You are here:: News ਅੰਤਰਰਾਸ਼ਟਰੀ ਡਰੈਗਨ ਦੇ ਨਿਸ਼ਾਨੇ 'ਤੇ ਹੁਣ ਅੰਕਲ ਸੈਮ
 
 

ਡਰੈਗਨ ਦੇ ਨਿਸ਼ਾਨੇ 'ਤੇ ਹੁਣ ਅੰਕਲ ਸੈਮ

E-mail Print PDF

ਬੀਜਿੰਗ, 31 ਜੁਲਾਈ   : ਤਿੰਨ ਦਿਹਾਕਿਆਂ ਤੋਂ ਤੇਜ਼ ਵਿਕਾਸ ਕਾਰਨ ਕਾਇਮ ਰੱਖਣ ਦਾ ਨਤੀਜਾ ਚੀਨ ਨੂੰ ਮਿਲ ਹੀ ਗਿਆ ਅਤੇ ਉਹ ਜਪਾਨ ਨੂੰ ਪਛਾੜ ਕੇ ਦੁਨੀਆਂ ਦੀ ਸਭ ਤੋਂ ਵੱਡੀ ਅਰਥਵਿਵਸਥਾ ਬਣ ਗਿਆ ਹੈ। ਪਿਛਲੇ ਪੰਜ ਸਾਲਾਂ ਤੋਂ ਬਰਤਾਨੀਆ, ਫਰਾਂਸ ਅਤੇ ਜਰਮਨੀ ਨੂੰ ਪਿੱਛੇ ਛਡਣ ਤੋਂ ਬਾਅਦ ਉਹ ਉਸ ਦੀ ਚੌਥੀ ਪ੍ਰਾਪਤੀ ਹੈ। ਮਾਹਰਾਂ ਦੀ ਮੰਨੀਏ ਤਾਂ ਸਾਲ 2025 ਤੱਕ ਚੀਨ ਦੁਨੀਆਂ ਦੀ ਸਭ ਤੋਂ ਵੱਡੀ ਅਰਥਵਿਵਸਥਾ ਬਣ ਸਕਦਾ ਹੈ। ਸਾਲ 2009 ਵਿਚ ਜਪਾਨ ਦੀ ਬਰਾਬਰੀ ਵਿਚ ਆ ਚੁੱਕੇ ਚੀਨ ਨੂੰ ਉਸ ਅੱਗੇ ਨਿਕਲਣ ਵਿਚ ਇਕ ਸਾਲ ਤੋਂ ਜ਼ਿਆਦਾ ਸਮਾਂ ਲਗਾ ਕੇ ਉਸ ਨੇ ਇਹ ਕਰ ਦਿਖਾਇਆ। 5.808 ਟ੍ਰੀਲੀਅਨ ਡਾਲਰ ਦੀ ਜਪਾਨੀ ਅਰਥਵਿਵਸਥਾ ਨੂੰ ਉਸ ਨੇ 5.296 ਟ੍ਰੀਲੀਅਨ ਡਾਲਰ ਦੇ ਨਾਲ ਪਿੱਛੇ ਛੱਡ ਦਿੱਤਾ ਹੈ। 1978 ਤੋਂ ਲਗਾਤਾਰ 9.5 ਫੀਸਦੀ ਦੀ ਤੇਜ਼ ਵਿਕਾਸ ਦਰ ਬਣਾਈ ਰੱਖਣ ਦਾ ਹੌਂਸਲਾ ਅਤੇ ਤਰੱਕੀ ਕਰਨ ਵਾਲੇ ਚੀਨ ਦੀ ਚਾਲੂ ਸਾਲ ਦੀ ਪਹਿਲੀ ਛਮਾਹੀ ਦੀ ਵਿਕਾਸ ਦਰ 11.1 ਫੀਸਦੀ ਰਹੀ ਹੈ।  ਜਪਾਨ ਨੂੰ ਪਿੱਛੇ ਛਡਣ ਤੋਂ ਬਾਅਦ ਚੀਨ ਨੂੰ ਇਹ ਕਹਿਣ ਦਾ ਹੱਕ ਹੈ ਚੀਨ ਹੁਣ ਦੁਨੀਆਂ ਦੀ ਸਭ ਤੋਂ ਵੱਡੀ ਅਰਥ ਵਿਵਸਥਾ ਬਣਾ ਰਿਹਾ ਹੈ।
 ਚੀਨ ਵਿਚ ਪ੍ਰਤੀ ਵਿਅਕਤੀ ਆਮਦਨ 38 ਸੌ ਡਾਲਰ ਪ੍ਰਤੀ ਸਾਲ ਹੈ। ਜੋ ਅਮਰੀਕਾ ਅਤੇ ਜਪਾਨ ਦੀ ਤੁਲਨਾ ਵਿਚ  ਕਾਫੀ ਘੱਟ ਹੈ। ਚੀਨ ਦੇ ਅਰਥ ਵਿਵਸਥਾ ਦੇ ਮਾਹਰ ਕਹਿੰਦੇ ਹਨ ਕਿ ਅਸੀਂ ਦੁਨੀਆਂ ਦੀ ਸਭ ਤੋਂ ਵੱਡੀ

 ਅਰਥ ਵਿਵਸਥਾ ਬਣਨਾ ਚਾਹੁੰਦੇ ਹਾਂ। ਹੁਣ ਚੀਨ ਵੀ ਇਕ ਵਿਕਾਸਸ਼ੀਲ ਦੇਸ਼ ਹੈ। 30 ਸਾਲਾਂ ਤੋਂ ਤੇਜ਼ ਵਿਕਾਸ ਦਰ ਨੂੰ ਅੱਗੇ ਵੀ ਕਾਇਮ ਰੱਖਣ ਦੇ ਸਵਾਲ 'ਤੇ ਉਹ ਕਹਿੰਦੇ ਹਨ ਕਿ ਅਸੀਂ ਜਾਣਦੇ ਹਾਂ ਕਿ ਆਉਣ ਵਾਲੇ ਸਮੇਂ ਵਿਚ ਇਸ ਨੂੰ ਬਣਾਈ ਰੱਖਣਾ ਅਸਾਨ ਨਹੀਂ ਹੈ। ਪਰ ਅਸੀਂ ਚੌਕਸ ਹਾਂ ਕਿ ਅਸੀਂ ਇਸ ਦਹਾਕੇ 'ਚ ਚੀਨੀ 7 ਤੋਂ 8 ਫੀਸਦੀ ਦੀ ਵਿਕਾਸ ਦਰ ਕਾਇਮ ਰੱਖ ਸਕੀਏ ਤਾਂ ਤਸੱਲੀ ਵਾਲੀ ਗੱਲ ਹੋਵੇਗੀ।

Comments (0)add comment

Write comment
smaller | bigger

busy