ਪੈਰਿਸ, 8 ਸਤੰਬਰ ਫਰਾਂਸ ਵਿਚ ਰਿਟਾਇਰਮੈਂਟ ਦੀ ਉਮਰ 60 ਸਾਲ ਤੋਂ ਵਧਾ ਕੇ 62 ਸਾਲ ਕਰਨ ਦਾ ਫੈਸਲਾ ਸਰਕਾਰ ਨੂੰ ਹੁਣ ਭਾਰੀ ਪੈਣ ਲੱਗਾ ਹੈ ਕਿਉਂਕਿ ਫਰਾਂਸ ਦੀ ਜਨਤਾ ਹੁਣ ਇਸ ਦਾ ਵਿਆਪਕ ਵਿਰੋਧ ਕਰ ਰਹੀ ਹੈ। ਇਸ ਬਾਰੇ ਵਿਚ ਸਮੁੱਚਾ ਫਰਾਂਸਿਸੀ ਉਦਯੋਗ ਜਗਤ ਹੜਤਾਲ ਉਤੇ ਹੈ। ਬੀਤੇ ਦਿਨੀਂ ਪੈਨਸ਼ਨ ਸੁਧਾਰ ਬਿਲ ਸੰਸਦ ਵਿਚ ਪੇਸ਼ ਕੀਤਾ ਗਿਆ। ਜਿਸ ਵਿਚ ਕਿ ਰਿਟਾਇਰਮੈਂਟ ਦੀ ਉਮਰ ਵਧਾਉਣ ਦੀ ਸਿਫਾਰਸ਼ ਕੀਤੀ ਗਈ ਹੈ।
ਫਰਾਂਸ ਦੇ ਰਾਸ਼ਟਰਪਤੀ ਨਿਕੋਲਸ ਸਰਕੋਜੀ ਦਾ ਕਹਿਣਾ ਹੈ ਕਿ ਉਮਰਦਰਾਜ ਲੋਕਾਂ ਦੀ ਵਧਦੀ ਸੰਖਿਆ ਦੀ ਸਮੱਸਿਾ ਨਾਲ ਨਿਪਟਣ ਦੇ ਲਈ ਪੇਨਸ਼ਨ ਯੋਜਨਾ ਸੁਧਾਰ ਕਰਨਾ ਜ਼ਰੂਰੀ ਹੈ। ਉਧਰ, ਮਜ਼ਦੂਰ ਸੰਘ ਦਾ ਕਹਿਣਾਹੈ ਕਿ ਸਰਕਾਰੀ ਕਾਨੂੰਨ ਦੇ ਖਿਲਾਫ ਨਿੱਜੀ ਅਤੇ ਸਰਕਾਰ ਖੇਤਰ ਦੇ ਹਜ਼ਾਰਾਂ ਕਾਮੇ ਸੜਕਾਂ 'ਤੇ ਵਿਰੋਧ ਪ੍ਰਦਰਸ਼ਨ ਕਰਨ ਉਤਰਨਗੇ।
ਮੌਜੂਦਾ ਸਮੇਂ ਵਿਚ ਫਰਾਂਸ ਵਿਚ ਔਰਤਾਂ ਅਤੇ ਮਰਦਾਂ ਦੀ ਰਿਟਾਇਰਮੈਂਟ ਦੀ ਉਮਰ 60 ਸਾਲ ਹੈ। ਬਸ਼ਰਤੇ ਕਿ ਉਨ੍ਹਾਂ ਨੇ 40.5 ਸਾਲਾਂ ਤੱਕ ਸਮਾਜਿਕ ਸੁਰੱਖਿਆ ਕੋਸ਼ ਵਿਚ ਆਪਣਾ ਯੋਗਦਾਨ ਦਿੱਤਾ ਹੋਵੇ। ਇਹ ਵਿਵਸਥਾ ਦੇ ਤਹਿਤ ਉਨ੍ਹਾਂ ਨੂੰ 65 ਸਾਲ ਹੁਣ ਤੱਕ ਪੂਰਾ ਪੈਨਸ਼ਨ ਨਹੀਂ ਦਿੱਤਾ ਜਾਂਦਾ। ਜ਼ਿਕਰਯੋਗ ਹੈ ਕਿ ਅਗਲੇ ਤਿੰਨ ਸਾਲਾਂ ਵਿਚ ਫਰਾਂਸ ਦੇ ਸਰਕਾਰੀ ਬਜਟ ਵਿਚ 100 ਅਰਬ ਡਾਲਰ ਤੋਂ ਜ਼ਿਆਦਾ ਦੀ ਕਟੌਤੀ ਦੀ ਯੋਜਨਾ ਹੈ। ਜਿਸ ਕਾਰਨ ਸਰਕਾਰੀ ਖੇਤਰ ਵਿਚ ਹਜ਼ਾਰਾਂ ਨੌਕਰੀਆਂ ਖਤਮ
ਹੋਣ ਕਿਨਾਰੇ ਹਨ। ਜ਼ਿਕਰਯੋਗ ਹੈ ਕਿ ਨੌਕਰੀ ਵਿਚ ਰਿਟਾਇਰਮੈਂਟ ਦੀ ਉਮਰ ਵਧਾਉਣ ਨਾਲ ਜਿੱਥੇ ਨਵੀਆਂ ਨੌਕਰੀਆਂ ਮਿਲਣ ਵਿਚ ਲੋਕਾਂ ਨੂੰ ਹੋਰ ਇੰਤਜ਼ਾਰ ਕਰਨਾਂ ਪਵੇਗਾ ਉਥੇ ਹੀ ਰਿਟਾਇਰਮੈਂਟ ਦੀ ਉਮਰ ਵਧਾਉਣ ਨਾਲ ਫਰਾਂਸ ਦੀਆਂ ਆਰਥਿਕ ਨੀਤੀਆਂ 'ਤੇ ਵੀ ਅਸਰ ਪਵੇਗਾ। ਹੁਣ ਵੇਖਣਾ ਇਹ ਹੋਵੇਗਾ ਕਿ ਪਾਰਲੀਮੈਂਟ ਵਿਚ ਪੇਸ਼ ਕੀਤੇ ਗਏ ਬਿਲ ਅਤੇ ਲੋਕਾਂ ਦੇ ਵਿਆਪਕ ਵਿਰੋਧ ਵਿਚੋਂ ਕਿਸ ਦਾ ਪਲੜਾ ਭਾਰੀ ਰਹਿੰਦਾ ਹੈ।




