You are here:: News ਅੰਤਰਰਾਸ਼ਟਰੀ ਭਾਰੀ ਹੜ੍ਹਾਂ ਕਾਰਨ ਬੁਰਕਾ ਰੀਤੀ ਵੀ ਹੋਈ ਪ੍ਰਭਾਵਿਤ
 
 

ਭਾਰੀ ਹੜ੍ਹਾਂ ਕਾਰਨ ਬੁਰਕਾ ਰੀਤੀ ਵੀ ਹੋਈ ਪ੍ਰਭਾਵਿਤ

E-mail Print PDF

ਇਸਲਾਮਾਬਾਦ, 7 ਸਤੰਬਰ    ਭਾਰੀ ਹੜ੍ਹਾਂ ਦੇ ਕਾਰਨ ਜਿੱਥੇ ਪਾਕਿਸਤਾਨ ਨੂੰ ਭਾਰੀ ਜਾਨੀ ਤੇ ਮਾਲੀ ਨੁਕਸਾਨ ਹੋਇਆ ਹੈ ਉਥੇ ਹੀ ਹੁਣ ਹੜ੍ਹਾਂ ਦਾ ਅਸਰ ਲੋਕਾਂ ਦੇ ਸਮਾਜਿਕ ਅਤੇ ਰੀਤੀ ਰਿਵਾਜ਼ਾਂ ਉਤੇ ਵੀ ਦਿਸਣ ਲੱਗਾ ਹੈ। ਕਈ ਮਹੀਨਿਆਂ ਤੋਂ ਸ਼ਰਨਾਰਥੀ ਕੈਂਪਾਂ ਵਿਚ ਸ਼ਰਨ ਲੈ ਕੇ ਬੈਠੀਆਂ ਕਬੀਲਾਈ ਔਰਤਾਂ ਨੂੰ ਹੁਣ ਪਰਦਾ ਰੱਖਣ ਵਿਚ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਧਾਰਮਿਕ ਨਿਯਮਾਂ ਨੂੰ ਢਿੱਲ ਦਿੱਤੇ ਜਾਂ ਇਨ੍ਹਾਂ ਦੇ ਢਿੱਲੇ ਹੋ ਜਾਣ ਕਾਰਨ ਅਰਾਜਕਤਾ ਪੈਦਾ ਹੋਣ ਦੀਆਂ ਸੰਭਾਵਨਾਂਵਾਂ ਵੀ ਪੈਦਾ ਹੋਣ ਲੱਗੀਆਂ ਹਨ।
 ਅਮਰੀਕਾ ਤੋਂ ਛਪਦੇ ਇਕ ਅਖਬਾਰ ਦੇ ਅਨੁਸਾਰ ਹੜ ਤੋਂ ਬਚਣ ਦੇ ਲਈ ਨੌਂਸ਼ੇਰਾ ਦੇ ਖੰਦਾਰ ਵਿਚ ਰਾਹਤ ਕਾਰਜ ਬੜੇ ਜ਼ੋਰਾਂ ਸ਼ੋਰਾਂ ਨਾਲ ਚਲਾਏ ਜਾ ਰਹੇ ਹਨ ਅਤੇ ਇੱਥੇ ਲੋਕਾਂ ਦੇ ਰਹਿਣ ਲਈ ਅਸਥਾਈ ਕੈਂਪ ਵੀ ਲਗਾਏ ਗਏ ਹਨ। ਇਨ੍ਹਾਂ ਟੈਂਟਾਂ ਵਿਚ ਖੈਬਰ ਪਖਤੂਨਖਵਾ ਰਾਜ ਦੇ ਕੱਟੜ ਕਬੀਲਾਈ ਪਠਾਣ ਪਰਿਵਰਾਂ ਨੇ ਸ਼ਰਨ ਲਈ ਹੋਈ ਹੈ। ਧਾਰਮਿਕ ਨਿਯਮਾਂ ਨੂੰ ਕੱਟੜਤਾ ਨਾਲ ਲਾਗੂ ਕਰਨ ਵਾਲੇ ਇਨ੍ਹਾਂ ਕਬੀਲਾਈ ਲੋਕਾਂ ਦੀ ਹੁਣ ਨਿੱਜੀ ਜ਼ਿੰਦਗੀ ਵੀ ਹੜ੍ਹਾਂ ਕਾਰਨ ਪ੍ਰਭਾਵਿਤ ਹੋ ਲੱਗੀ ਹੈ।  ਖਾਸ ਕਰ ਪਰਦੇ ਅਤੇ ਬੁਰਕੇ ਵਿਚ ਰਹਿਣ ਵਾਲੀਆਂ ਔਰਤਾਂ ਅਤੇ ਕੁੜੀਆਂ ਨੂੰ ਬਹੁਤ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਦੇ ਚਲਦੇ ਕਈ ਪਠਾਣ ਪਰਿਵਾਰਾਂ ਨੇ ਆਪਣੀਆਂ ਧੀਆਂ ਭੈਣਾਂ ਨੂੰ ਆਪਣੀ ਰਿਸ਼ਤੇਦਾਰੀ ਵਿਚ ਭੇਜ ਦਿੱਤਾ ਹੈ। ਚਾਰ ਬੱਚਿਆਂ ਦੀ ਮਾਂ, ਇਕ ਪਠਾਣ ਔਰਤ ਨਗੀਨਾ ਨੇ ਦੱਸਿਆ ਕਿ ਉਸ ਨੇ ਆਪਣੀਆਂ ਤਿੰਨ ਬੇਟੀਆਂ  ਨੂੰ ਆਪਣੀ ਰਿਸ਼ਤੇਦਾਰੀ ਵਿਚ ਭੇਜ ਦਿੱਤਾ ਹੈ ਕਿਉਂਕਿ ਅਸਥਾਈ ਰੂਪ ਵਿਚ ਬਣਾਏ ਗਏ ਟੈਂਟਾਂ ਵਿਚ ਪਰਦੇ ਨੂੰ ਰੱਖ ਪਾਉਣਾ ਲਗਭਗ ਨਾਮਮਕਿਨ ਹੋ ਰਿਹਾ ਹੈ। ਅਮਰੀਕੀ ਅਖਬਾਰ ਵੱਲੋਂ ਪ੍ਰਕਾਸ਼ਿਤ ਕੀਤੀ ਗਈਰਿਪੋਰਟ ਵਿਚ ਕਿਹਾ ਗਿਆ ਹੈ ਕਿ

ਘਰ ਦੀ ਚਾਰ ਦੀਵਾਰੀ ਵਿਚ ਕੈਦ ਰਹਿਣ ਵਾਲੀਆਂ ਪਠਾਣ ਔਰਤਾਂ ਹੜ੍ਹਾਂ ਦੀ ਮਾਰ ਦੇ ਕਾਰਨ ਅਣਜਾਣ ਲੋਕਾਂ ਦੇ ਨਾਲ ਸਮੂਹ ਵਿਚ ਰਹਿਣ ਲਈ ਮਜਬੂਰ ਹਨ। ਨਗੀਨਾ ਦੀ ਨਣਦ ਹਬੀਬਾ ਕਹਿੰਦੀ ਹੈ ਕਿ ਅਜਿਹਾ ਹੋਣ ਨਾਲ ਉਸ ਦਾ ਪਤੀ ਬੇਹੱਦ ਪ੍ਰੇਸ਼ਾਨ ਅਤੇ ਆਪਣੇ ਆਪ ਨੂੰ ਬੇਇੱਜ਼ਤ ਮਹਿਸੂਸ ਕਰ ਰਿਹਾ ਹੈ। ਸਹਾਇਤਾ ਕੈਂਪਾਂ ਵਿਚ ਅਜਿਹਾ ਲੱਗਦਾ ਹੈ ਕਿ ਉਹ ਦਿਨਰਾ ਕਿਸੇ ਗੁਫਾ ਵਿਚ ਬੈਠੇ ਹੋਣ ਜਿੱਥੇ ਕਿ ਹਰ ਸਮੇਂ ਅਣਜਾਣ ਨਜ਼ਰਾਂ ਉਨ੍ਹਾਂ ਨੂੰ ਘੂਰਦੀਆਂ ਅਤੇ ਜਾਮਾ ਤਲਾਸ਼ੀ ਲੈਂਦੀਆਂ ਪ੍ਰਤੀਤ ਹੁੰਦੀਆਂ ਹਨ।
 ਉੱਥੇ ਹੀ ਇਕ ਹੋਰ ਔਰਤ ਗੁਲ ਦੇ ਅਨੁਸਾਰ ਸਹਾਇਤਾ ਕੈਂਪਾਂ ਵਿਚ  ਵੱਖਰੇ ਵੱਖਰੇ ਖੇਤਰਾਂ ਤੋਂ ਆਏ ਕਬੀਲਿਆਂ ਨੂੰ ਰੱਖਣ ਕਾਰਨ ਤਣਾਅ ਵਾਲੀ ਸਥਿਤੀ ਪੈਦਾ ਹੋ ਗਈ ਹੈ ਜੋ ਕਿ ਕਿਸੇ ਵੇਲੇ ਵੀ ਕਿਸੇ ਅਣਹੋਣੀ ਨੂੰ ਜਨਮ ਦੇ ਸਕਦੀ ਹੈ, ਜਿਸ ਦੇ ਕਿ ਸਿੱਟੇ ਭਿਅੰਕਰ ਹੋਣ ਦੀ ਉਮੀਦ ਹੈ।
 ਹੁਣ ਵੇਖਣਾ ਇਹ ਹੋਵੇਗਾ ਕਿ ਹੜ੍ਹਾਂ ਵਰਗੀ ਕੁਦਰਤੀ ਕਰੋਪੀ ਮਾਰ ਝੱਲ ਰਹੇ ਪਾਕਿਸਤਾਨ ਦੇ ਕਬੀਲੇ ਮਨੁੱਖੀ ਧਰਮ ਨੂੰ ਅਪਣਾਉਣ ਨੂੰ ਤਰਜੀਹ ਦੇਣਗੇ ਜਾਂ ਫਿਰ ਆਪਣੇ ਪੁਰਾਣੇ ਫਿਰਕੂਪੁਣੇ ਉਤੇ ਕਾਇਮ ਰਹਿੰਦੇ ਹੋਏ ਕਬੀਲਾਈ ਜੰਗ ਸ਼ੁਰੂ ਕਰ ਦੇਣਗੇ।

Trackback(0)
Comments (0)add comment

Write comment
smaller | bigger

security image
Write the displayed characters


busy
 
 
 
 
Copyright © 2011 Sikh Virsa (Punjabi & English Monthly Magazine). All Rights Reserved. Designed by MehraMedia.com