You are here:: News ਅੰਤਰਰਾਸ਼ਟਰੀ ਹੁਣ ਅਕਲ ਦੀ ਵਰਤੋਂ ਕਰੇਗਾ ਰੋਬੋ
 
 

ਹੁਣ ਅਕਲ ਦੀ ਵਰਤੋਂ ਕਰੇਗਾ ਰੋਬੋ

E-mail Print PDF

ਲੰਡਨ, 31 ਜੁਲਾਈ   : ਰੋਬੋ ਆਮ ਤੌਰ 'ਤੇ ਉਸ ਤਰ੍ਹਾਂ ਦਾ ਹੀ ਵਿਵਹਾਰ ਕਰਦੇ ਹਨ ਜਿਵੇਂ ਉਨ੍ਹਾਂ ਵਿਚ ਪ੍ਰੋਗਰਾਮ ਫਿੱਟ ਕੀਤਾ ਜਾਂਦਾ ਹੈ। ਪਰ ਸਪੇਨ ਦੇ ਵਿਗਿਆਨੀਆਂ ਨੇ ਦੁਨੀਆਂ ਦਾ ਪਹਿਲਾ ਅਜਿਹਾ ਰੋਬੋ ਬਣਾਉਣ 'ਚ ਕਾਮਯਾਬੀ ਹਾਸਲ ਕੀਤੀ ਹੈ ਜੋ ਆਮ ਇਨਸਾਨ ਦੀ ਤਰ੍ਹਾਂ ਬੁੱਧੀ ਦੀ ਵਰਤੋਂ ਕਰਕੇ ਉਸੇ ਤਰ੍ਹਾਂ ਆਪਣੀ ਜ਼ਿੰਦਗੀ ਬਤੀਤ ਕਰੇਗਾ। ਅਲਸੋਏ-1 ਨਾਂ ਦਾ ਇਹ ਰੋਬੋ ਨੂੰ ਖਰੀਦਣ ਵਾਲੇ ਵਿਅਕਤੀ ਦਾ ਮਨੋਰੰਜਨ ਕਰਨ ਅਤੇ ਸਿੱਖਿਆ ਦੇਣ ਦੇ ਇਲਾਵਾ ਉਸ ਦੇ ਸਹਿਯੋਗੀ ਦੀ ਭੂਮਿਕਾ ਵੀ ਨਿਭਾਏਗਾ। ਇਹ ਅਗਲੇ ਮਹੀਨੇ ਤੋਂ ਵਿਕਰੀ ਦੇ ਲਈ ਮਾਰਕੀਟ ਵਿਚ ਆ ਜਾਵੇਗਾ।  ਅਲਸੋਏ-1 ਨਾਂ ਦੇ ਇਸ ਸਮਾਜਿਕ ਰੋਬੋ ਨੂੰ ਸਪੇਨ ਦੀ ਫਰਮ ਅਲਸੋਏ ਰੋਬੋ ਨੇ ਡਿਜ਼ਾਇਨ ਕੀਤਾ ਹੈ। ਇਸ ਨੂੰ ਤਿਆਰ ਕਰਨ ਵਿਚ ਮੁੱਖ ਭੂਮਿਕਾ ਨਿਭਾਉਣ ਵਾਲੇ ਡਿਏਗੋ ਨੇ ਕਿਹਾ ਕਿ ਇਹ ਸਾਰਾ ਕੁਝ ਕਿਸੇ ਵਿਗਿਆਨ ਤੱਥਾਂ ਦੀ ਤਰ੍ਹਾਂ ਲੱਗਦਾ ਹੈ ਪਰ ਇਹ ਸਚਾਈ ਹੈ। ਇੱਥੇ ਇਹ ਜ਼ਿਕਰਯੋਗ ਹੈ ਕਿ ਜਿਵੇਂ ਜਿਵੇਂ ਦੁਨੀਆਂ ਤਰੱਕੀ ਕਰਦੀ ਜਾ ਰਹੀ ਹੈ ਉਵੇਂ ਹੀ ਦੁਨੀਆਂ

 ਵਿਚ ਵਿਗਿਆਨੀ ਨਵੀਆਂ ਨਵੀਆਂ ਖੋਜਾ ਕਰ ਰਹੇ ਹਨ। ਮਨੁੱਖਤਾ ਦੀ ਭਲਾਈ ਲਈ ਕੀਤੀਆਂ ਗਈਆਂ ਵਰਦਾਨੀ ਖੋਜਾਂ ਕਈ ਸਰਾਪ ਵੀ ਬਣ ਜਾਂਦੀਆਂ ਹਨ।

Trackback(0)
Comments (0)add comment

Write comment
smaller | bigger

security image
Write the displayed characters


busy
 
 
 
 
Copyright © 2011 Sikh Virsa (Punjabi & English Monthly Magazine). All Rights Reserved. Designed by MehraMedia.com