| ਅਮਰਨਾਥ ਯਾਤਰਾ 'ਤੇ ਅੱਤਵਾਦੀ ਸਾਇਆ |
|
|
|
| Wednesday, 19 June 2013 15:32 | |
|
ਸ੍ਰੀਨਗਰ, 19 ਜੂਨ-ਜੰਮੂ-ਕਸ਼ਮੀਰ ਸਰਕਾਰ ਨੇ ਹਾਲ ਹੀ ਵਿਚ ਅਮਰਨਾਥ ਯਾਤਰਾ ਦੇ ਰਸਤੇ ਨੂੰ ਅੱਤਵਾਦੀ ਹਮਲਿਆਂ ਦੇ ਮਾਮਲੇ ਵਿਚ ਅਤਿ ਸੰਵੇਦਨਸ਼ੀਲ ਇਲਾਕਾ ਐਲਾਨ ਕੀਤਾ ਹੈ ਤੇ ਨਾਲ ਹੀ ਸਕਿਉਰਿਟੀ ਏਜੰਸੀਆਂ ਨੂੰ ਤੀਰਥ ਯਾਤਰੀਆਂ ਦੀ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ ਹਨ। Add comment (0)
|
|
| Read more... |
| ਇਤਿਹਾਸਕ ਸ਼ਹਿਰਾਂ 'ਚ ਸੈਰ-ਸਪਾਟੇ ਦੇ ਵਿਕਾਸ ਲਈ ਵਿਆਪਕ ਯੋਜਨਾ ਤਿਆਰ |
|
|
|
| Wednesday, 19 June 2013 15:31 | |
|
ਚੰਡੀਗੜ੍ਹ, 19 ਜੂਨ -ਪੰਜਾਬ ਸਰਕਾਰ ਨੇ ਸੂਬੇ ਦੀਆਂ ਇਤਿਹਾਸਕ ਥਾਂਵਾਂ ਅਤੇ ਸ਼ਹਿਰਾਂ 'ਚ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਇਕ ਵਿਆਪਕ ਯੋਜਨਾ ਤਿਆਰ ਕੀਤੀ ਹੈ। ਅੰਮ੍ਰਿਤਸਰ, ਸੰਗਰੂਰ, ਕਪੂਰਥਲਾ, ਨਾਭਾ, ਫਰੀਦਕੋਟ ਅਤੇ ਮਾਲੇਰਕੋਟਲਾ ਸ਼ਹਿਰਾਂ 'ਚ ਸੈਰ-ਸਪਾਟੇ ਸਬੰਧੀ ਬੁਨਿਆਦੀ ਢਾਂਚੇ, ਵਿਰਾਸਤੀ ਇਮਾਰਤਾਂ ਦੀ ਸਾਂਭ-ਸੰਭਾਲ, ਸੱਭਿਆਚਾਰਕ ਸਰਮਾਏ ਦੀ ਮੁੜ-ਯੋਜਨਾਬੰਦੀ ਅਤੇ ਇਨ੍ਹਾਂ ਸ਼ਹਿਰਾਂ 'ਚ ਵੱਖ-ਵੱਖ ਥਾਂਵਾਂ 'ਤੇ ਯਾਤਰੀਆਂ ਨੂੰ ਸਹੂਲਤਾਂ ਪ੍ਰਦਾਨ ਕਰਨ ਲਈ 'ਮੈਗਾ ਦਰਬਾਰ ਸਰਕਟ' ਨਾਂ ਦਾ ਪ੍ਰੋਜੈਕਟ ਸ਼ੁਰੂ ਕਰਨ ਦੀ ਸਕੀਮ ਤਿਆਰ ਕੀਤੀ ਗਈ ਹੈ। |
|
| Read more... |
| ਨਿਤੀਸ਼ ਕੁਮਾਰ ਨੇ ਵਿਸ਼ਵਾਸ ਮਤ ਹਾਸਲ ਕੀਤਾ |
|
|
|
| Wednesday, 19 June 2013 15:23 | |
|
ਪਟਨਾ, 19 ਜੁਲਾਈ-ਬਿਹਾਰ ਦੇ ਮੁੱਖ ਮੰਤਰੀ ਨੀਤੀਸ਼ ਕੁਮਾਰ ਨੇ ਅੱਜ ਵਿਧਾਨ ਸਭਾ ਵਿਚ ਵਿਸ਼ਵਾਸ ਮਤ ਹਾਸਲ ਕਰ ਲਿਆ। ਨੀਤੀਸ਼ ਸਰਕਾਰ ਦੇ ਪੱਖ ਵਿਚ 126 ਅਤੇ ਵਿਰੋਧ ਵਿਚ 24 ਵੋਟਾਂ ਪਈਆਂ। ਮੁੱਖ ਵਿਰੋਧੀ ਭਾਜਪਾ ਦੇ 91 ਵਿਧਾਇਕਾਂ ਦੇ ਵਾਕਆਊਟ ਵਿਚਾਲੇ ਨੀਤੀਸ਼ ਸਰਕਾਰ ਨੇ ਆਪਣਾ ਬਹੁਮਤ ਸਾਬਤ ਕੀਤਾ। ਵਿਧਾਨ ਸਭਾ ਵਿਚ ਸੱਤਾਧਾਰੀ ਜਦ-ਯੂ ਦੇ 118 ਵਿਧਾਇਕ ਹਨ। ਸਰਕਾਰ ਖਿਲਾਫ਼ ਪਈਆਂ 24 ਵੋਟਾਂ ਵਿਚੋਂ 22 ਰਾਜਦ ਅਤੇ ਦੋ ਆਜ਼ਾਦ ਹਨ। |
|
| Read more... |
| ਸਰਬਜੀਤ ਹੱਤਿਆ ਮਾਮਲੇ 'ਚ 38 ਗਵਾਹਾਂ ਦੇ ਬਿਆਨ ਦਰਜ |
|
|
|
| Wednesday, 19 June 2013 15:22 | |
|
ਲਾਹੌਰ, 19 ਜੁਲਾਈ-ਭਾਰਤੀ ਨਾਗਰਿਕ ਸਰਬਜੀਤ ਸਿੰਘ, ਜਿਸ ਦੀ ਪਾਕਿਸਤਾਨੀ ਜੇਲ੍ਹ ਵਿਚ ਹੱਤਿਆ ਕਰ ਦਿੱਤੀ ਗਈ ਸੀ, ਦੇ ਮਾਮਲੇ ਵਿਚ 38 ਗਵਾਹਾਂ ਦੇ ਬਿਆਨ ਦਰਜ ਕੀਤੇ ਗਏ ਹਨ। ਇਕ ਅਧਿਕਾਰਿਕ ਬਿਆਨ ਵਿਚ ਕਿਹਾ ਗਿਆ ਹੈ ਕਿ ਪੰਜਾਬ ਪ੍ਰਾਂਤ ਦੀ ਕੋਟ ਲਖਪਤ ਜੇਲ ਦੇ ਅਧਿਕਾਰੀਆਂ ਨੇ ਲਾਹੌਰ ਹਾਈਕੋਰਟ ਦੇ ਜਸਟਿਸ ਮਜ਼ਹਰ ਅਲੀ ਅਕਬਰ ਨਕਵੀ ਦੀ ਇਕ ਮੈਂਬਰੀ ਕਮਿਸ਼ਨਰ ਦੇ ਸਾਹਮਣੇ ਗਵਾਹੀ ਦਿੱਤੀ। |
|
| Read more... |
| ਦਿੱਲੀ ਵਿਚ 6 ਹਜ਼ਾਰ ਲੋਕਾਂ ਨੂੰ ਸੁਰੱਖਿਅਤ ਥਾਵਾਂ ਵੱਲ ਭੇਜਿਆ |
|
|
|
| Wednesday, 19 June 2013 15:21 | |
|
ਨਵੀਂ ਦਿੱਲੀ,19 ਜੂਨ- ਦਿੱਲੀ ਸਰਕਾਰ ਨੇ ਯਮੁਨਾ ਦੇ ਨੇੜਲੇ ਇਲਾਕਿਆਂ 'ਚ ਰਹਿਣ ਵਾਲੇ ਕਰੀਬ 6000 ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾ ਦਿੱਤਾ ਹੈ। ਯਮੁਨਾ ਦੀ ਮਾਰ ਹੇਠ ਆਏ ਇਲਾਕਿਆਂ 'ਚ ਫਸੇ 400 ਲੋਕਾਂ ਨੂੰ ਬੁੱਧਵਾਰ ਨੂੰ ਪ੍ਰਸ਼ਾਸਨ ਵਲੋਂ ਬਾਹਰ ਕੱਢਿਆ ਗਿਆ। ਸੜਕ ਕਿਨਾਰੇ ਟੈਂਟ ਲਗਾ ਕੇ ਇਨ੍ਹਾਂ ਲੋਕਾਂ ਦੇ ਰਹਿਣ ਦਾ ਪ੍ਰਬੰਧ ਕੀਤਾ ਗਿਆ ਹੈ। ਦਿੱਲੀ ਦੀ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਅਤੇ ਸਰਕਾਰ ਵਲੋਂ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਹਰ ਤਰ੍ਹਾਂ ਦੀ ਮਦਦ ਦੇਣ ਦਾ ਭਰੋਸਾ ਦਿੱਤਾ। |
|
| Read more... |







































