You are here:: News ਅੰਤਰਰਾਸ਼ਟਰੀ ਰੂਸ ਦੇ ਜੰਗਲ ਵਿਚ ਅੱਗ 23 ਦੀ ਮਰੇ
 
 

ਰੂਸ ਦੇ ਜੰਗਲ ਵਿਚ ਅੱਗ 23 ਦੀ ਮਰੇ

E-mail Print PDF

ਮਾਸਕੋ, 31 ਜੁਲਾਈ  : ਮੱਧ ਰੂਸ ਦੇ ਜੰਗਲਾਂ ਵਿਚ ਲੱਗੀ ਅੱਗ 'ਚ 23 ਵਿਅਕਤੀਆਂ ਦੀ ਜਾਲ ਚਲੀ ਗਈ ਹੈ ਅਤੇ ਸੈਂਕੜੇ ਨੂੰ ਇਸ ਨੇ ਆਪਣੀ ਲਪੇਟ ਵਿਚ ਲਿਆ ਹੈ। ਇਸ ਤੋਂ ਬਾਅਦ ਰਾਸ਼ਟਰਪਤੀ ਨੇ ਬਚਾਓ ਕੰਮਾਂ ਲਈ ਫੌਜ ਨੂੰ ਬੁਲਾ ਲਿਆ ਹੈ। ਐਮਰਜੈਂਸੀ ਅਧਿਕਾਰੀਆਂ ਨੇ ਦੱਸਿਆ ਕਿ ਮਾਸਕੋ ਅਤੇ ਹੋਰ ਖੇਤਰਾਂ ਵਿਚ ਲੱਗੀ ਅੱਗ ਦੇ ਕਾਰਨ 23 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਸੈਂਕੜੇ ਘਰ ਤਬਾਹ ਹੋ ਗਏ ਹਨ। ਹਜ਼ਾਰਾਂ ਲੋਕ ਬੇਘਰ ਹੋ ਗਏ ਹਨ। ਰਾਸ਼ਟਰਪਤੀ ਨੇ ਰੂਸ ਵਿਚ ਫੌਜ ਨੂੰ ਤਾਇਨਾਤ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ ਤਾਂ ਕਿ 2ਲੱਖ 40 ਹਜ਼ਾਰ ਰਾਹਤ ਕਰਮਚਾਰੀਆਂ ਦੀ ਮਦਦ ਕੀਤੀ ਜਾ ਸਕੇ। ਮਾਸਕੋ ਤੋਂ 300 ਮੀਲ ਦੂਰ ਕਰੀਬ 212506 ਏਕੜ ਵਿਚ ਲੱਗੀ ਅੱਗ ਦੇ ਕਾਰਨ ਬੋਰੋਨਸ ਸ਼ਹਿਰ ਵੀ ਅੱਗ ਦੀ ਲਪੇਟ ਵਿਚ ਆ ਗਿਆ। ਅੱਗ ਕਰੀਬ ਕਰੇਲਤਸਕੋਏ ਜ਼ਿਲ੍ਹੇ ਵਿਚ ਵੀ ਪਹੁੰਚ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਸ਼ਹਿਰ ਦੇ ਸਾਹਰੀ ਇਲਾਕਿਆਂ 'ਚ ਅੱਗ ਆ ਜਾਣ ਕਾਰਨ ਹਸਪਤਾਲਾਂ ਨੂੰ ਖਾਲੀ ਕਰ ਲਿਆ ਗਿਆ ਹੈ।

 

Trackback(0)
Comments (0)add comment

Write comment
smaller | bigger

security image
Write the displayed characters


busy
 
 
 
 
Copyright © 2011 Sikh Virsa (Punjabi & English Monthly Magazine). All Rights Reserved. Designed by MehraMedia.com