You are here:: News ਅੰਤਰਰਾਸ਼ਟਰੀ ਦੋ ਬ੍ਰਿਟਿਸ਼ ਅਖ਼ਬਾਰਾਂ ਨੇ ਮੰਗੀ ਮੁਆਫ਼ੀ
 
 

ਦੋ ਬ੍ਰਿਟਿਸ਼ ਅਖ਼ਬਾਰਾਂ ਨੇ ਮੰਗੀ ਮੁਆਫ਼ੀ

E-mail Print PDF

ਲੰਡਨ, 30 ਜੁਲਾਈ -  ਇਕ ਸ਼ਰਨਾਰਥੀ ਤਾਮਿਲ ਅੰਦੋਲਨਕਾਰੀ ਨੇ 2 ਅਖ਼ਬਾਰਾਂ ਤੋਂ 77,500 ਪੌਂਡ ਦਾ ਹਰਜ਼ਾਨਾ ਸਵੀਕਾਰ ਕੀਤਾ ਹੈ। ਬ੍ਰਿਟੇਨ ਦੀਆਂ ਇਨ੍ਹਾਂ ਦੋ ਅਖ਼ਬਾਰਾਂ ਨੇ ਇਹ ਖ਼ਬਰ ਪ੍ਰਕਾਸ਼ਿਤ ਕੀਤੀ ਸੀ ਕਿ ਇਸ ਸ਼ਰਨਾਰਥੀ ਨੇ ਆਪਣੀ ਭੁੱਖ ਹੜਤਾਲ ਦੇ ਦੌਰਾਨ ਬਰਗਰ ਖਾਇਆ ਸੀ।
 ਮਾਮਲੇ ਦੀ ਸੁਣਵਾਈ ਦੇ ਦੌਰਾਨ ਹਾਈਕੋਰਟ ਨੇ ਕਿਹਾ ਕਿ 'ਦ ਡੇਲੀ ਮੇਲ' ਅਤੇ 'ਦ ਸਨ' ਅਖ਼ਬਾਰ ਵਿਚ ਪ੍ਰਕਾਸ਼ਿਤ ਲੇਖਾਂ ਤੋਂ ਪ੍ਰਮੇਸ਼ਰਮ ਸੁਬਰਾਮਨੀਅਮ ਦੀ ਇਮਾਨਦਾਰੀ ਅਤੇ ਉਪਲੱਬਧੀਆਂ ਨੂੰ ਨੁਕਸਾਨ ਪੁੱਜਿਆ ਹੈ। ਸ੍ਰੀਲੰਕਾਈ ਤਾਮਿਲਾਂ 'ਤੇ ਉਜ਼ਰਤ ਦੀ ਸਮੱਸਿਆ ਨੂੰ  ਲੋਕਾਂ ਦੇ ਸਾਹਮਣੇ ਲਿਆਉਣ ਦੇ ਲਈ ਸੁਬਰਾਮਨੀਅਮ ਨੇ ਹਾਊਸ ਆਫ਼ ਪਾਰਲੀਮੈਂਟ ਦੇ ਬਾਹਰ 7 ਅਪ੍ਰੈਲ 2009 ਤੋਂ ਭੁੱਖ ਹੜਤਾਲ ਸ਼ੁਰੂ ਕੀਤੀ ਸੀ ਜਿਹੜੀ 23 ਦਿਨ ਤੱਕ ਚੱਲੀ ਸੀ। ਆਪਣੀਆਂ ਅਖ਼ਬਾਰਾਂ ਦੇ ਲਈ ਦੋਵਾਂ ਅਖ਼ਬਾਰਾਂ ਵਿਚ ਮੁਆਫ਼ੀ ਮੰਗੀ ਹੈ। ਭੁੱਖ ਹੜਤਾਲ ਖ਼ਤਮ ਹੋਣ ਦੇ ਬਾਅਦ  ਸੁਬਰਾਮਨੀਅਮ ਦਾ 5 ਦਿਨ ਤੱਕ ਹਸਪਤਾਲ ਵਿਚ ਇਲਾਜ ਹੋਇਆ ਸੀ।  ਇਸ ਦੇ 6 ਮਹੀਨੇ ਬਾਅਦ ਹੀ ਦ ਡੇਲੀ ਮੇਲ ਅਤੇ ਦ ਸਨ ਅਖ਼ਬਾਰ ਨੇ ਖ਼ਬਰ ਛਾਪੀ ਸੀ ਕਿ ਨਿਗਰਾਨੀ ਕਰਨ ਵਾਲੇ ਵਿਸ਼ੇਸ਼ ਉਪਕਰਨਾਂ ਨੇ ਸੁਬਰਾਮਨੀਅਮ ਨੂੰ ਮੈਕਡੋਨਾਲਡ ਦਾ ਬਰਗਰ ਖਾਂਦੇ ਹੋਏ ਫੜਿਆ ਸੀ। ਅਖ਼ਬਾਰਾਂ ਨੇ ਪੁਲਿਸ ਤੇ ਜਨਤਾ ਦੇ ਪੈਸੇ ਨੂੰ ਬਰਬਾਦ ਕਰਨ ਦਾ ਦੋਸ਼ ਲਗਾਇਆ ਸੀ।

Trackback(0)
Comments (0)add comment

Write comment
smaller | bigger

security image
Write the displayed characters


busy
 
 
 
 
Copyright © 2011 Sikh Virsa (Punjabi & English Monthly Magazine). All Rights Reserved. Designed by MehraMedia.com