You are here:: News ਅੰਤਰਰਾਸ਼ਟਰੀ ਪਾਕਿ 'ਚ ਹੜ੍ਹ, 300 ਤੋਂ ਵੱਧ ਮੌਤਾਂ
 
 

ਪਾਕਿ 'ਚ ਹੜ੍ਹ, 300 ਤੋਂ ਵੱਧ ਮੌਤਾਂ

E-mail Print PDF

ਪੇਸ਼ਾਵਰ, 31 ਜੁਲਾਈ  : ਪਾਕਿਸਤਾਨ ਵਿਚ ਪਿਛਲੇ ਕੁਝ ਦਿਨਾਂ ਤੋਂ ਜਾਰੀ ਭਾਰੀ ਬਾਰਸ਼ ਅਤੇ ਹੜ੍ਹ ਕਾਰਨ 300 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ। ਦੇਸ਼ ਦੀ ਨੈਸ਼ਨਲ ਡਿਜਾਸਟਰ ਮੈਨੇਜਮੈਂਟ ਏਜੰਸੀ ਨੇ ਇਕ ਬਿਆਨ ਜਾਰੀ ਕਰਕੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ।
 ਸਭ ਤੋਂ ਜ਼ਿਆਦਾ ਬਾਰਸ਼ ਖੈਬਰ ਪਖਤੂਨ ਸੂਬੇ ਵਿਚ ਹੋਈ ਹੈ। ਇਸ ਖੇਤਰ ਵਿਚ ਲਗਭਗ 91 ਵਿਅਕਤੀਆਂ ਨੂੰ ਪੇਸ਼ਾਵਰ ਦੇ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਖੈਬਰ ਪਖਤੂਨ ਸੂਬੇ ਵਿਚ 16 ਹਜ਼ਾਰ ਦੇ ਲਗਭਗ ਲੋਕ ਹਾਲੇ ਵੀ ਹੜ੍ਹ ਵਿਚ ਫਸੇ ਹੋਏ ਹਨ। ਨੈਸ਼ਨਲ ਡਿਜਾਸਟਰ ਮੈਨੇਜਮੈਂਟ ਨੇ ਆਪਣੇ ਬਿਆਨ ਵਿਚ ਕਿਹਾ ਹੈ ਕਿ ਹੜ੍ਹ ਵਿਚ ਫਸੇ ਲੋਕਾਂ ਨੂੰ ਫੌਜ ਦੀ ਸਹਾਇਤਾ  ਨਾਲ ਸੁਰੱਖਿਆ ਕੱਢਣ ਦੀ ਕੋਸ਼ਿਸ਼ ਕੀਤੀ  ਜਾ ਰਹੀ ਹੈ। ਸੂਬੇ ਦੇ ਸੂਚਨਾ ਤੇ ਪ੍ਰਸਾਰਨ ਮੰਤਰੀ ਮੀਆਂ ਇਫਤਿਖਾਰ ਹੁਸੈਨ ਨੇ ਖੇਤਰ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇਸ ਵੇਲੇ ਪੂਰਾ ਸੂਬਾ ਭਿਆਨਕ ਹੜ੍ਹ ਦੀ ਲਪੇਟ ਵਿਚ ਹੈ ਅਤੇ 4 ਲੱਖ ਦੇ ਲਗਭਗ ਲੋਕ ਇਸ ਹੜ੍ਹ ਨਾਲ ਪ੍ਰਭਾਵਿਤ ਹਨ। ਉਨ੍ਹਾਂ ਦੱਸਿਆ ਕਿ ਇਸ ਆਫਤ ਨਾਲ ਨਜਿੱਠਣ ਲਈ ਸੂਬੇ ਵਿਚ ਐਮਰਜੈਂਸੀ ਲਾਗੂ ਕਰ ਦਿੱਤੀ ਗਈ ਹੈ ਅਤੇ ਸਾਰੇ ਸਰਕਾਰੀ ਮੁਲਾਜ਼ਮਾਂ ਦੀਆਂ ਛੁੱਟੀਆਂ ਨੂੰ ਖਤਮ ਕਰ ਦਿੱਤਾ ਗਿਆ ਹੈ। ਮੀਆਂ ਇਫਤਿਖਾਰ ਨੇ ਕਿਹਾ ਕਿ ਸੂਬੇ ਦੇ ਕਈ ਪਿੰਡ ਹੜ੍ਹ ਦੇ ਪਾਣੀ 'ਚ ਰੁੜ ਗਏ ਹਨ ਅਤੇ ਭਾਰੀ ਬਾਰਸ਼ ਨਾਲ ਸਥਿਤੀ ਗੰਭੀਰ ਹੋ ਗਈ ਹੈ। ਸੂਬਾਈ ਮੰਤਰੀ ਅਨੁਸਾਰ ਜ਼ਿਲ੍ਹਾ ਸ਼ਾਂਗਲੀ, ਅਪਰ, ਦੀਰ, ਅਲਾਈ, ਕਰਕ, ਟਾਂਕ ਅਤੇ ਕਦੀ ਹੋਰ ਜ਼ਿਲ੍ਹਿਆਂ ਵਿਚ ਘਰ ਰੁੜ੍ਹਨ ਦੀਆਂ ਘਟਨਾਵਾਂ ਵਿਚ ਲਗਭਗ 60 ਵਿਅਕਤੀਆਂ ਦੀ ਮੌਤ ਹੋ ਗਈ ਹੈ। ਜ਼ਿਕਰਯੋਗ ਹੈ ਕਿ ਪੇਸ਼ਾਵਰ ਅਤੇ ਸੂਬੇ ਦੇ ਕਈ ਸ਼ਹਿਰਾਂ ਵਿਚ ਪਿਛਲੇ ਦੋ ਦਿਨਾਂ ਤੋਂ ਮੀਂਹ ਪੈ ਰਿਹਾ ਹੈ ਅਤੇ ਇਲਾਕਿਆਂ 'ਚ

ਪਾਣੀ ਖੜਾ ਹੈ,ਜਿਸ ਨਾਲ ਸੈਂਕੜੇ ਘਰ ਤਬਾਹ ਹੋ ਗਏ ਹਨ।   ਪੇਸ਼ਾਵਰ ਦੇ ਜ਼ਿਆਦਾਤਰ ਇਲਾਕਿਆਂ ਵਿਚ  ਪਾਣੀ ਖੜ੍ਹਾ ਹੈ, ਜਿਸ ਕਾਰਨ ਸੈਂਕੜੇ ਘਰ ਤਬਾਹ ਹੋ ਗਏ ਹਨ। ਪੇਸ਼ਾਵਰ ਦੇ ਜ਼ਿਆਦਾਤਰ ਇਲਾਕਿਆਂ ਵਿਚ ਸੜਕਾਂ 'ਤੇ ਾਪਣੀ ਹੋਣ ਦੇ ਕਾਰਨ ਆਵਾਜਾਈ ਠੱਪ ਹੋ ਗਈ ਹੈ। ਸ਼ਹਿਰ ਤੋਂ ਪਾਕਿਸਤਾਨ ਦੇ ਦੂਜੇ ਸ਼ਹਿਰਾਂ ਲਈ ਬੱਸ ਸੇਵਾਵਾਂ ਨੂੰ ਰੱਦ ਕ ਦਿੱਤਾ ਗਿਆ ਹੈ।
੍ਵ  ਪੇਸ਼ਵਾਰ ਨੂ ੰਇਸਲਾਮਾਬਾਦ ਨਾਲ ਜੋੜਨ ਵਾਲਾ ਰਸਤਾ ਵੀ ਕਈ ਘੰਟੇ ਬੰਦ ਰਿਹਾ । ਸੂਬੇ ਦੇ ਮੁੱਖ ਮੰਤਰੀ ਹੈਦਰ ਖਾਨ ਹੋਤੀ  ਦੀ ਪ੍ਰਧਾਨਗੀ ਵਿਚ ਇਕ ਉਚ ਪੱਧਰੀ ਮੀਟਿੰਗ ਵਿਚ ਮੀਂਹ ਨਾਲ ਹੋਣ ਵਾਲੀ ਤਬਾਹੀ ਦੀ ਸਮੀਖਿਆ ਕੀਤੀ ਗਈ।

Trackback(0)
Comments (0)add comment

Write comment
smaller | bigger

security image
Write the displayed characters


busy
 
 
 
 
Copyright © 2011 Sikh Virsa (Punjabi & English Monthly Magazine). All Rights Reserved. Designed by MehraMedia.com