ਬਰਲਿਨ, 8 ਸਤੰਬਰ 2005 ਵਿਚ ਪੈਗੰਬਰ ਹਜ਼ਰਤ ਮੁਹੰਮਦ ਸਾਹਿਬ ਦਾ ਕਾਰਟੂਨ ਬਣਾਉਣ ਵਾਲੇ ਡੈਨਮਾਰਕ ਦੇ ਕਾਰਟੂਨ ਕਲਾਕਾਰ ਕਰਟ ਨੂੰ ਜਰਮਨੀ ਵਿਚ ਐਮ 100 ਮੀਡੀਆ ਸਨਮਾਨ ਦਿੱਤਾ ਜਾਵੇਗਾ। ਕਰਟ ਵੱਲੋਂ ਬਣਾਏ ਗਏ ਕਾਰਟੂਨ ਵਿਚ ਪੈਗੰਬਰ ਦੀ ਪੱਗ ਵਿਚ ਬੰਬ ਬੰਨ੍ਹਿਆ ਹੋਇਆ ਦਿਖਾਇਆ ਗਿਆ ਸੀ। ਸਮਾਗਮ ਦਾ ਆਯੋਜਨ ਕਰਨ ਵਾਲ ਸੰਸਥਾ ਨੇ ਕਿਹਾ ਕਿ ਪ੍ਰੈਸ ਦੀ ਅਜ਼ਾਦੀ ਦੇ ਲਈ ਯੋਗਦਾਨ ਦੇ ਕਾਰਨ ਕਰਟ ਨੂੰ ਇਹ ਸਨਮਾਨ ਦਿੱਤਾ ਜਾਵੇਗਾ। ਹੱਤਿਆ ਅਤੇ ਹਿੰਸਾ ਦੀਆਂ ਧਮਕੀਆਂ ਦੇ ਬਾਵਜੂਦ ਉਨ੍ਹਾਂ ਨੇ ਲੋਕਤੰਤਰ ਕਦਰਾਂ ਕੀਮਤਾਂ ਦੀ ਸਾਂਭ ਦੇ ਲਈ ਇਕ ਬਹੁਤ ਹੀ ਚੰਗਾ ਉਪਰਾਲਾ ਕੀਤਾ ਹੈ। ਸਮਾਗਮ ਵਿਚ ਜਰਮਨੀ ਦੀ ਚਾਂਸਲਰ ਇੰਜੇਲਾ ਮਾਰਕੇਲ ਵੀ ਭਾਸ਼ਣ ਦਵੇਗੀ। ਪੋਸਟਰ ਡਮ ਵਿਚ ਸਨਸੂਚੀ ਪੈਲਿਸ ਵਿਚ ਹੋਣ ਵਾਲੇ ਇਸ ਸਮਾਗਮ ਵਿਚ ਯੂਰਪ ਦੇ ਮੰਨੇਪ੍ਰਮੰਨੇ ਪੱਤਰਕਾਰ ਅਤੇ ਸੰਪਾਦਕ ਸ਼ਾਮਲ ਹੋਣਗੇ। ਜ਼ਿਕਰਯੋਗ ਹੈ ਕਿ ਪੰਜ ਸਾਲ ਪਹਿਲਾਂ ਸਾਲ 2005 ਵਿਚ ਹਜ਼ਰਤ ਮੁਹੰਮਦ ਦਾ ਕਾਰਟੂਨ ਬਣਾਇਆ ਗਿਆ ਸੀ। ਕਰਟ ਵੱਲੋਂ ਬਣਾਏ ਗਏ ਇਸ ਕਾਰਟੂਨ ਕਾਰਨ ਉਸ ਨੂੰ ਬਹੁਤ ਗੁੱਸੇ ਦੇ ਸਾਹਮਣਾ ਕਰਨਾ ਪਿਆ ਸੀ। ਵੱਖ ਵੱਖ ਮੁਸਲਮਾਨ ਸੰਸਥਾਵਾਂ ਵੱਲੋਂ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਸਨ। ਇਸ ਕਾਰਟੂਨ ਦੇ ਛਪਣ ਤੋਂ ਬਾਅਦ ਕਰਟ ਨੂੰ ਸਮੁੱਚੇ ਜਗਤ ਦੀਆਂ ਇਸਲਾਮਿਕ ਸੰਸਥਾਵਾਂ ਵੱਲੋਂ ਕਈ ਧਮਕੀਆਂ ਮਿਲੀਆਂ ਅਤੇ ਉਸ ਦਾ ਵੱਡੇ ਪੈਮਾਨੇ 'ਤੇ ਵਿਰੋਧ ਵੀ ਹੋਇਆ। ਪ੍ਰਦਰਸ਼ਨ ਕਰਨ ਵਾਲੇ ਲੋਕਾਂ ਦਾ ਕਹਿਣਾ ਸੀ ਕਿ
ਹਜ਼ਰਤ ਮੁਹੰਮਦ ਦਾ ਕਾਰਟੂਨ ਬਣਾਉਣ ਉਨ੍ਹਾਂ ਦੀ ਬੇਅਦਵੀ ਹੈ। ਇੱਥੇ ਇਹ ਦੱਸਣਾ ਬਣਦਾ ਹੈ ਕਿ ਹਜ਼ਰਤ ਮੁਹੰਮਦ ਦੀਆਂ ਹੋਰ ਫੋਟੋਆਂ ਦੇ ਨਾਲ 2005 ਵਿਚ ਲੀਜੈਂਡਜ਼ ਪੋਸਟਨ ਨਿਊਜ਼ ਪੇਪਰ ਵਿਚ ਇਹ ਕਾਰਟੂਨ ਛਾਪਿਆ ਗਿਆ ਸੀ। ਅਸੀਂ ਆਪਣੇ ਪਾਠਕਾਂ ਨੂੰ ਇਹ ਵੀ ਦੱਸਣਾ ਚਾਹੁੰਦੇ ਹਾਂ ਕਿ ਇਸ ਕਾਰਟੂਨ ਬਣਾਉਣ ਦੇ ਕਾਰਨ ਕਰਟ ਨੂੰ ਬਹੁਤ ਧਮਕੀਆਂ ਅਤੇ ਹਮਲੇ ਦਾ ਵੀ ਸਾਹਮਣਾ ਕਰਨਾ ਪਿਆ। ਇਸ ਕਾਰਟੂਨ ਦੇ ਕਾਰਨ ਪੈਦਾ ਹੋਏ ਵਿਵਾਦ ਨੂੰ ਧਾਰਮਿਕ ਅਜ਼ਾਦੀ ਅਤੇ ਪ੍ਰੈਸ ਦੀ ਅਜ਼ਾਦੀ ਦੇ ਵਿਚ ਸੰਘਰਸ਼ ਕਰਨਾ ਪਿਆ ਸੀ।




