You are here:: News ਅੰਤਰਰਾਸ਼ਟਰੀ ਜਹਾਜ ਨਾਲ ਪੰਛੀ ਟਕਰਾਇਆ, ਹਾਦਸਾ ਟਲਿਆ
 
 

ਜਹਾਜ ਨਾਲ ਪੰਛੀ ਟਕਰਾਇਆ, ਹਾਦਸਾ ਟਲਿਆ

E-mail Print PDF

 ਲਖਨਊ, 30 ਜੁਲਾਈ   : ਅਮੋਸੀ ਏਅਰ ਪੋਰਟ 'ਤੇ ਅੱਜ ਇਕ ਵੱਡਾ ਹਾਦਸਾ ਟਲ ਗਿਆ। ਲਖਨਊ ਤੋਂ ਦਿੱਲੀ ਜਾ ਰਹੀ ਜੈਟ ਏਅਰ ਲਾਈਨ ਦੀ ਉਡਾਨ ਦੇ ਖੱਬੇ ਇੰਜਣ ਨਾਲ ਪੰਛੀ ਟਕਰਾ ਗਿਆ ਹੈ। ਜਿਸ ਨਾਲ ਜਹਾਜ਼ ਨੂੰ ਅਚਾਨਕ ਰੁਕਣਾ ਪਿਆ। ਜਹਾਜ ਨੇ ਅਜੇ ਟੇਕ ਆਫ ਨਹੀਂ ਕੀਤਾ ਸੀ  ਜਹਾਜ਼ ਨੂੰ ਵਾਪਸ ਲਿਆ ਕੇ ਯਾਤਰੀਆਂ ਨੂੰ ਕੱਢਿਆ ਗਿਆ ਇਸ ਘਟਨਾ ਦੀ ਸੂਚਨਾ ਮਿਲਦੇ ਹੀ ਏਅਰਪੋਰਟ 'ਤੇ ਭਾਜੜ ਪੈ ਗਈ। ਅਤੇ ਜਹਾਜ ਨੂੰ ਤਕਨੀਕੀ ਕਰਮਚਾਰੀਆਂ ਦੇ ਨਾਲ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਘੇਰ ਲਿਆ। ਬਾਅਦ ਵਿਚ ਇਸ ਉਡਾਨ ਨੂੰ ਰੱਦ ਕਰ ਦਿੱਤਾ ਗਿਆ। ਲਖਨਊ ਤੋਂ ਦਿੱਲੀ ਜਾਣੇ ਵਾਲੇ ਇਸ ਜਹਾਜ ਵਿਚ 145 ਯਾਤਰੀ ਸਵਾਰ ਸਨ। 
 ਉਡਾਨ ਭਰਨ ਦੇ ਲਈ ਜਹਾਜ ਰਨ ਵੇਅ ਉਪਰ ਦੌੜ ਰਿਹਾ ਸੀ ਕਿ ਇਸ ਦੇ ਖੱਬੇ ਪਾਸੇ ਵਾਲੇ ਇੰਜਣ ਨਾਲ ਪੰਛੀ ਨੇ ਟੱਕਰ ਮਾਰ ਦਿੱਤੀ ਇਸ ਤੋਂ ਬਾਅਦ ਚਾਲਕ ਦਲ ਨੇ ਐਮਰਜੈਂਸੀ ਬਰੇਕ ਲਗਾ ਦੇ ਜਹਾਜ਼ ਨੂੰ ਰੋਕਿਆ। ਜਹਾਜ਼ ਨੂੰ ਅਚਾਨਕ ਰੋਕੇ ਜਾਣ 'ਤੇ

ਮੁਸਾਫਿਰ ਵੀ ਬੌਂਦਲ ਗਏ। ਉਨ੍ਹਾਂ ਨੂੰ ਤਕਨੀਕੀ ਜਾਣਕਾਰੀ ਦੇ ਕੇ ਸਮਝਾਇਆ ਗਿਆ। ਇਸ ਤੋਂ ਬਾਅਦ ਇਕ ਹੋਰ ਜਹਾਜ ਰਾਹੀਂ ਯਾਤਰੀਆਂ ਨੂੰ ਭੇਜਿਆ ਗਿਆ।

Trackback(0)
Comments (0)add comment

Write comment
smaller | bigger

security image
Write the displayed characters


busy
 
 
 
 
Copyright © 2011 Sikh Virsa (Punjabi & English Monthly Magazine). All Rights Reserved. Designed by MehraMedia.com