ਮੁੰਬਈ, 9 ਸਤੰਬਰ ਆਸ਼ਾ ਭੌਂਸਲੇ ਅੱਜ 77 ਵਰ੍ਹਿਆਂ ਦੀ ਹੋ ਗਈ ਹੇੈ ਫਿਰ ਵੀ ਉਸ ਦੀ ਆਵਾਜ਼ ਵਿਚ ਪਹਿਲਾਂ ਵਾਲੀ ਲਰਜ਼ ਅਤੇ ਖਿੱਚ ਬਰਕਰਾਰ ਹੈ। ਉਸਨੇ ਅਯਾਜ਼ ਮੈਮਨ ਨਾਲ ਇਕ ਵਿਸ਼ੇਸ਼ ਮੁਲਾਕਾਤ ਵਿਚ ਆਪਣੀ ਸਦਾਬਹਾਰ ਜਵਾਨੀ,ਲਤਾ ਮੰਗਸ਼ਕਰ ਅਤੇ ਪਹਿਨਾ ਵਾਲੇ ਅਤੇ ਅਜੋਕੇ ਫਿਲਮੀ ਸੰਗੀਤ ਬਾਰੇ ਖੁੱਲ ਕੇ ਗੱਲਾ ਕੀਤੀਆਂ । ਇਸ ਇੰਟਰਵਿਊ ਦੇ ਕੁਝ ਅੰਸ਼ ਪਾਠਕਾਂ ਦੇ ਰੂ ਬ ਰੂ ਇਹ ਪੁੱਛੇ ਜਾਣ ' ਤੇ ਕਿ ਤੁਸੀ 77 ਸਾਲਾਂ ਦੇ ਹੋ ਗਏ ਹੋ ਪਰ 47 ਤੋਂ ਵੱਧ ਉਮਰ ਦੇ ਨਹੀਂ ਦਿਸਦੇ ਅਤੇ 27 ਕੁ ਸਾਲਾਂ ਜਿੰਨੇ ਸਜ਼ਬੂਤ ਲਗਦੇ ਹੋ । ਤੁਹਾਡੀ ਇਸ ਸਦੀਵੀ ਜਵਾਨੀ ਦਾ ਕੀ ਰਾਜ਼ ਹੈ? ਤਾਂ ਆਸ਼ਾ ਦਾ ਉੱਤਰ ਸੀ, '' ਲੋਕ ਮੈਨੂੰ ਹਮੇਸ਼ਾ ਪੁੱਛਦੇ ਹਨ ਕਿ ਮੈਂ ਆਭਦੀ ਊਰਜਾ ਕਿਥੋਂ ਹਾਸਲ ਕਰਦੀ ਹਾਂ ਅਤੇ ਮੈਂ ਉਨ੍ਹਾਂ ਨੂੰ ਹਮੇਸ਼ਾ ਦੱਸਦੀ ਹਾਂ ਇਹ ਮੇਰੇ ਅੰਦਰੋਂ ਹੈ। ਅੱਗੇ ਵਲ ਦੇਖਦੀ ਹਾਂ , ਪਿੱਛੇ ਨਹੀਂ ਵਿਅਕਤੀ ਨੂੰ ਇਕ ਨਦੀ ਵਾਂਗ ਹੋਣਾ ਚਾਹੀਦਾ ਹੈ ਜਿਹੜੀ ਲਗਾਤਾਰ ਵਗਦੀ ਹੈ । ਨਾ ਕਿ ਇਕ ਤਲਾਬ ਵਾਂਗ ਜਿਸ ਵਿਚ ਪਾਣੀ ਸੜਦਾ ਰਹਿੰਦਾ ਹੈ । ਲਤਾ ਜੀ ਅਤੇ ਆਪਣੇ ਵਿਚਕਾਰ ਪੇਸ਼ਾਵਾਰਨਾ ਮੁਕਾਬਲੇ ਬਾਰੇ ਆਸ਼ਾ ਭੌਸ਼ਲੇ ਨੇ ਕਿਹੀ ,''ਮੁਕਾਬਲੇ ਲਈ ਸਮਾਂ ਕਿਥੇ ਸੀ? ਉਹ ਪਿਆਰ ਗੀਤ ਅਤੇ ਹੋਰ ਗੀਤ ਗਾਉਂਦੀ ਹੁੰਦੀ ਸੀ ਜਦਕਿ ਮੈਂ ਗਜ਼ਲਾਂ , ਕੱਵਾਲੀਆਂ ਆਦਿ ਜ਼ਿਆਦਾ ਗਾਈਆਂ ਹਨ । ਮੈਂ ਆਪਣੀ ਕੰਮ ਅਤੇ ਪਰਿਵਾਰ ਵਿਚ ਇੰਨਾ ਰੁੱਝੀ ਹੋਈ ਸੀ ਕਿ ਮੈਂ ਕਦੇ ਪ੍ਰਵਾਰ ਨਹੀਂ ਕੀਤੀ ਕਿ ਹੋਰ ਕੋਈ ਕੀ ਰਿਹਾ ਸੀ । ਇਹੀ ਵਜ੍ਹਾ ਹੈ ਕਿ
ਮੇਰੇ ਨਾਂ ' ਤੇ 13੦੦੦ ਗੀਤ ਹਨ । ਲੋਕਾਂ ਨੇ ਸਾਡੇ ਘਰ ਵਿਚ ਹੀ ਮੁਕਾਬਲੇਬਾਜ਼ੀ ਦੀਆਂ ਕਹਾਣੀਆਂ ਬਣਾ ਲਈਆਂ ਹਨ। ਮੇੈਂ ਇਲਸਾਨ ਹਾਂ, ਇਕ ਔਰਤ ਹਾਂ ਅਤੇ ਮੈਂ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕੀਤਾ ਹੈ ਪਰ ਮੇਰਾ ਵਿਸ਼ਵਾਸ ਰਿਹਾ ਹੈ ਕਿ ਇਤਿਹਾਸ ਸੱਚਾਈ ਨੂੰ ਜ਼ਾਹਿਰ ਕਰ ਹੀ ਦਿੰਦਾ ਹੈ।
ਜ਼ਿਕਰਯੋਗ ਹੈ ਕਿ 13 ਹਜ਼ਾਰ ਤੋਂ ਵੱਧ ਗੀਤ ਗਾ ਚੁੱਕੀ ਆਸ਼ਾ ਭੋਂਸਲੇ ਨੇ ਕਿਹਾ ਕਿ ਮਧੂ ਬਾਲਾ ਸਮੇਤ ਕਈ ਨਵੀਆਂ ਅਭਿਨੇਤਰੀਆਂ ਨਾਲ ਉਸ ਨੇ ਕੰਮ ਕੀਤਾ ਹੈ ਅਤੇ ਪੁਰਾਣੇ ਦੌਰ ਅਤੇ ਨਵੇਂ ਦੌਰ ਦੀ ਉਹ ਆਪਣੇ ਆਪ ਨੂੰ ਕੜੀ ਮੰਨਦੀ ਦੀ ਹੈ। ਆਸ਼ਾ ਭੋਂਸਲੇ ਨੇ ਕਿਹਾ ਗਾਇਗੀ ਉਨ੍ਹਾਂ ਦੀ ਰੂਹ ਦੀ ਖੁਰਾਕ ਹੈ।
ਗਾਇਕ ਜਿੱਥੇ ਆਪਣੀ ਗਾਇਕੀ ਨਾਲ ਸਰੋਤਿਆਂ ਦੀ ਮਨੋਰੰਜਨ ਕਰਦਾ ਹੈ ਉਥੇ ਹੀ ਉਨ੍ਹਾਂ ਦੇ ਭਾਵਨਾਤਮਿਕ ਵਾਵਰੋਲਿਆਂ ਨੂੰ ਦਿਸ਼ਾ ਦੇਣ ਦਾ ਸੂਖਮ ਕੰਮ ਨੂੰ ਅੰਜ਼ਾਮ ਦਿੰਦਾ ਹੈ।




