You are here:: News ਅੰਤਰਰਾਸ਼ਟਰੀ ਪਾਕਿਸਤਾਨ ਵਿਚ ਨਾਸਤਿਕਾਂ ਦੇ ਬਣਨ ਲੱਗੇ ਸਮੂਹ
 
 

ਪਾਕਿਸਤਾਨ ਵਿਚ ਨਾਸਤਿਕਾਂ ਦੇ ਬਣਨ ਲੱਗੇ ਸਮੂਹ

E-mail Print PDF

ਇਸਲਾਮਾਬਾਦ, 8 ਸਤੰਬਰ   ਪਾਕਿਸਤਾਨ ਦੇ ਮੁੱਠੀ ਭਰ ਮੁਸਲਿਮ ਨੌਜਵਾਨ ਖੁਦਾ ਮੌਜੂਦਗੀ 'ਤੇ ਸਵਾਲ ਖੜ੍ਹੇ ਕਰ ਰਹੇ ਹਨ ਅਤੇ ਸੰਸਾਰ ਦੇ ਸਭ ਤੋਂ ਵੱਧ ਮੰਨੇ ਜਾਣ ਵਾਲੇ ਧਰਮ ਇਸਲਾਮ ਨੂੰ ਛੱਡ ਕੇ ਨਾਸਤਿਕ ਬਣਨ ਦੀ ਦਿਸ਼ਾ ਵੱਲ ਆਪਣੇ ਕਦਮ ਵਧਾ ਰਹੇ ਹਨ। ਪਾਕਿਸਤਾਨ ਵਿਚ ਫੇਸ ਬੁੱਕ ਦੇ ਜ਼ਰੀਏ ਅਜਿਹੇ ਮੁਸਲਿਮ ਨੌਜਵਾਨ ਆਪਣੇ ਵੱਖਰੇ ਸਮੂਹ ਬਣਾ ਰਹੇ ਹਨ ਜੋ ਕਿ ਆਪਣੇ ਜਿਹੀ ਸੋਚ ਵਰਗੇ ਨੌਜਵਾਨਾਂ ਨੂੰ ਇਸ ਸਮੂਹ ਵਿਚ ਸ਼ਾਮਲ ਹੋਣ ਲਈ ਪ੍ਰੇਰਦੇ ਹਨ। ਪਾਕਿਸਤਾਨੀ ਮੁਸਲਿਮ ਹਜ਼ਰਤ ਨਾਖੁਦੀ ਸਮੂਹ ਦੇ ਆਗੂ ਹਨ। ਸਮੂਹ ਦੇ ਬਾਕੀ ਮੈਂਬਰਾਂ ਦੀ ਗਿਣਤੀ 150 ਤੋਂ ਕਿਤੇ ਜ਼ਿਆਦਾ ਹੋ ਚੁੱਕੀ ਹੈ। ਹਜ਼ਰਤ ਨੇ ਕਿਹਾ ਕਿ ਮੈਂ 2 ਹਜ ਅਤੇ ਪਤਾ ਨਹੀਂ ਕਿੰਨੇ ਹੀ ਉਮਰੇ ਕੀਤੇ ਪਰ ਮੈਨੂੰ ਖੁਦਾ ਦੀ ਮੌਜੂਦਗੀ 'ਤੇ ਹੁਣ ਸ਼ੱਕ ਹੋਣ ਲੱਗਾ ਹੈ। ਜਦ ਮੈਂ 17-18 ਸਾਲ ਦਾ ਸੀ ਤਾਂ ਮੈਂ ਮਹਿਸੂਸ ਕੀਤਾ ਕਿ ਮੇਰੇ ਮੁਸਲਿਮ ਹੋਣ ਦੀ ਇਕੋ ਇਕ ਵਜ੍ਹਾ ਇਹ ਹੈ ਕਿ ਮੇਰੇ ਮਾਤਾ ਪਿਤਾ ਮੁਸਲਿਮ ਹਨ। ਹਜ਼ਰਤ ਪੇਸ਼ੇ ਤੋਂ ਇਕ ਕੰਪਿਊਟਰ ਪ੍ਰੋਗਰਾਮ ਹੈ ਉਸ ਦਾ ਕਹਿਣਾ ਹੈ ਕਿ ਕੁਝ ਸਮਾਂ ਪਹਿਲਾਂ ਉਸ ਨੇ ਇਹ ਫੈਸਲਾ ਕਰ ਲਿਆ ਸੀ ਕਿ ਉਹ ਅਜਿਹੀ ਕਿਸੇ ਵੀ ਗੱਲ ਉਤੇ ਇਤਬਾਰ ਨਹੀਂ ਕਰੇਗਾ ਜਿਸ ਪਿੱਛੇ ਕਿ ਕੋਈ ਤੱਥ ਨਾ ਹੋਣ। ਉਸ ਦਾ ਕਹਿਣਾ ਖੁਦਾ ਦੀ ਮੌਜੂਦਗੀ ਦਾ ਨਾਂਹ ਦੇ ਬਰਾਬਰ ਜਾਂ ਕੋਈ ਸਬੂਤ ਨਹੀਂ ਹੈ। ਹਜ਼ਰਤ ਦੇ ਸਮੂਹ ਵਿਚ ਨਿਊਯਾਰਕ ਆਕਸਫੋਰਡ ਅਤੇ ਲਾਹੌਰ ਯੂਨੀਵਰਸਿਟੀ ਦੇ ਕਈ ਵਿਦਿਆਰਥੀ ਸ਼ਾਮਲ ਹੋ ਚੁੱਕੇ ਹਨ।  ਜ਼ਿਕਰਯੋਗ ਹੈ ਕਿ ਭਾਵੇਂ ਇਸਲਾਮ ਧਰਮ ਸਮੁੱਚੀ ਦੁਨੀਆਂ ਵਿਚ ਮੰਨੇ ਜਾਣ ਵਾਲੇ ਸਭ ਤੋਂ ਜ਼ਿਆਦਾ ਸਮਰਥਕਾਂ ਵਾਲਾ ਧਰਮ ਹੈ ਪਰ ਫਿਰ ਇਕ ਮੁਸਲਿਮ ਸਮਾਜ ਵਿਚ ਅਤੇ

 ਇਕ ਮੁਸਲਿਮ ਦੇਸ਼ ਵਿਚ ਉਥੋਂ ਦੇ ਨੌਜਵਾਨਾਂ ਵੱਲੋਂ ਦਿੱਤੀਆਂ ਜਾ ਰਹੀਆਂ ਖੁਦਾ ਵਿਰੋਧੀ ਦਲੀਲਾਂ ਸਚਮੁੱਚ ਹੀ ਚਿੰਤਾ ਦਾ ਵਿਸ਼ਾ ਬਣ ਗਈਆਂ ਹਨ। ਹੁਣ ਸੋਚਣਾ ਇਹ ਹੋਵੇਗਾ ਕਿ ਇਸ ਪਿੱਛੇ ਮੂਲ ਕਾਰਨ ਮੁਸਲਮਾਨਾਂ ਵੱਲੋਂ ਕੀਤੀਆਂ ਜਾਂਦੀਆਂ ਕੱਟੜਪੰਥੀ ਗਤੀਵਿਧੀਆਂ ਹਨ ਜਾਂ  ਫਿਰ ਆਪਣੇ ਧਰਮ ਨੂੰ ਸਭ ਤੋਂ ਵਧੀਆ ਧਰਮ ਦਰਸਾਉਣ ਦੇ ਲਈ ਕੀਤੀ ਜਾਂਦੀ ਜਦੋਜਹਿਦ। ਪਰ ਮੁਸਲਮਾਨ ਬੁੱਧੀਜੀਵੀਆਂ ਦੇ ਲਈ ਸਚਮੁੱਚ ਇਹ ਚਿੰਤਾ ਦਾ ਵਿਸ਼ਾ ਹੋਵੇਗਾ ਕਿ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਖੁਦਾ ਦੀ ਮੌਜੂਦਗੀ ਉਤੇ ਹੀ ਸ਼ੱਕ ਹੋਣ
 ਲੱਗਾ ਹੈ।

Trackback(0)
Comments (0)add comment

Write comment
smaller | bigger

security image
Write the displayed characters


busy
 
 
 
 
Copyright © 2011 Sikh Virsa (Punjabi & English Monthly Magazine). All Rights Reserved. Designed by MehraMedia.com