ਪੈਰਿਸ, 6 ਸਤੰਬਰ :ਫਰਾਂਸ ਵੱਲੋਂ ਮੁਸਲਿਮ ਔਰਤਾਂ ਦੇ ਬੁਰਕਾ ਪਹਿਨਣ 'ਤੇ ਰੋਕ ਲਗਾਉਣ ਦੀ ਨੀਤੀ ਖੁਦ ਹੁਣ ਫਰਾਂਸ ਦੇ ਗਲੇ ਦੀ ਹੱਡੀ ਬਣ ਗਈ ਹੈ। ਜਿਸ ਦੇ ਕਾਰਨ ਕੀ ਫਰਾਂਸ ਚੌਤਰਫਾ ਹਮਲੇ ਝੱਲ ਰਿਹਾ ਹੈ। ਇਕ ਪਾਸੇ ਜਿੱਥੇ ਪਾਕਿਸਤਾਨ ਵਿਚ ਇਸ ਕਾਨੂੰਨ ਦੇ ਖਿਲਾਫ ਪ੍ਰਦਰਸ਼ਨ ਹੋ ਰਿਹਾ ਹੈ ਉਥੇ ਹੀ ਫਰਾਂਸ ਵਿਚ ਰਹਿੰਦਾ ਮੁਸਲਮਾਨ ਭਾਈਚਾਰਾ ਵੀ ਇਸ ਦਾ ਸਖਤ ਵਿਰੋਧ ਕਰ ਰਿਹਾ ਹੈ।
ਇੰਨ੍ਹਾਂ ਹੀ ਨਹੀਂ ਦੇਸ਼ ਨੂੰ ਸੈਰ ਸਪਾਟਾ ਖੇਤਰ ਵਿਚ ਵੀ ਬਹੁਤ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਫਰਾਂਸ ਘੁੰਮਣ ਆਉਣ ਵਾਲੇ ਜ਼ਿਆਦਾਤਰ ਮੁਸਲਮਾਨ ਆਪਣਾ ਮੂਲ ਪਹਿਰਾਵਾ ਛੱਡਣ ਲਈ ਤਿਆਰ ਨਹੀਂ ਹਨ। ਉਥੇ ਹੀ ਦੂਜੇ ਪਾਸੇ ਅਲਕਾਇਦਾ ਵੱਲੋਂ ਵੀ ਫਰਾਂਸ ਨੂੰ ਇਸ ਸਬੰਧੀ ਧਮਕੀਆਂ ਮਿਲ ਰਹੀਆਂ ਹਨ। ਫਰਾਂਸ ਦੀ ਸੈਨੇਟ ਵਿਚ ਬੁਰਕੇ 'ਤੇ ਪਾਬੰਦੀ ਲਗਾਉਣ ਸਬੰਧੀ ਬਿਲ ਨੂੰ ਇਸ ਮਹੀਲੇ ਮਨਜ਼ੂਰੀ ਮਿਲਣ ਦੀ ਸੰਭਾਵਨਾ ਹੈ ਅਤੇ ਜੇਕਰ ਇਹ ਬਿਲ ਪਾਸ ਹੋ ਜਾਂਦਾ ਹੈ ਤਾਂ ਫਰਾਂਸ ਦੇ ਪ੍ਰਮੁੱਖਾਂ ਨੂੰ
ਆਪਣੀਆਂ ਸਰਕਾਰਾਂ ਨੂੰ ਅਸਥਿਰ ਹੋਣ ਤੋਂ ਬਚਾਉਣ ਅਤੇ ਇਸਲਾਮਿਕ ਭਾਈਚਾਰੇ ਦੀਆਂ ਰੋਸ ਭਰੀਆਂ ਅੱਖਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।




