ਮੁੰਬਈ, 9 ਸਤੰਬਰ : ਮੈਚ ਫਿਕਸਿੰਗ ਵਿਵਾਦ ਵਿਚ ਫਸੇ ਪਾਕਿਸਤਾਨੀ ਕ੍ਰਿਕਟ ਮੁਹੰਮਦ ਆਸਿਫ ਦੀ ਸਾਬਕਾ ਪ੍ਰੇਮਿਕਾ ਨੇ ਖੁਲਾਸਾ ਕੀਤਾ ਹੈ ਕਿ ਆਸਿਫ ਮੈਚ ਫਿਕਸਿੰਗ ਦੀ ਸੌਦੇਬਾਜ਼ੀ ਵਿਚ ਕਾਲ ਗਰਲ ਦੀ ਵਰਤੋਂ ਕਰਦੇ ਸਨ। ਵੀਨਾ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਸਿਫ 'ਤੇ ਨਜ਼ਰ ਰੱਖਣ ਦੇ ਲਈ ਜਾਸੂਸ ਦੀ ਵਰਤੋਂ ਕੀਤੀ ਅਤੇ ਇਸੇ ਜਾਸੂਸ ਨੇ ਪਾਕਿਸਤਾਨੀ ਕ੍ਰਿਕਟ ਦੇ ਬਾਰੇ ਕਿਹਾ ਕਿ ਮਾਡਲਜ਼, ਅਭਿਨੇਤਰੀਆਂ ਅਤੇ ਕਾਲ ਗਰਲ ਦੇ ਬਿਨਾਂ ਮੈਚ ਫਿਕਸ ਕਰ ਪਾਉਣਾ ਉਸ ਦੇ ਲਈ ਮੁਸ਼ਕਿਲ ਸੀ। ਵੀਨਾ ਦਾ ਕਹਿਣਾ ਹੈ ਕਿ ਸਾਬਕਾ ਪ੍ਰੇਮੀ ਆਸਿਫ ਦੇ ਖਿਲਾਫ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ ਨੂੰ ਸਬੂਤ ਦੇਣ ਤੋਂ ਬਾਅਦ ਉਸ ਦੀ ਜਾਨ ਨੂੰ ਵੀ ਖਤਰਾ ਹੈ। ਉਸ ਨੇ ਆਸਿਫ 'ਤੇ ਨਜ਼ਰ ਰੱਖਣ ਦੇ ਲਈ 8 ਤੋਂ 23 ਨਵੰਬਰ 2009 ਦੇ ਵਿਚ ਇਕ ਜਾਸੂਸ ਦੀ ਮਦਦ ਲਈ ਸੀ। ਜਾਸੂਸ ਵੱਲੋਂ ਕੀਤੇ ਗਏ ਖੁਲਾਸੇ ਬੇਹੱਦ ਹੈਰਾਨ ਕਰਨ ਵਾਲੇ ਸਨ। ਆਸਿਫ ਵਿਦੇਸ਼ ਦੌਰੇ ਦੇ ਸਮੇਂ ਕਈ ਨਵੀਆਂ ਅਭਿਨੇਤਰੀਆਂ, ਮਾਡਲਾਂ ਦੇ ਨਾਲ ਸਮਾਂ ਗੁਜ਼ਰਦਾ ਸੀ। ਸੱਟੇਬਾਜ਼ ਇਨ੍ਹਾਂ ਕੁੜੀਆਂ ਦੇ ਜ਼ਰੀਏ ਖਿਡਾਰੀਆਂ ਤੱਕ ਆਪਣੇ ਸੁਨੇਹੇ ਪਹੁੰਚਾਉਂਦੇ ਸਨ। ਜਾਸੂਸ ਨੇ ਮਲਿਕ ਨੂੰ ਉਨ੍ਹਾਂ 7 ਔਰਤਾਂ ਦੇ ਫੋਨ ਨੰਬਰ, ਫੋਟੋਗ੍ਰਾਫ ਅਤੇ ਹੋਰ ਤੱਥ ਵੀ ਦਿੱਤੇ ਜਿਨ੍ਹਾਂ ਤੋਂ ਇਸ ਗੱਲ ਦਾ ਪਤਾ ਲੱਗਦਾ ਹੈ ਮੈਚ ਫਿਕਸਿੰਗ ਇਨ੍ਹਾਂ ਕੁੜੀਆਂ ਦੇ ਸਹਾਰੇ ਤੋਂ ਬਿਨਾਂ ਨਹੀਂ ਕੀਤੀ ਜਾ ਸਕਦੀ ਸੀ।
ਉਸ ਨੇ ਦੱਸਿਆ ਸੀ ਕਿ ਇਨ੍ਹਾਂ ਕੁੜੀਆਂ ਦੀ ਮਦਦ ਨਾਲ ਸੱਟੇਬਾਜ਼ ਆਪਣੇ ਸੁਨੇਹੇ ਬੱਲੇਬਾਜ਼ਾਂ ਅਤੇ ਗੇਦਬਾਜ਼ਾਂ ਤੱਕ ਪਹੁੰਚਾਉਂਦੇ ਹਨ ਇਸ ਮਗਰੋਂ ਹੀ ਮੈਚ ਫਿਕਸਿੰਗ ਦੀ ਪ੍ਰਕਿਰਿਆ ਸ਼ੁਰੂ ਹੁੰਦੀ ਹੈ। ਮਲਿਕ ਨੇ ਦੱਸਿਆ ਕਿ
ਉਹ ਉਸ ਸਮੇਂ ਹੈਰਾਨ ਰਹਿ ਗਈ ਸੀ ਜਦ ਉਸ ਨੂੰ ਇਸ ਗੱਲ ਦਾ ਪਤਾ ਲੱਗਾ ਕਿ ਇਨ੍ਹਾਂ ਔਰਤਾਂ ਵਿਚ ਬਾਲ ਡਾਂਸਰ, ਮਾਡਲ, ਫਿਲਮ ਅਭਿਨੇਤਰੀਆਂ ਅਤੇ ਇੱਥੋਂ ਤੱਕ ਕਿ ਕਾਲ ਗਰਲ ਵੀ ਸ਼ਾਮਲ ਸਨ। ਇਹ ਔਰਤਾਂ ਆਸਿਫ ਅਤੇ ਸੱਟੇਬਾਜ਼ਾਂ ਦੇ ਵਿਚ ਵਿਚੋਲੇ ਦਾ ਕੰਮ ਕਰਦੀਆਂ ਸਨ।




