ਬੀਜਿੰਗ, 6 ਸਤੰਬਰ :ਜੇਕਰ ਮਨ ਵਿਚ ਚਾਹ ਹੋਵੇ ਤਾਂ ਕੀ ਨਹੀਂ ਕੀਤਾ ਜਾ ਸਕਦਾ, ਇੱਥੋਂ ਤੱਕ ਕੁੱਤੇ ਨੂੰ ਵੀ ਸਿਗਰਤ ਪੀਣਾ ਸਿਖਾਇਆ ਜਾ ਸਕਦਾ ਹੈ। ਇਸ ਦੇ ਬਾਵਜੂਦ ਤੁਸੀਂ ਆਪਣੇ ਪਿਆਰੇ ਪਾਲਤੂ ਦੇ ਨਾਲ ਅਜਿਹਾ ਕਰਨ ਦੀ ਕੋਸ਼ਿਸ਼ ਨਾ ਕਰੋ। ਜਿਹੋ ਜਿਹਾ ਚੀਨ ਵਿਚ ਇਕ ਵਿਅਕਤੀ ਨੇ ਆਪਣੇ ਪਾਲਤੂ ਕੁੱਤੇ ਨਾਲ ਕੀਤਾ।
ਹਾਲਾਤ ਇਹ ਹਨ ਕਿ ਹੁਣ ਇਹ ਕੁੱਤਾ ਦਿਨ ਵਿਚ ਘੱਟੋ ਘੱਟ ਇਕ ਪੈਕੇਟ ਸਿਗਰਟ ਪੀ ਜਾਂਦਾ ਹੈ। ਚੀਨ ਦੇ ਹੂਬੀ ਸੂਬੇ ਦੇ ਵੁਚਾਂਗ ਸ਼ਹਿਰ ਵਿਚ ਕੰਮ ਕਰਦੇ ਜੇਂਗ ਜਿਹੂਆਂਗ ਨੇ ਆਪਣੇ ਪਾਲਤੂ ਕੁੱਤੇ ਲੈਕੀ ਨੂੰ ਸਿਗਰਟ ਪੀਣਾ ਸਿਖਾ ਦਿੱਤਾ ਹੈ। ਜੇਂਗ ਦੇ ਅਨੁਸਾਰ ਲੈਕੀ ਨੂੰ ਉਸ ਨੇ ਛੇ ਮਹੀਨੇ ਪਹਿਲਾਂ ਖਰੀਦਿਆ ਸੀ। ਸ਼ੁਰੂ ਤੋਂ ਹੀ ਉਹ ਉਸ ਨੂੰ ਸਿਗਰਟ ਪਿਆਉਣ ਦੀ ਕੋਸ਼ਿਸ਼ ਕਰਦਾ ਰਿਹਾ ਅਤੇ ਆਖਿਰ ਥੋੜ੍ਹੀਆਂ ਬਹੁਤ ਮੁਸ਼ਕਲਾਂ ਦੇ ਬਾਵਜੂਦ ਉਸ ਦਾ ਸਭ ਤੋਂ ਪਿਆਰਾ ਦੋਸਤ ਸਿਗਰਟ ਪੀਣ ਵਿਚ ਉਸਤਾਦ ਹੋ ਗਿਆ ਅਤੇ ਹੁਣ ਇਹ ਹਾਲਾਤ ਇਹ ਹਨ ਕਿ ਲੈਕੀ ਇਕ ਦਿਨ ਵਿਚ ਇਕ ਪੈਕੇਟ ਸਿਗਰਟ ਦਾ ਆਰਾਮ ਨਾਲ ਪੀ ਜਾਂਦਾ ਹੈ। ਜੇਂਗ ਨੇ ਦੱਸਿਆ ਕਿ ਸ਼ੁਰੂ ਸ਼ੁਰੂ ਵਿਚ ਲੈਕੀ ਨੂੰ ਸਿਗਰਟ ਦਾ ਧੂੰਆਂ ਬਹੁਤਾ ਪਸੰਦ ਨਹੀਂ ਸੀ ਪਰ ਹੌਲੀ ਹੌਲੀ ਉਹ ਇਸ ਦਾ ਆਦੀ ਹੋ ਗਿਆ ਅਤੇ ਹੁਣ ਬੜੇ ਮਜ਼ੇ ਨਾਲ ਸਿਗਰਟ ਦੇ ਦੇ ਧੂੰਏਂ ਦੇ ਛਲੇ ਛਡਦਾ ਹੈ। ਲੈਕੀ ਨੂੰ ਜਲਦੀ ਤੋਂ ਜਲਦੀ ਸਿਗਰਟ ਪੀਣਾ ਸਿਖਾਉਣ ਦੇ ਲਈ ਜੇਂਗ ਨੇ ਉਸ ਨੂੰ ਰੋਟੀ ਦੇ ਨਾਲ ਸਿਗਰਟ ਦੇਣੀ
ਸ਼ੁਰੂ ਕੀਤੀ। ਜੇਂਗ ਦੇ ਅਨੁਸਾਰ ਲੈਕੀ ਬਹੁਤ ਪਿਆਰਾ ਕੁੱਤਾ ਹੈ।
ਉਸ ਨੇ ਇਕ ਮਹੀਨੇ ਦੇ ਬੀਤਦੇ ਬੀਤਦੇ ਚੰਗੀ ਤਰ੍ਹਾਂ ਸਿਗਰਟ ਪੀਣਾ ਸਿਖ ਲਿਆ ਜਦ ਕਿ ਜੇਂਗ ਦੇ ਗੁਆਂਢੀ ਉਸ ਤੋਂ ਨਾਰਾਜ਼ ਹਨ। ਗੁਆਂਢੀਆਂ ਦਾ ਕਹਿਣਾ ਹੈ ਕਿ ਜੇਂਗ ਨੇ ਕੁੱਤੇ ਨੂੰ ਸਿਗਰਟ ਦੀ ਆਦਤ ਪਾ ਕੇ ਜਾਨਵਰਾਂ ਉਤੇ ਅਤਿਆਚਾਰ ਦੀ ਅਨੋਖੀ ਮਿਸਾਲ ਪੇਸ਼ ਕੀਤੀ ਹੈ ਅਤੇ ਇਸ ਸਭ ਨੈਤਿਕ ਤੌਰ 'ਤੇ ਵੀ ਗਲਤ ਜਾਪਦਾ ਹੈ ਜਿਸ ਕਾਰਨ ਲੈਕੀ ਦੇ ਮਾਲਕ ਨੂੰ ਸਜ਼ਾ ਮਿਲਣੀ ਚਾਹੀਦੀ ਹੈ।




