You are here:: News ਮੁੱਖ ਲੇਖ
 
 

ਮੁੱਖ ਲੇਖ

ਦਹੇਜ ਲੈਣਾ ਨਹੀਂ ਦੇਣਾ ਪਿਆ

E-mail Print PDF

 ਅੱਜ ਨਵੀਨ ਦੀ ਸ਼ਾਦੀ ਹੋ ਰਹੀ ਸੀ | ਅੱਜ ਓਹ ਲਾੜਾ ਬਣਿਆ ਹੋਇਆ ਸੀ | ਕਰੋੜੋਂ ਸਪਨੇ ਅਖਾਂ ਵਿਚ ਸਜਾ ਕੇ ਓਹ ਅਪਨੀ ਦੁਲ੍ਹਨ ਵਿਹਾਉਣ ਜਾ ਰਿਹਾ ਸੀ, ਜਿਸ ਨਾਲ ਅੱਜ ਤੋਂ ਉਸਦੀ ਜਿੰਦਗੀ  ਬਦਲ ਜਾਨੀ ਸੀ | ਹਰ ਪਲ ਓਹ ਆਪਣੀ ਨਵੀੰ ਜਿੰਦਗੀ ਦੇ ਸ੍ਨੇਹਰੇ ਸਪਨਿਆਂ ਵਿਚ ਅਪਨੇ ਜੀਵਨ ਸਾਥੀ ਨਾਲ ਹੋਣ ਮਾਤਰ ਤੋਂ ਰੋਮਾੰਚਕ ਹੋ ਜਾਂਦਾ ਸੀ |ਅੱਜ ਓਹ ਅਪਨੇ ਆਪ ਨੂੰ ਕਿਸੀ   ਸ਼ਾਹ੍ਜਾਦੇ  ਵੀ ਤੋਂ ਘਟ ਮਹਸੂਸ ਨਹੀਂ ਸੀ ਕਰ ਰਿਹਾ | ਧੀਰੇ ਧੀਰੇ ਓਹ ਵਕਤ ਵੀ ਆ ਗਿਆ ਜਦੋਂ ਓਹ ਅਪਨੀ ਨਯੀ ਨਵੇਲੀ ਦੁਲ੍ਹਨ ਵਿਹਾਉਣ ਉਸਦੇ ਦਰਵਾਜੇ ਤੇ  ਪਹੁੰਚ ਗਿਆ | ਸਾਰੇ ਬਾਰਾਤੀ ਖੁਸ਼ੀ ਵਿਚ ਝੂਮ ਝੂਮ ਕੇ ਨਚ ਰਹੇ ਸੀ |
                                     ਉਸਦੀ ਮਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਹੀ ਨਹੀਂ ਸੀ |ਉਸਦੇ ਪਤੀ ਦੇ ਜਾਣ ਤੋਂ ਬਾਦ ਉਸਦੀ ਜਿੰਦਗੀ ਵੀਰਾਨ ਹੋ ਗਈ ਸੀ | ਅੱਜ ਬੇਟੇ ਦੇ ਵਿਆਹ ਦੀ ਖੁਸ਼ੀ ਵਿਚ ਓਹ ਅਪਨੇ ਸਾਰੇ ਗਮ ਭੁਲਾ ਬੈਠੀ | ਬੜੇ ਖੁਸ਼ੀ ਦੇ ਮਾਹੋਲ ਵਿਚ ਵਿਆਹ ਦੀਆਂ ਸਾਰੀਆਂ ਰਸਮਾਂ ਹੋਈਆਂ | ਦਹੇਜ ਲਈ ਤਾਂ ਓਹ ਪਹਿਲਾਂ ਹੀ ਲੜਕੀ ਵਾਲਿਆਂ ਨੂੰ ਮਨਾ ਕਰ ਚੁੱਕੇ ਸਨ|ਅਪਨੀ ਪਿਆਰੀ ਜਿਹੀ ਬਹੂ ਨੂੰ ਲੈਕੇ ਲਤਾ ਅਪਨੇ ਘਰ ਵਾਪਸ ਆ ਗਈ | ਘਰ ਆਕੇ ਸਾਰੀਆਂ ਰਸਮਾਂ ਪੂਰੀਆਂ ਕਰਦੇ ਕਰਦੇ ਕੱਦੋਂ ਰਾਤ ਹੋ ਗਈ ਪਤਾ ਹੀ ਨਹੀਂ ਚਲਿਆ| ਨਵੀਨ ਅਪਨੀ ਸੁਨੇਹਰੀ ਜਿੰਦਗੀ ਦੇ ਸੁੰਦਰ ਸਪਨੇ ਦੇਖਦਾ ਹੋਇਆ ਅਪਨੀ ਸੁਹਾਗ ਰਾਤ ਦੇ ਕਮਰੇ ਵੱਲ ਇਹ ਸੋਚਦੇ ਹੋਈ ਵਧ ਰਿਹਾ ਸੀ ਕੀ ਉਸਦੀ ਜੀਵਨ ਸੰਗਣੀ ਉਸਦੇ ਇੰਤਜਾਰ ਵਿਚ ਪਲਕਾਂ ਬਿਛਾ ਕੇ ਬੈਠੀ ਹੋਵੇਗੀ |ਪ੍ਰੰਤੂ ਜੀਓੰ ਹੀ ਉਸਨੇ ਦਰਵਾਜਾ ਖੋਲਿਆ ਓਹ ਦੰਗ ਰਹ ਗਿਆ ਕਿਓਂਕਿ ਉਸਦੀ ਬੀਵੀ ਜਿਸਦਾ ਨਾਂ ਮੀਨਾ ਸੀ ਇਕ ਛੋਟੀ ਜਿਹੀ ਕੈਪ੍ਰੀ ਅਤੇ ਛੋਟਾ ਜਿਹਾ ਟੋਪ

Read more

ਮੈਂ ਪੂਰੀ ਆਜ਼ਾਦੀ ਨਾਲ ਕੰਮ ਕੀਤਾ

E-mail Print PDF

(ਪਿਛਲੇ ਹਫ਼ਤੇ ਦੀ ਬਾਕੀ)

 

ਤੁਸੀਂ ਸਾਰੀ ਉਮਰ ਮੀਡੀਆ ਵਿਚ ਵੱਖ-ਵੱਖ ਅਹੁਦਿਆਂ 'ਤੇ ਕੰਮ ਕੀਤਾ ਹੈ, ਤੁਹਾਨੂੰ ਲੱਗਦੈ ਕਿ ਅੱਜ ਕਲ੍ਹ ਸਿੱਧੇ ਅਤੇ ਅਸਿੱਧੇ ਤੌਰ 'ਤੇ ਮੀਡੀਆ ਉਪਰ ਸਿਆਸੀ ਪਾਰਟੀਆਂ ਦਾ ਗ਼ਲਬਾ ਵਧਦਾ ਜਾ ਰਿਹਾ ਹੈ। ਖ਼ਾਸ ਤੌਰ ਤੇ ਇਲੈਕਟ੍ਰਾਨਿਕ ਮੀਡੀਆ ਦੇ ਫੈਲਾਅ ਤੋਂ ਬਾਅਦ?
ਦੂਆ ਸਾਹਿਬ- ''ਜਿਸ ਵੇਲੇ ਡੈਮੋਕ੍ਰੇਸੀ ਵੀਕ ਹੋ ਜਾਂਦੀ ਹੈ, ਅਸਲ ਵਿਚ ਮੀਡੀਆ ਡੈਮੋਕ੍ਰੇਸੀ ਦਾ ਹਿੱਸਾ ਹੈ। ਮੀਡੀਆ ਵੀ ਤਾਂ ਹੀ ਮਜ਼ਬੂਤ ਰਹਿ ਸਕਦਾ ਹੈ ਜੇ ਡੈਮੋਕ੍ਰੈਟਿਕ ਰੂਟਸ ਮਜ਼ਬੂਤ ਹੋਣਗੀਆਂ। ਜੇ ਡੈਮੋਕ੍ਰੇਸੀ ਵੀਕ ਹੋ ਗਈ ਤਾਂ ਮੀਡੀਆ ਦੀ ਪੁਜੀਸ਼ਨ ਵੀ ਵੀਕ ਹੋ ਜਾਵੇਗੀ। ਇਹ ਚੀਜ਼ ਵਾਪਰਨੀ ਸ਼ੁਰੁ ਹੋ ਗਈ ਹੈ ਸਾਡੇ ਮੀਡੀਆ ਨਾਲ। ਮੀਡੀਆ ਦੀ ਜਿਹੜੀ ਟੈਂਡੈਂਸੀ ਸਭ ਤੋਂ ਜ਼ਿਆਦਾ ਖਰਾਬ ਹੈ, ਉਹ ਹੈ ਕਿ ਮੀਡੀਆ ਵਿਚ ਹੁਣ ਕਮਰਸ਼ੀਅਲ ਕੰਸਿਡਰੇਸ਼ਨ ਆ ਗਈ - ਮਾਰਕੀਟ ਕੰਸਿਡਰੇਸ਼ੀਨ ਆ ਗਈ ਹੈ। ਜਦੋਂ ਅਸੀਂ ਜੁਆਇਨ ਕੀਤਾ ਸੀ ਸਾਨੂੰ ਕਿਹਾ ਜਾਂਦਾ ਸੀ ਅਤੇ ਪੜ੍ਹਾਇਆ ਵੀ ਜਾਂਦਾ ਸੀ ਕਿ ਮੀਡੀਆ ਤਾਂ ਸੁਸਾਇਟੀ ਦੀ ਸੇਵਾ ਲਈ ਹੈ। ਹੁਣ ਤਾਂ ਇਹ ਇੱਕ ਕਮੌਡਿਟੀ (ਵਸਤੂ) ਬਣ ਗਿਆ ਹੈ। ਪ੍ਰੋਡਕਟ ਬਣ ਗਿਆ ਹੈ। ਜਿਸ ਵੇਲੇ ਪ੍ਰੋਡਕਟ ਬਣ ਗਿਆ ਤਾਂ ਪ੍ਰੈਕਟਿਸ ਵਿਚ ਖਰਾਬੀ ਹੋਣੀ ਸੁਭਾਵਿਕ ਹੈ। ਲੇਕਿਨ ਸਵਾਲ ਇਹ ਹੈ ਕਿ 'ਕੈਨ ਯੂ ਸੈੱਲ ਅਡਲਟ੍ਰੇਟਿਡ

Read more

ਕੁੜੀਆਂ ਦੀਆਂ ਵੀ ਕੋਈ ਵਧਾਈਆਂ ਦਿੰਦਾ ਹੁੰਦੈ ਭਲਾ

E-mail Print PDF

 

ਉਹ ਯੂਨੀਵਰਸਿਟੀ ਵਿਚ ਪ੍ਰੋਫ਼ੈਸਰ ਹੈ। ਬਹੁਤ ਵਧੀਆ ਬੁਲਾਰਾ ਹੈ। ਬਹੁਤ ਹੀ ਪ੍ਰਤਿਭਾਸ਼ਾਲੀ ਢੰਗ ਨਾਲ ਵਿਖਿਆਨ ਕਰਦਾ ਹੈ। ਜਦੋਂ ਉਹ ਸਾਖੀਆਂ ਦੇ ਹਵਾਲੇ ਦੇ ਕੇ ਪ੍ਰਮਾਤਮਾ ਨੂੰ ਪਾਉਣ ਦਾ ਰਾਹ ਦੱਸਦਾ ਹੈ ਤਾਂ ਵੱਡੇ-ਵੱਡੇ ਸੰਤ ਮਹਾਤਮਾ ਵੀ ਉਸ ਤੋਂ ਪਿੱਛੇ ਰਹਿ ਜਾਂਦੇ ਹਨ। ਜਦੋਂ ਉਹ ਕਦੇ ਵਿਦੇਸ਼ੀ ਦੌਰੇ 'ਤੇ ਜਾਂਦਾ ਹੈ ਤਾਂ ਉਥੇ ਬੱਚੇ ਉਸ ਦੀ ਦਿੱਖ ਨੂੰ ਵੇਖ ਕੇ ਸਾਂਤਾ ਕਲਾਜ਼ ਸਮਝ ਲੈਂਦੇ ਹਨ ਅਤੇ ਮੁਸਲਿਮ ਦੇਸ਼ਾਂ ਵਿਚ ਉਹ ਮੌਲਵੀ ਹੋਣ ਦਾ ਭੁਲੇਖਾ ਪਾ ਦਿੰਦਾ ਹੈ। ਉਂਝ ਵੀ ਉਸ ਨੂੰ ਸਿੱਖ ਮੱਤ ਦੇ ਨਾਲ-ਨਾਲ ਇਸਲਾਮ, ਬੁੱਧ ਮੱਤ ਅਤੇ ਜੈਨ ਮੱਤ ਦਾ ਡੂੰਘਾ ਗਿਆਨ ਹੈ। ਉਹਦੇ ਘਰ ਧਾਰਮਿਕ ਬੰਦਿਆਂ ਦਾ ਆਉਣ ਜਾਣ ਲੱਗਿਆ ਰਹਿੰਦਾ ਹੈ। ਪੜ੍ਹਾਈ ਦੇ ਨਾਲ-ਨਾਲ ਉਹ ਦੂਰ-ਦੁਰਾਡੇ ਸਿੱਖ ਮੱਤ ਦੀ ਫ਼ਿਲਾਸਫ਼ੀ ਬਾਰੇ ਭਾਸ਼ਣ ਦੇਣ ਜਾਂਦਾ ਰਹਿੰਦਾ ਹੈ। ਅਤੇ ਬਹੁਤ ਵਾਰ ਇਨ੍ਹਾਂ ਦੀ ਧਰਮ ਪੱਤਨੀ ਵੀ ਇਨ੍ਹਾਂ ਦੇ ਨਾਲ ਜਾਂਦੀ ਹੈ। ਘਰ ਦੇ ਮਾਹੌਲ ਅਨੁਸਾਰ ਉਹ ਵੀ ਬਹੁਤ ਧਾਰਮਿਕ ਹੈ। ਪਿਛਲੇ ਦਿਨੀਂ ਵਾਹਿਗੁਰੂ ਦੀ ਮਿਹਰ ਸਦਕਾ ਇਸ ਧਾਰਮਿਕ ਜੋੜੀ ਦੇ ਘਰ ਪੋਤੀ ਨੇ ਜਨਮ ਲਿਆ।
ਪੋਤੀ ਦੇ ਜਨਮ ਦੀ ਖ਼ਬਰ ਮੈਨੂੰ ਮੇਰੀ ਬੀਵੀ ਤੋਂ ਮਿਲੀ। ਉਸ ਨੇ ਮੈਨੂੰ ਕਈ ਵਾਰ ਕਿਹਾ ਕਿ ਨਾਲ ਗਵਾਂਢ ਮੱਥਾ ਹੈ ਆਪਾਂ ਉਹਨਾਂ ਦੇ ਘਰ ਜਾ ਕੇ ਵਧਾਈ ਦੇ ਆਈਏ, ਘਰ ਵਿਚ ਨਵਾਂ ਜੀਅ ਆਇਆ ਹੈ। ਕੰਮਾਂਕਾਰਾਂ ਵਿਚ ਰੁੱਝੇ ਹੋਣ ਕਾਰਨ ਮੈਂ ਉਸ ਨੂੰ ਟਾਲਦਾ ਰਿਹਾ, ਪਰ ਕੁਝ ਦਿਨ ਪਹਿਲਾਂ ਉਨ੍ਹਾਂ ਨੂੰ ਮਿਲਣ ਦਾ ਸਬੱਬ ਬਣ ਹੀ ਗਿਆ। ਗੱਲ ਇਹ ਸੀ ਕਿ ਅਸੀਂ ਕਿਸੇ ਸਾਂਝੇ

Read more

ਸਾਹਿਤ, ਪੱਤਰਕਾਰੀ ਅਤੇ ਸਾਹਿਤਿਕ ਪੱਤਰਕਾਰੀ

E-mail Print PDF

 

ਭਾਸ਼ਾ ਵਿਭਾਗ ਪੰਜਾਬ ਵਲੋਂ ਪਹਿਲੀ ਵਾਰ ਸਾਹਿਤਕ ਪੱਤਰਕਾਰੀ ਦੇ ਖੇਤਰ ਵਿਚ ਸ਼੍ਰੋਮਣੀ ਸਾਹਿਤਕ ਪੱਤਰਕਾਰ ਪੁਰਸਕਾਰ ਦੇਣ ਦਾ ਸਿਲਸਿਲਾ ਸ਼ੁਰੂ ਕੀਤਾ ਗਿਆ ਹੈ ਅਤੇ ਇਸ ਖੇਤਰ ਦਾ ਪਹਿਲਾ ਇਨਾਮ ਸਿਰਜਣਾ ਦੇ ਸੰਪਾਦਕ ਡਾ. ਰਘਵੀਰ ਸਿੰਘ ਸਿਰਜਣਾ ਨੂੰ ਮਿਲਿਆ ਹੈ।ਇਸ ਪੁਰਸਕਾਰ ਸੰਬੰਧੀ ਖ਼ਬਰਾਂ ਪੜ੍ਹਨ ਤੋਂ ਬਾਅਦ ਇਕ ਵਾਰ ਫਿਰ ਵਿਦਿਆਰਥੀਆਂ ਵਲੋਂ ਸਾਹਿਤਕ ਪੱਤਰਕਾਰੀ ਬਾਰੇ ਸਵਾਲਾਂ ਦਾ ਸਿਲਸਿਲਾ ਤੇਜ਼ ਹੋਇਆ ਹੈ। ਇਸ ਦਾ ਕਾਰਨ ਹੋਰ ਵੀ ਹੋ ਸਕਦਾ ਹੈ ਕਿ ਪੱਤਰਕਾਰੀ ਦਾ ਪ੍ਰਾਅਧਿਆਪਕ ਹੋਣ ਦੇ ਨਾਲ ਨਾਲ ਮੇਰੀ ਖੋਜ ਦਾ ਵਿਸ਼ਾ ਵੀ ਪੰਜਾਬੀ ਦੀ ਸਾਹਿਤਕ ਪੱਤਰਕਾਰੀ ਨਾਲ ਸਬੰਧਿਤ ਰਿਹਾ ਹੈ। ਪੱਤਰਕਾਰੀ ਅਤੇ ਸਾਹਿਤ ਬਾਰੇ ਤਾਂ ਆਮ ਲੋਕਾਂ ਨੂੰ ਕਾਫੀ ਜਾਣਕਾਰੀ ਹੈ ਪਰ

Read more
 
 
 
 
Copyright © 2011 Sikh Virsa (Punjabi & English Monthly Magazine). All Rights Reserved. Designed by MehraMedia.com