ਤੇ ਥੋੜ੍ਹਾ ਯਕੀਨ ਕਰਦੇ ਨੇ। ਅਜੇ ਮੌਕਾ ਹੈ ਇਸ ਵਿਸ਼ਵਾਸਯੋਗਤਾ ਨੂੰ ਬਚਾਇਆ ਜਾ ਸਕਦਾ ਹੈ।
ਮੀਡੀਆ ਵਿਚ ਕੀ ਆਜ਼ਾਦੀ ਹੁੰਦੀ ਹੈ?
ਦੂਆ ਸਾਹਿਬ- ਅਲਟੀਮੇਟਲੀ ਇੱਕ ਫਰੀਡਮ ਹੁੰਦੀ ਹੈ, ਐਡੀਟਰ ਕੋਲ ਹੁੰਦੀ ਹੈ, ਦੂਜੀ ਹੈ ਫਰੀਡਮ ਆਫ ਐਕਸਰਸਾਇਜ਼। ਅਨਐਕਸਰਸਾਇਜ਼ਡ ਫਰੀਡਮ ਇਜ਼ ਨੋ ਫਰੀਡਮ। ਜੇ ਤੁਸੀਂ ਸੋਚਦੇ ਹੋ ਕਿ ਫਰੀਡਮ ਤੁਹਾਨੂੰ ਮਾਲਕ ਨੇ ਤੋਹਫੇ ਵਿਚ ਦਿੱਤੀ ਹੈ ਤਾਂ ਤੋਹਫਾ ਤਾਂ ਵਾਪਸ ਲਿਆ ਜਾ ਸਕਦਾ ਹੈ। ਇਫ ਯੂ ਥਿੰਕ ਫਰੀਡਮ ਇਜ਼ ਯੂਅਰ ਰਾਈਟ ਐਂਡ ਯੂ ਆਰ ਯੂਜ਼ਿੰਗ ਫਾਰ ਦਾ ਇੰਟਰੈੱਸਟ ਆਫ ਪੀਪਲ, ਤਾਂ ਤੁਸੀਂ ਸਹੀ ਅਰਥਾਂ ਵਿਚ ਫਰੀਡਮ ਨਾਲ ਕੰਮ ਕਰ ਸਕਦੇ ਹੋ। ਤੁਹਾਨੂੰ ਅੱਖਾਂ ਖੁੱਲ੍ਹੀਆਂ ਰੱਖਣੀਆਂ ਪੈਣਗੀਆਂ। ਜਦੋਂ ਤੁਹਾਨੂੰ ਲੱਗੇ ਕਿ ਤੁਹਾਡੀ ਫਰੀਡਮ ਨੂੰ ਖ਼ਤਰਾ ਹੈ ਤਾਂ ਇਸ ਦੇ ਖ਼ਿਲਾਫ ਤੁਸੀਂ ਖੜ੍ਹੋ। ਹਾਂ, ਇਹ ਹੋ ਸਕਦਾ ਹੈ ਕਿ ਤੁਹਾਨੂੰ ਇਸ ਦੀ ਪਰਾਈਸ ਦੇਣੀ ਪਵੇ।
ਤੁਸੀਂ ਦਿੱਤੀ ਨਹੀਂ?
ਦੂਆ ਸਾਹਿਬ- ਹਾਂ ਦਿੱਤੀ, ਮੈਂ ਇਕੱਲੇ ਨਹੀਂ ਕਈਆਂ ਨੇ ਦਿੱਤੀ।
ਪਰ ਅੱਜ ਦੇ ਹਾਲਾਤ ਬਾਰੇ ਕੀ ਕਹੋਗੇ ਕਿ ਹੁਣ ਐਡੀਟਰ ਕੰਪਰੋਮਾਈਜ਼ ਕਰ ਰਿਹੈ?
ਦੂਆ ਸਾਹਿਬ- ਮੇਰਾ ਜਿੱਥੋਂ ਤੱਕ ਸਵਾਲ ਹੈ ਮੈਂ ਤਾਂ ਖੁਸ਼ਕਿਸਮਤੀ ਨਾਲ ਪਿਛਲੇ ਸਾਢੇ ਛੇ ਸਾਲ ਤੋਂ ਟ੍ਰਿਬਿਊਨ ਵਿਚ ਕੰਮ ਕਰ ਰਿਹਾ ਹਾਂ। ਇਹ ਟਰੱਸਟ ਦਾ ਪੇਪਰ ਹੈ। ਇਸ ਟਰੱਸਟ ਨੇ ਮੈਨੂੰ ਪੂਰੀ ਆਜ਼ਾਦੀ ਦਿੱਤੀ ਹੋਈ ਹੈ। ਫਰੀਡਮ ਵਿਚ ਮੇਰੀ ਕਦੇ ਕੋਈ ਕਮੀ ਨਹੀਂ ਹੋਈ। ਮੈਂ ਜੁਆਇਨ ਹੀ ਇਸ ਵਾਸਤੇ ਕੀਤਾ ਸੀ ਕਿ ਮੈਂ ਪੂਰੀ ਆਜ਼ਾਦੀ ਨਾਲ ਕੰਮ ਕਰ ਸਕਾਂ ਅਤੇ ਮੈਂ ਕੀਤਾ ਵੀ।
ਤੁਸੀਂ ਆਪਣੀ ਪੱਤਰਕਾਰੀ ਰਾਹੀਂ ਆਮ ਲੋਕਾਂ ਦੀ ਗੱਲ ਕਰਦੇ ਹੋ। ਤੁਸੀਂ ਲੋਕਾਂ ਦੇ ਦੁੱਖਾਂ ਦਰਦਾਂ ਦੀ ਕਹਾਣੀ ਕਹਿੰਦੇ ਹੋ। ਮਹਿੰਗਾਈ ਦੀ ਵੱਧ ਰਹੀ ਮਾਰ ਬਾਰੇ ਫੂਡ ਰੋਆਇਟਸ ਵਰਗੇ ਸ਼ਬਦਾਂ ਨਾਲ ਚਿਤਾਵਨੀ ਦਿੰਦੇ ਹੋ। ਕੀ ਕਾਰਨ ਹੈ ਕਿ ਟ੍ਰਿਬਿਊਨ ਵਰਗੇ ਪੇਪਰ ਵਿਚ ਰਹਿੰਦੇ ਹੋਏ ਵੀ ਤੁਸੀਂ ਪਿੰਡਾਂ ਦੀ ਜਾਂ ਖੇਤੀ ਦੀ ਜ਼ਿਆਦਾ ਗੱਲ ਨਹੀ ਕੀਤੀ। ਤੁਸੀਂ ਪੇਂਡੂ ਖੇਤਰ ਨੂੰ ਕਿਉਂ ਨਜ਼ਰਅੰਦਾਜ਼ ਕੀਤਾ ਹੈ?
ਦੂਆ ਸਾਹਿਬ- ਰੂਰਲ ਖ਼ਬਰਾਂ ਲਈ ਸਾਡੇ ਕੋਲ ਪੰਜਾਬੀ ਟ੍ਰਿਬਿਊਨ ਹੈ। ਪਰ ਅਸੀਂ ਐਗਰੀਕਲਚਰ ਬਾਰੇ ਅਤੇ ਫਾਰਮਜ਼ ਬਾਰੇ ਕਾਫੀ ਆਰਟੀਕਲ ਛਾਪ ਰਹੇ ਹਾਂ। ਸੰਗਰੂਰ ਵਿਖੇ ਫਾਰਮਰਜ਼ ਦੀਆਂ ਖ਼ੁਦਕੁਸ਼ੀਆਂ ਦੀਆਂ ਖ਼ਬਰਾਂ ਨੂੰ ਅਸੀਂ ਸਭ ਤੋਂ ਜ਼ਿਆਦਾ ਸਪੇਸ ਦਿੱਤੀ ਸੀ। ਓਪਨ ਪੇਜ 'ਤੇ ਅਸੀਂ ਐਗਰੀਕਲਚਰ ਬਾਰੇ ਲਗਾਤਾਰ ਆਰਟੀਕਲ ਛਾਪ ਰਹੇ ਹਾਂ। ਇਕੱਲੇ ਐਗਰੀਕਲਚਰ ਦੇ ਹੀ ਨਹੀਂ ਪੰਜਾਬ ਦੇ ਹੋਰ ਇਸ਼ੂ ਜਿਵੇਂ ਫੀਮੇਲ ਫਿਟੀਸਾਇਡ, ਬੇਰੁਜ਼ਗਾਰੀ, ਡਰੱਗਜ਼ ਅਤੇ ਹੋਰ ਬੜੇ ਸੋਸ਼ਲ ਇਸ਼ੂਜ਼ ਬਾਰੇ ਬਹੁਤ ਕੁਝ ਛਾਪ ਰਹੇ ਹਾਂ। ਮਹਿੰਗਾਈ ਬਾਰੇ ਲਿਖ ਰਹੇ ਹਾਂ। ਜਿਸ ਵੇਲੇ ਦਾਲ ਮਹਿੰਗੀ ਹੁੰਦੀ ਹੈ ਜਾਂ ਚੀਨੀ ਮਹਿੰਗੀ ਹੁੰਦੀ ਹੈ, ਉਹ ਰੂਰਲ ਪਾਪੂਲੇਸ਼ਨ ਨੂੰ ਵੀ ਪ੍ਰਭਾਵਿਤ ਕਰਦੀ ਹੈ। ਸੋ, ਰੂਰਲ ਅਰਬਨ ਦੀ ਇਸ਼ੂਜ਼ ਦੀ ਡਿਵਾਈਡ ਅੱਜਕਲ੍ਹ ਇੰਨੀ ਸ਼ਰਾਪ ਨਹੀਂ ਰਹੀ, ਜਿੰਨੀ ਪਹਿਲਾਂ ਹੁੰਦੀ ਸੀ। ਅੱਜ ਇਹ ਗੱਲ ਨਹੀਂ ਕਿ ਪਿੰਡ ਦੇ ਇਸ਼ੂ ਹੋਰ ਨੇ ਅਤੇ ਸ਼ਹਿਰ ਦੇ ਹੋਰ। ਦਾਲ ਉਥੇ ਵੀ ਮਹਿੰਗੀ ਹੈ, ਇੱਥੇ ਵੀ ਮਹਿੰਗੀ ਹੈ।
ਮੇਰਾ ਪੁਆਇੰਟ ਹੋਰ ਸੀ, ਤੁਹਾਡੇ ਕੋਲ ਪੁਲੀਟੀਕਲ, ਸਪੋਰਟਸ, ਕ੍ਰਾਈਮ ਅਤੇ ਫ਼ਿਲਮਾਂ ਨੂੰ ਕਵਰ ਕਰਨ ਵਾਸਤੇ ਰਿਪੋਰਟਰ ਹਨ ਪਰ ਐਗਰੀਕਲਚਰ ਨੂੰ ਕਵਰ ਕਰਨ ਲਈ ਕੋਈ ਰਿਪੋਰਟਰ ਨਹੀਂ?
ਦੂਆ ਸਾਹਿਬ- ਨਹੀਂ ਮੇਰੇ ਕੋਲ ਸਾਇੰਸ ਪੇਜ ਵੀ ਹੈ ਪਰ ਸਾਇੰਸ ਰਿਪੋਰਟਰ ਨਹੀਂ। ਇਸੇ ਤਰ੍ਹਾਂ ਐਜੂਕੇਸ਼ਨ ਪੇਜ ਵੀ ਹੈ। ਅਸੀਂ ਇਨ੍ਹਾਂ ਵਾਸਤੇ ਰਾਈਟਰਜ਼ ਨੁੰ ਐਨਗੇਜ ਕਰਦੇ ਹ। ਇਸੇ ਤਰ੍ਹਾਂ ਐਗਰੀਕਲਚਰ ਲਈ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਤੋਂ ਬੰਦੇ ਲੱਭ ਕੇ ਲਿਖਵਾ ਲੈਂਦੇ ਹਾਂ।
ਮੀਡੀਆ ਵਿਚ ਰੇਸ ਲੱਗੀ ਹੋਈ ਹੈ। ਟੀ.ਆਰ.ਪੀ. ਵਧਾਉਣ ਲਈ ਰੇਸ ਲੱਗੀ ਹੋਈ ਹੈ। ਮੀਡੀਆ ਬਿਨਾਂ ਤੱਥ ਚੈੱਕ ਕੀਤੇ ਜਜਮੈਂਟ ਦੇ ਰਿਹੈ। ਖ਼ਾਸ ਤੌਰ 'ਤੇ ਇਲੈਕਟ੍ਰਾਨਿਕ ਮੀਡੀਆ?
ਦੂਆ ਸਾਹਿਬ- ਮੇਰਾ ਸਭ ਤੋਂ ਵੱਡਾ ਪੁਆਇੰਟ ਆਫ ਕਰਿਟੀਸਿਜ਼ਮ ਹੈ ਕਿ ਮੀਡੀਆ ਅੱਜ ਕਲ੍ਹ ਸ਼ਾਈਨਿੰਗ ਇੰਡੀਆ ਨੂੰ ਕਵਰ ਕਰ ਰਿਹਾ ਹੈ। ਇਸ ਨਾਲ ਸਿਰਫ ਐਗਰੀਕਲਚਰ ਹੀ ਨਹੀਂ, ਦੂਜੇ ਵੀ ਕਈ ਇਸ਼ੂ ਨਗਲੈਕਟ ਹੋ ਰਹੇ ਹਨ। 30 ਕਰੋੜ ਤੋਂ ਵੱਧ ਲੋਕ ਗਰੀਬੀ ਦੀ ਰੇਖਾ ਤੋਂ ਹੇਠਾਂ ਰਹਿ ਰਹੇ ਹਨ, ਉਹਨਾਂ ਦੇ ਇਸ਼ੂ ਨਹੀਂ ਆ ਰਹੇ। ਹੈੱਲਥ ਬਾਰੇ ਬਹੁਤ ਥੋੜ੍ਹਾ ਆ ਰਿਹੈ। ਜਿਹੜੀ ਪੈਰੀਫੀਰੇਲ ਇੰਡੀਆ, ਨਾਰਥ, ਬੈਕਵਾਰਡ ਏਰੀਆ ਕਿੰਨੇ ਕਵਰ ਹੋ ਰਹੇ ਹਨ। ਨਾਰਦਰਨ ਹਿੱਲ ਏਰੀਆਜ਼ ਕਵਰ ਨਹੀਂ ਹੋ ਰਹੇ ਮੀਡੀਆ ਵਿਚ। ਸੋ, ਪੈਰੀਫੀਰੇਲ ਇੰਡੀਆ ਬਹੁਤ ਘੱਟ ਕਵਰ ਹੋ ਰਹੀ ਹੈ। ਇੰਟੀਰੀਅਰ ਵਿਚ ਲੋਕ ਨਹੀਂ ਜਾ ਰਹੇ। ਮਾਈਨਾਰਟੀਜ਼ ਦੇ ਬੜੇ ਇਸ਼ੂ ਹਨ। ਨੈਕਸਲਾਈਟ ਕਵਰ ਹੋ ਰਹੇ ਹਨ ਲੇਕਿਨ 'ਵਟ ਹੈਜ਼ ਲੈੱਡ ਟੂ ਨੈਕਸਲਇਜ਼ਮ। ਟਰਾਈਬਲਜ਼ ਦੇ ਇਸ਼ੂਜ਼ ਹੈਗੇ ਨੇ। ਲੋਕਾਂ ਕੋਲ ਪੀਣ ਦਾ ਪਾਣੀ ਨਹੀਂ। ਟੁਆਇਲਟ ਨਹੀਂ। ਜੇ ਪ੍ਰਾਇਮਰੀ ਹੈਲਥ ਸੈਂਟਰ ਹੈ ਤਾਂ ਡਾਕਟਰ ਨਹੀਂ। ਜੇ ਡਾਕਟਰ ਹੈ ਤਾਂ ਦਵਾਈਆਂ ਨਹੀਂ। ਬਲੱਡ ਟੈਸਟਿੰਗ ਦੀ ਸਹੂਲਤ ਨਹੀਂ। ਇਹ ਪੀਪਲ ਓਰੀਐਂਟਿਡ ਇਸ਼ੂਜ਼ ਬੜੇ ਘੱਟ ਕਵਰ ਹੋ ਰਹੇ ਹਨ। ਇਹ ਨਗਲੈਕਟ ਕੀਤੇ ਜਾ ਰਹੇ ਹਨ। ਕਿਉਂ ਨਗਲੈਕਟ ਕੀਤੇ ਜਾ ਰਹੇ ਹਨ, ਕਿਉਂਕਿ ਇੱਥੋਂ ਦੀ ਟੀ. ਆਰ. ਪੀ. ਨਹੀਂ ਮਿਲਦੀ। ਟੀ.ਵੀ. ਚੈਨਲ ਸਿਰਫ ਉਸ ਤਬਕੇ ਨੂੰ ਕਵਰ ਕਰ ਰਿਹੈ, ਜਿੱਥੋਂ ਉਸਨੂੰ ਐਡ ਮਿਲਦੀ ਹੈ ਜਾਂ ਵਸਤੂਆਂ ਦੀ ਖ਼ਰੀਦੋ-ਫ਼ਰੋਖ਼ਤ ਕਰਨ ਵਾਲੇ ਤਬਕੇ ਨੂੰ ਕਵਰ ਕਰਦੇ ਹਨ। ਸੋ ਸ਼ਾਈਨਿੰਗ ਇੰਡੀਆ ਕਵਰ ਹੋ ਰਹੀ ਹੈ।
ਅੱਜਕਲ੍ਹ ਜੋ ਅਖ਼ਬਾਰਾਂ ਵਿਚ ਟਰੈਂਡ ਚੱਲ ਰਿਹਾ ਹੈ ਕਿ ਲੋਕਲ ਪੇਜ ਤੇ ਪ੍ਰਾਕਸੀਮਿਟੀ ਦੇ ਐਂਗਲ ਤੋਂ ਖ਼ਬਰਾਂ ਛਪ ਰਹੀਆਂ ਹਨ। ਪਟਿਆਲੇ ਦੀ ਰੀਡਰ ਨੂੰ ਨਹੀ ਪਤਾ ਲੁਧਿਆਣੇ ਕੀ ਵਾਪਰ ਰਿਹਾ ਹੈ?
ਦੂਆ ਸਾਹਿਬ- ਇਸ ਦਾ ਇਕ ਕਾਰਨ ਹੈ ਕਿ ਮਿਊਂਸਪਲ ਐਡਮਿਨਸਟ੍ਰੇਸ਼ਨ ਪੂਰੀ ਤਰ੍ਹਾਂ ਕਲੈਪਸ ਹੋ ਚੁੱਕੀ ਹੈ। ਲੋਕਲ ਇਸ਼ੂਜ਼ 'ਤੇ ਫੋਕਸ ਹੋਣਾ ਚਾਹੀਦਾ ਹੈ, ਉਹ ਫੋਕਸ ਤੁਸੀਂ ਤਾਂ ਕਰੋਗੇ ਜੇ ਤੁਸੀਂ ਡਿਟੇਲ ਵਿਚ ਜਾਓਗੇ ਉਸ ਸ਼ਹਿਰ ਦੇ। ਇਸ ਤਰ੍ਹਾਂ ਚੰਡੀਗੜ੍ਹ ਸਿਟੀ ਬਿਊਟੀਫੁੱਲ ਗਿਣਿਆ ਜਾਂਦਾ ਹੈ ਪਰ ਦੇਅਰ ਆਰ ਸਲੱਮਜ਼ ਇਨ ਚੰਡੀਗੜ੍ਹ। ਹੁਣ ਤੁਸੀਂ ਜੇ ਨਹੀਂ ਫੋਕਸ ਕਰਦੇ ਚੰਡੀਗੜ੍ਹ ਨੂੰ ਤਾਂ ਲੋਕ ਕੀ ਕਰਨਗੇ। ਲੋਕ ਆਪਣੇ ਆਲੇ-ਦੁਆਲੇ ਵਿਚ ਜ਼ਿਆਦਾ ਦਿਲਚਸਪੀ ਰੱਖਦੇ ਹੁੰਦੇ ਨੇ। ਜੇ ਤੁਸੀਂ ਸਾਰਾ ਨੇਸ਼ਨ ਨੂੰ ਦੇ ਦਿਓਗੇ ਤਾਂ ਲੋਕਲ ਇਸ਼ੂਜ਼ ਇਗਨੋਰ ਹੋ ਜਾਣਗੇ। ਜੇ ਤੁਸੀਂ ਨਹੀਂ ਕਹੋਗੇ ਤਾਂ ਕੌਣ ਕਹੇਗਾ। ਅਖ਼ਬਾਰਾਂ ਦੀਆਂ ਸਮੱਸਿਆਵਾਂ ਬਾਰੇ ਤੁਸੀਂ ਤਾਂ ਜਾਣਦੇ ਹੋ, ਐਨੇ ਲੰਬੇ ਸਮੇਂ ਤੋਂ ਪੜ੍ਹਾ ਰਹੇ ਹੋ। ਸਿਰਫ ਟੀ.ਆਰ.ਪੀ. ਦੀ ਪ੍ਰਾਬਲਮ ਨਹੀਂ, ਅਖ਼ਬਾਰਾਂ ਦਾ ਕੰਮ ਸਰਵਿਸ ਟੂ ਦੀ ਪੀਪਲ ਵੀ ਹੈ।
ਕਿਹੜਾ ਅਜਿਹਾ ਮੁੱਦਾ, ਜਿਸ ਨੂੰ ਤੁਸੀਂ ਆਪਣੀ ਲਿਖਤਾਂ ਰਾਹੀਂ ਜਾਂ ਹੁਣ ਪਾਰਲੀਮੈਂਟ ਦੇ ਪਲੇਟਫਾਰਮ ਰਾਹੀਂ ਖ਼ਤਮ ਕਰਨਾ ਚਾਹੁੰਦੇ ਹੋ?
ਦੂਆ ਸਾਹਿਬ- ਪਹਿਲੀ ਤਾਂ ਗੱਲ ਕੋਈ ਇੱਕ ਆਦਮੀ ਇਸ਼ੂ ਖ਼ਤਮ ਨਹੀਂ ਕਰ ਸਕਦਾ। ਬਹੁਤ ਸਾਰੇ ਇਸ਼ੂਜ਼ ਨੇ ਪਰ ਮੇਰੇ ਮੁਤਾਬਕ ਡੈਮੋਕ੍ਰੇਸੀ ਦਾ ਘੱਟ ਰਿਹਾ ਸਟੈਂਡਰਡ ਬਹੁਤ ਗੰਭੀਰ ਮਸਲਾ ਹੈ। ਪਾਰਲੀਮੈਂਟ ਉਹ ਨਹੀਂ ਜੋ ਹੋਣੀ ਚਾਹੀਦੀ ਹੈ। ਐਗਜ਼ੈਕਟਿਵ ਹੈ ਬੜੀ ਡਿਸਟੈਂਟ ਹੈ, ਲੋਕਾਂ ਦੀ ਆਵਾਜ਼ ਐਡਮਿਨਸਟ੍ਰੇਸ਼ਨ ਤੱਕ ਨਹੀਂ ਪਹੁੰਚ ਰਹੀ। 62 ਸਾਲਾਂ ਬਾਅਦ ਵੀ ਦਰਦ ਨਹੀਂ ਹੈ ਲੋਕਾਂ ਵਾਸਤੇ। ਜੂਡੀਸ਼ੀਅਰੀ ਦੇ ਵਿਚ ਵੀ ਬਹੁਤ ਖ਼ਾਮੀਆ ਆ ਗਈਆਂ ਹਨ।




