You are here:: News ਅੰਤਰਰਾਸ਼ਟਰੀ ਵਿਆਹ ਲਈ ਧੋਖਾ ਦਿੰਦੇ ਹਨ ਪਾਕਿਸਤਾਨੀ
 
 

ਵਿਆਹ ਲਈ ਧੋਖਾ ਦਿੰਦੇ ਹਨ ਪਾਕਿਸਤਾਨੀ

E-mail Print PDF

ਲੰਡਨ, 30 ਜੁਲਾਈ  - ਬ੍ਰਿਟਿਸ਼ ਵੀਜ਼ਾ ਹਾਸਲ ਕਰਨ ਲਈ ਕਈ ਭਾਰਤੀ ਅਤੇ ਪਾਕਿਸਤਾਨੀ ਨਾਗਰਿਕ ਅਨੋਖੇ ਹੱਥਕੰਡੇ ਅਪਣਾਉਂਦੇ ਹਨ। ਹਾਲਾਂਕਿ ਇਸ ਦੇ ਪਿੱਛੇ ਉਨ੍ਹਾਂ ਦਾ ਮਕਸਦ ਵੱਖ-ਵੱਖ ਹੁੰਦੇ ਹਨ। ਜ਼ਿਆਦਾਤਰ ਪਾਕਿਸਤਾਨੀ ਵਿਆਹ ਕਰਕੇ ਬ੍ਰਿਟੇਨ ਵਿਚ ਵੱਸਣਾ ਚਾਹੁੰਦੇ ਹਨ।
 ਜਦਕਿ ਭਾਰਤੀ ਲੋਕ ਪੜ੍ਹਨ ਦੇ ਲਈ ਬ੍ਰਿਟਿਸ਼ ਵੀਜ਼ਾ ਹਾਸਲ ਕਰਨਾ ਚਾਹੁੰਦੇ ਹਨ। ਇਸ ਦੇ ਲਈ ਉਹ ਫਰਜ਼ੀ ਫਾਈਨਾਂਸ ਗਰੰਟੀ ਦੇਣ ਤੋਂ ਵੀ ਪਿੱਛੇ ਨਹੀਂ ਰਹਿੰਦੇ। ਬ੍ਰਿਟਿਸ਼ ਬਾਰਡਰ ਏਜੰਸੀ ਦੇ ਮੁੱਖ ਇੰਸਪੈਕਟਰ ਜਾਨਵਿਨੈ ਨੇ ਕਿਹਾ ਕਿ ਇੰਮੀਗ੍ਰੇਸ਼ਨ ਅਧਿਕਾਰੀਆਂ ਨੇ ਹਰ ਤੀਸਰੇ ਮਾਮਲੇ ਵਿਚ ਕੋਈ ਨਾ ਕੋਈ ਗਲਤੀ ਕੀਤੀ ਹੈ। ਇਸ ਨਾਲ ਅਰਜ਼ੀ ਦੇਣ ਵਾਲੇ ਧੋਖੇ ਨਾਲ ਵੀਜ਼ਾ ਹਾਸਲ ਕਰਨ ਵਿਚ ਕਾਮਯਾਬ ਹੋ ਗਏ ਹਨ। ਪਿਛਲੇ ਸਾਲ ਪਾਕਿਸਤਾਨ ਦੇ ਹਜ਼ਾਰਾਂ ਨਾਗਰਿਕਾਂ ਨੂੰ ਉਚਿਤ ਜਾਂਚ ਤੋਂ ਬਿਨਾਂ ਹੀ ਵੀਜ਼ੇ ਜਾਰੀ ਕਰ ਦਿੱਤੇ ਗਏ ਸਨ।  ਇਹ ਬ੍ਰਿਟੇਨ ਦੀਆਂ ਸੀਮਾਵਾਂ ਦੀ ਰੱਖਿਆ ਕਰਨ ਵਿਚ ਨਾਕਾਮਯਾਬ ਰਹਿਣ ਦੇ ਬਰਾਬਰ ਹੈ। ਅੰਕੜਿਆਂ ਮੁਤਾਬਕ ਪਿਛਲੇ ਸਾਲ 6750 ਪਾਕਿਸਤਾਨੀਆਂ ਨੂੰ ਮੈਰਿਜ਼ ਵੀਜ਼ਾ ਜਾਰੀ ਕੀਤਾ ਗਿਆ ਤਾਂ ਕਿ ਉਹ ਬ੍ਰਿਟੇਨ ਵਿਚ ਆਪਣੇ ਪਤੀ ਜਾਂ ਪਤਨੀ ਨਾਲ ਰਹਿ ਸਕਣ। ਇਸ ਦਾ ਮਤਲਬ ਹੈ ਕਿ ਇਨ੍ਹਾਂ ਵਿਚੋਂ ਇਕ ਤਿਹਾਈ ਵੀਜ਼ਾ ਗਲਤ ਸੀ।  ਮੈਰਿਜ਼ ਵੀਜ਼ਾ ਲੈਣ ਤੋਂ ਬਾਅਦ ਕੋਈ ਵੀ ਬ੍ਰਿਟੇਨ ਵਿਚ 2 ਸਾਲ ਤੱਕ ਰਹਿ ਸਕਦਾ ਹੈ। ਇਸ ਦੇ ਬਾਅਦ ਉਸ ਨੂੰ ਫਿਰ ਬੇਨਤੀ ਪੱਤਰ ਦੇਣਾ ਪੈਂਦਾ ਹੈ। ਉਧਰ ਨਵੀਂ ਦਿੱਲੀ ਵਿਚ ਬ੍ਰਿਟਿਸ਼ ਹਾਈ ਕਮਿਸ਼ਨ ਦੀ

 ਸ਼ਿਕਾਇਤ 'ਤੇ ਪੁਲਿਸ ਨੇ ਇਕ ਘੁਟਾਲੇ ਦਾ ਪਰਦਾਫਾਸ਼ ਕੀਤਾ ਹੈ, ਜਿਸ ਵਿਚ ਸੈਂਕੜੇ ਭਾਰਤੀਆਂ ਨੂੰ ਸਟੂਡੈਂਟ ਵੀਜ਼ਾ ਹਾਸਲ ਕਰਨ ਦੇ ਲਈ ਫਰਜ਼ੀ ਬੈਂਕ ਸਟੇਟਮੈਂਟ ਦਿੱਤੇ ਜਾ ਰਹੇ ਹਨ। ਇਸ ਮਾਮਲੇ ਵਿਚ ਇਕ ਬੈਂਕ ਮੈਨੇਜਰ ਫ਼ਰਾਰ ਦੱਸਿਆ ਜਾਂਦਾ ਹੈ।
 ਇਹ ਗਿਰੋਹ ਫਰਜ਼ੀ ਦਸਤਾਵੇਜ਼ਾਂ ਦੇ ਲਈ ਹਰ ਵਿਦਿਆਰਥੀ ਤੋਂ 1300 ਪੌਂਡ ਵਸੂਲ ਕਰ ਰਿਹਾ ਸੀ। ਹਾਈ ਕਮਿਸ਼ਨ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਪੰਜਾਬ ਤੋਂ ਆਉਣ ਵਾਲੇ ਅਰਜ਼ੀ ਦੇਣ ਵਾਲੇ ਕੇਨਰਾ ਬੈਂਕ ਦੀ ਇਕ ਵਿਸ਼ੇਸ਼ ਬਰਾਂਚ ਤੋਂ ਦਸਤਾਵੇਜ਼ ਲਿਆ ਰਹੇ ਹਨ।

Trackback(0)
Comments (0)add comment

Write comment
smaller | bigger

security image
Write the displayed characters


busy
 
 
 
 
Copyright © 2011 Sikh Virsa (Punjabi & English Monthly Magazine). All Rights Reserved. Designed by MehraMedia.com