ਸੰਯੁਕਤ ਰਾਸ਼ਟਰ, 7 ਸਤੰਬਰ ਸੰਯੁਕਤ ਰਾਸ਼ਟਰ 'ਚ ਪਾਕਿਸਤਾਨ ਦੇ ਰਾਜਦੂਤ ਅਬਦੁੱਲ ਹੁਸੈਨ ਹਾਰੂਨ ਨੇ ਗੱਲਬਾਤ 'ਚ ਦੋਸ਼ ਲਾਇਆ ਕਿ ਹੜ੍ਹ ਪੀੜਤ ਪਾਕਿਸਤਾਨ 'ਚ ਅਮੀਰ ਜ਼ਿਮੀਂਦਾਰਾਂ ਨੇ ਬੰਨ੍ਹ ਟੁੱਟਣ ਦਿੱਤੇ ਤਾਂ ਕਿ ਪਾਣੀ ਦੇ ਵਹਾਅ ਨੂੰ ਪਿੰਡਾਂ ਅਤੇ ਖੇਤਾਂ ਵੱਲ ਮੋੜ ਦਿੱਤਾ ਜਾਵੇ, ਇਸ ਦੇ ਨਾਲ ਉਨ੍ਹਾਂ ਕੋਲ ਸਬੂਤ ਵੀ ਹਨ। ਹਾਰੂਨ ਨੇ ਇਸ ਪੂਰੇ ਮਾਮਲੇ ਦੀ ਨਿਆਂਇਕ ਜਾਂਚ ਦੀ ਮੰਗ ਕੀਤੀ ਹੈ ਅਤੇ ਦੋਸ਼ ਲਾਇਆ ਹੈ ਕਿ ਇਨ੍ਹਾਂ ਜ਼ਿਮੀਂਦਾਰਾਂ ਨੇ ਆਪਣੇ ਖੇਤਾਂ ਅਤੇ ਫਸਲਾਂ ਨੂੰ ਬਚਾਉਣ ਲਈ ਆਮ ਪਿੰਡ ਵਾਸੀਆਂ ਦੀ ਪ੍ਰਵਾਹ ਨਹੀਂ ਕੀਤੀ ਸੀ। ਜ਼ਿਕਰਯੋਗ ਹੈ ਕਿ ਜਿਨ੍ਹਾਂ ਲੋਕਾਂ ਤੇ ਅਜਿਹਾ ਕਰਨ ਦਾ ਦੋਸ਼ ਲਾਇਆ ਗਿਆ ਹੈ ਉਨ੍ਹਾਂ 'ਚ ਸਰਕਾਰ ਦਾ ਇਥ ਮੰਤਰੀ ਵੀ ਸ਼ਾਮਲ ਹੈ। ਨਿਊਯਾਰਕ 'ਚ ਬੀ ਬੀ ਸੀ ਦੀ ਸੰਯੁਕਤ ਰਾਸ਼ਟਰ ਪੱਤਰਕਾਰ ਬਾਰਬਰਾ ਪਲੇਟ ਅਨੁਸਾਰ ਰਾਜਦੂਤ ਅਬਦੁਲ ਹੁਸੈਨ ਹਾਰੂਨ ਸਰਕਾਰ ਦੀ ਨਿਖੇਧੀ ਅਤੇ ਪ੍ਰਸ਼ਾਸਨ ਫੌਜ ਨੂੰ ਸੌਂਪੇ ਜਾਣ ਦੇ ਸਵਾਲ 'ਚ ਪੂਰਾ ਦਬਾਅ ਪਾਇਆ ਹੈ। ਬਾਰਬਰਾ ਪਲੇਟ ਅਨੁਸਾਰ ਪਾਕਿਸਤਾਨੀ ਰਾਜਦੂਤ ਦਾ ਕਹਿਣਾ ਸੀ ਕਿ ਪਾਕਿਸਤਾਨੀ ਰਾਜਦੂਤ ਦਾ ਕਹਿਣਾ ਸੀ ਕਿ ਪਾਕਿਸਤਾਨ 'ਚ ਹੁਣ ਕੋਈ ਹੋਰ ਰਾਹ ਨਹੀਂ ਬਚਦਾ ਤਾਂ ਸੈਨਾ ਨੂੰ ਹੀ ਆਖਰੀ ਬਦਲ ਮੰਨਿਆ ਜਾਂਦਾ ਹੈ,ਪਰ ਉਨ੍ਹਾਂ ਨੇ ਉਮੀਦ ਜਿਤਾਈ ਕਿ ਸਥਿਤੀ ਅਜੇ ਉਥੋਂ ਤੱਕ ਨਹੀਂ ਪੁੱਜੀ। ਬੀ ਬੀ ਸੀ ਦੇ ਪ੍ਰੋਗਰਾਮ ਹਾਟ ਟਾਕ 'ਚ ਪਾਕਿਸਤਾਨ ਦੇ ਰਾਜਦੂਤ ਅਬਦੁੱਲ ਹੁਸੈਨ ਹਾਰੂਨਨੇ ਕਿਹਾ, ਪਿੱਛਲੇ ਕਈ ਸਾਲਾਂ ਤੋਂ ਇਹ ਦੇਖਣ ਵਿਚ ਆਇਆ ਹੈ ਕਿ ਜਦੋਂ ਹੜ੍ਹ ਨਹੀਂ ਆਉਂਦੇ ਤਾਂ ਉਹ ਇਲਾਕਾ ਹੜ੍ਹ ਦੇ ਪਾਣੀ ਲਈ ਰੱਖਿਆ ਜਾਂਦ ਹੈ। ਉਸ ਦੇ ਅਮੀਰ ਅਤੇ ਸ਼ਕਤੀਸ਼ਾਲੀ ਲੋਕ ਸਿੰਚਾਈ ਕਰਦੇ ਹਨ। ਕੁਝ ਇਲਾਕਿਆਂ 'ਚ ਬੰਨ੍ਹ ਟੁੱਟਣ ਦਿੱਤੇ ਗਏ ਤਾਂ ਕਿ ਪਾਣੀ ਦੂਸਰੇ ਪਾਸੇ ਚਲਾ ਜਾਏ। ਸਰਕਾਰ ਨੂੰ ਜਾਂਚ ਕਰਵਾਉਣੀ ਚਾਹੀਦੀ ਹੈ। ਪਾਕਿਸਤਾਨੀ ਰਾਜਦੂਤ
ਹਾਰੂਨ ਨੇ ਮੰਨਿਆ ਕਿ ਪਾਕਿਸਤਾਨ 'ਚ ਭ੍ਰਿਸ਼ਟਾਚਾਰ ਦੀਆਂ ਖਬਰਾਂ ਆਉਂਦੀਆਂ ਰਹੀਆਂ ਹਨ, ਪਰ ਉਨ੍ਹਾਂ ਹਰ ਉਨ੍ਹਾਂ ਕਿ ਅੰਤਰਰਾਸ਼ਟਰੀ ਵਿੱਤੀ ਸੰਸਥਾਵਾਂ ਦੇ ਪੈਸੇ ਅਤੇ ਉਸ ਦੇ ਖਰਚ ਦਾ ਬੜੀ ਚੰਗੀ ਤਰ੍ਹਾਂ ਨਿਰੀਖਣ ਹੋਵੋਗਾ ਅਤੇ ਇਸ ਦੇ ਲਈ ਦਾਨ ਦਾਤਵਾਂ ਨੂੰ ਪਿੱਛੇ ਨਹੀ ਹਟਣਾ ਚਾਹੀਦੀ ।
ਇਸ ਤੋਂ ਪਹਿਲਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਯੂਸਫ ਰਜ਼ਾ ਗਿਲਾਨੀ ਨੇ ਕਿਹਾ ਸੀ ਦੇਸ਼ 'ਚ ਹੜ੍ਹਾਂ ਕਾਰਨ 350 ਤੋਂ 500 ਅਰਬ ਰੁਪਏ ਦੀ ਤਬਾਹੀ ਹੋਈ ਹੈ। ਇਸ ਨੁਕਸਾਨ 'ਚ ਬੁਨਿਆਦੀ ਢਾਂਚੇ ਨੂੰ ਨੁਕਸਾਨ ਪਸ਼ੂਆਂ ਅਤੇ ਫਸਲਾਂ ਨੂ ੰ ਹੋਇਆ,ਨੁਕਸਾਨ ਜਾਰੀ ਹੈ। ਪਿਛਲੇ ਸਾਲ ਪਾਕਿਸਤਾਨ ਦੀ ਅਰਥ ਵਿਵਸਥਾ 4.1 ਫੀਸਦੀ ਦੀ ਦਰ ਨਾਲ ਵਧੀ ਸੀ ਅਤੇ ਇਸ ਸਾਲ ਉਸ ਦੇ 4.5 ਫੀਸਦੀ ਦੀ ਦਰ ਨਾਲ ਵਧਣ ਦੀ ਸੰਭਾਵਨਾ ਸੀ, ਪਰ ਪ੍ਰਧਾਨ ਮੰਤਰੀ ਗਿਲਾਨੀ ਨੇ ਕੇਂਦਰੀ ਮੰਤਰੀ ਮੰਡਲ ਦੀ ਇਕ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਹੜ੍ਹਾਂ ਨਾਲ ਹੋਏ ਨੁਕਸਾਨ ਕਾਰਨ ਘਰੇਲੂ ਉਤਪਾਦ ਦੀ ਵਿਕਾਸ ਦਰ ਮਹਿਜ਼ 2.5 ਫੀਸਦੀ ਹੋਣ ਦੀ ਸੰਭਾਵਨਾ ਹੈ।




