You are here:: News ਅੰਤਰਰਾਸ਼ਟਰੀ ਲੇਡੀਗਾਗਾ ਦੀ ਕਾਮਯਾਬੀ ਪਿੱਛੇ ਇਕ ਸੱਚ ਇਹ ਵੀ!
 
 

ਲੇਡੀਗਾਗਾ ਦੀ ਕਾਮਯਾਬੀ ਪਿੱਛੇ ਇਕ ਸੱਚ ਇਹ ਵੀ!

E-mail Print PDF

ਲੰਡਨ,5 ਸਤੰਬਰ : ਪੌਪ ਸਟਾਰ ਲੇਡੀਗਾਗਾ ਲੋਕਾਂ ਵਿਚ ਇਕ ਬਹੁਤ ਹੀ ਹਰਮਨ ਪਿਆਰੀ ਗਾਇਕਾ ਬਣ ਚੁੱਕੀ ਹੈ। ਪਰ ਸ਼ਾਇਦ ਹੀ ਕਿਸੇ ਨੂੰ ਪਤਾ ਹੋਵੇ ਕਿ ਆਪਣੇ ਆਪ ਨੂੰ ਸਟੇਜ ਉਤੇ ਫਿੱਟ ਰੱਖਣ ਲਈ ਅਤੇ ਲੋਕਾਂ ਦਾ ਮਨੋਰੰਜਨ ਕਰਨ ਦੇ ਲਈ ਗਾਗਾ ਨੂੰ ਕੀ ਕੀ ਕਰਨਾ ਅਤੇ ਕੀ ਕੀ ਸਹਿਣਾ ਪਿਆ।  ਇਕ ਰਿਪੋਰਟ ਦੇ ਅਨੁਸਾਰ ਆਪਣੇ ਆਪ ਨੂੰ ਸਿਹਤਮੰਦ ਅਤੇ ਚੁਸਤ ਦਰੁਸਤ ਦਰਸਾਉਣ ਦੇ ਲਈ ਲੇਡੀਗਾਗਾ ਕਈ ਕਈ ਦਿਨ ਭੁੱਖੀ ਵੀ ਰਹੀ ਹੈ। ਇਹ ਦਾਅਵਾ ਉਸ ਦੇ ਸਾਬਕਾ ਟੂਰ ਮੈਨੇਜਰ ਡੇਵਿਡ ਕੇਨੀ ਨੇ ਆਪਣੀ ਕਿਤਾਬ ਪੋਕਰ ਫੇਸ ਵਿਚ ਕੀਤਾ ਹੈ। ਉਨ੍ਹਾਂ ਨੇ ਲਿਖਿਆ ਹੈ ਕਿ ਪਿਛਲੇ ਸਾਲ ਰੋਟੀ ਖਾਣ ਵਿਚ ਲਗਾਤਾਰ ਵਰਤੀ ਜਾ ਰਹੀ ਲਾਪ੍ਰਵਾਹੀ ਦੇ ਕਾਰਨ ਲੇਡੀ ਗਾਗਾ ਨੂੰ ਛੇ ਵਾਰ ਤੋਂ ਵੱਧ ਹਸਪਤਾਲ ਵਿਚ ਭਰਤੀ ਹੋਣਾ ਪਿਆ ਸੀ।  ਲੰਡਨ ਵਿਖੇ ਛਪਦੀ ਇਕ ਅਖਬਾਰ ਡੇਲੀ ਮੇਲ ਦੇ ਮੁਤਾਬਕ ਦ ਫੇਮ ਤੋਂ ਫੇਮ ਪਾਉਣ ਵਾਲੀ ਲੇਡੀ ਗਾਗਾ ਆਪਣੇ ਨਿਵੇਕਲੇ ਅਤੇ ਆਦਭੁੱਤ ਢੰਗ ਦੇ ਕਪੜਿਆਂ ਵਿਚ ਚੁਸਤ ਦਰੁਸਤ ਦਿੱਸਣ ਦੇ ਲੲ ਅਜਿਹਾ ਕਰਦੀ ਹੈ। ਲੇਡੀ ਗਾਗਾ ਨੇ ਇਕ ਵਾਰ ਕਿਹਾ ਸੀ ਕਿ ਉਹ ਆਪਣੇ ਆਪ ਨੂੰ ਬਹੁਤ ਮੋਟੀ ਮਹਿਸੂਸ ਕਰਨ ਲੱਗੀ ਹੈ ਜਿਸ ਕਾਰਨ ਕਿ

 ਉਸ ਨੇ ਕਈ ਤਰ੍ਹਾਂ ਦੇ ਡਾਈਟ ਪ੍ਰੋਗਰਾਮ ਅਤੇ ਵਰਜ਼ਿਸ ਨੂੰ ਤਰਜੀਹ ਦੇਣੀ ਸ਼ੁਰੂ ਕੀਤੀ ਹੈ। ਜ਼ਿਕਰਯੋਗ ਹੈ ਕਿ ਲੇਡੀ ਗਾਗਾ ਵੱਲੋਂ ਸਟੇਜ ਉਤੇ ਪ੍ਰਫਾਰਮੈਂਸ ਦੇ ਖੇਤਰ ਵਿਚ ਪੁੱਟੀਆਂ ਗਈਆਂ ਨਵੀਆਂ ਪੁਲਾਘਾਂ ਕਿਸੇ ਤੋਂ ਵੀ ਛੁਪੀਆਂ ਨਹੀਂ ਰਹੀਆਂ ਹਨ, ਪਰ ਇਸ ਪ੍ਰਸਿੱਧੀ ਦੇ ਪਿੱਛੇ ਲੇਡੀ ਗਾਗਾ ਨੂੰ ਕੀ ਕੁਝ ਕਰਨਾ ਪਿਆ, ਇਹ ਸ਼ਾਇਦ ਲੇਡੀ ਗਾਗਾ ਨੂੰ ਹੀ ਪਤਾ ਹੈ। ਬਾਕੀ ਦੁਨੀਆਂ ਤਾਂ ਸਿਰਫ ਉਸ ਦੀ ਪ੍ਰਸਿੱਧੀ ਅਤੇ ਚਕਾਚੌਂਧ ਭਰੀ ਜ਼ਿੰਦਗੀ ਬਾਰੇ ਹੀ ਜਾਣਦੀ ਹੈ ਪਰ ਇਸ ਚਕਾਚੌਂਧ ਭਰੀ ਜ਼ਿੰਦਗੀ ਦੇ ਪਿੱਛੇ ਛੁਪਿਆ ਕੌੜਾ ਸੱਚ ਲੇਡੀ ਗਾਗਾ ਨੂੰ ਹੀ ਪਤਾ ਹੈ।

Trackback(0)
Comments (0)add comment

Write comment
smaller | bigger

security image
Write the displayed characters


busy
 
 
 
 
Copyright © 2011 Sikh Virsa (Punjabi & English Monthly Magazine). All Rights Reserved. Designed by MehraMedia.com