You are here:: News ਭਾਰਤ ਗਰਭਕਾਲ ਸਮੇਂ ਬੱਚੇ 'ਚ ਵਿਟਾਮਿਨ ਡੀ ਦੀ ਕਮੀ ਨਾਲ ਹੋ ਸਕਦੀ ਹੈ ਦਿਮਾਗੀ ਬਿਮਾਰੀ
 
 

ਗਰਭਕਾਲ ਸਮੇਂ ਬੱਚੇ 'ਚ ਵਿਟਾਮਿਨ ਡੀ ਦੀ ਕਮੀ ਨਾਲ ਹੋ ਸਕਦੀ ਹੈ ਦਿਮਾਗੀ ਬਿਮਾਰੀ

E-mail Print PDF

ਮੁੰਬਈ, 9 ਸਤੰਬਰ  ਮਾਪਿਆਂ ਲਈ ਇਕ ਨਵੀ ਖਬਰ ਹੈ। ਇਕ ਅਧਿਐਨ ਵਿਚ ਦੇਖਿਆ ਗਿਆ ਹੈ ਕਿ ਗਰਭ ਵਿਚ ਰਹਿਣ ਦੌਰਾਣ ਲੋੜੀਂਦੀ ਮਾਤਰਾ ਵਿਚ ਵਿਟਾਮਿਨ ਡੀ ਨਾ ਮਿਲਣ ਬੱਚੇ ਨੂੰ ਅੱਗੇ ਚੱਲ ਕੇ ਇੱਕ ਤਰ੍ਹਾਂ ਦੀ ਪਾਗਲਪਨ ਦੀ ਬਿਮਾਰੀ ' ਸ਼ਿਜੋਫ੍ਰੇਨੀਆ' ਦਾ ਸ਼ਿਕਾਰ ਹੋਣ ਦਾ ਖਤਰਾ ਵਧ ਜਾਂਦਾ ਹੈ । ਸਿਹਤਮੰਦ ਹੱਡੀਆਂ ਦੇ ਵਿਕਾਸ ਲਈ ਜ਼ਰੂਰੀ ਸਨਸ਼ਾਈਲ ਹਾਰਮੋਨ ਸਿਹਤਮੰਦ ਦਿਮਾਗ ਦੇ ਵਿਕਾਸ ਵਿਚ ਅਹਿਮ ਭੂਮਿਕਾ ਨਿਭਾਉਂਦਾ ਹੈ। ਅਧਿਐਨ ਦੌਰਾਨ ਡੈਲਮਾਰਕ ਵਿਚ ਨਵਜੰਮੇ ਬੱਚਿਆਂ ਦੀ ਰੈਗੂਲਰ ਜਾਂਚ ਹੇਠ ਉਨ੍ਹਾਂ ਦੇ ਖੂਨ ਦੇ ਨਮੂਨਿਆਂ ਦੀ ਵਰਤੋਕੀਤੀ ਗਈ ਸੀ। 3 ਸਾਲਾਂ ਤਕ ਕੀਤੇ ਗਏ ਇਸ ਅਧਿਅੇੈਨ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਗਰਭਵਤੀ ਔਰਤਾਂ ਤੇ ਨਵਜੰਮੇ ਬੱਚਿਆਂ ਦੇ ਸਰੀਰ ਵਿਚ ਵਿਟਾਮਿਨ ਡੀ ਦਾ ਲੈਵਲ ਵਧਾਉਣ ਨਾਲਸ਼ਿਜੋਫ੍ਰੇਨੀਆ ਦਾ ਖਤਰਾ ਘੱਟ ਕੀਤਾ ਜਾ ਸਕਦਾ ਹੈ। ਪ੍ਰੈਸਟੇਟ ਕੈਂਸਰ ਤੋਂ ਬਚਾ ਸਕਦੈ ਟਮਾਟਰਪ੍ਰੈਸਟੇਟ ਕੈਂਸਰ ਤੋ ਬਚਣਾ ਚਾਹੁੰਦੇ ਹੋ ਤਾਂ ਰੋਜ਼ਾਨਾ ਟਮਾਟਰ ਖਾਓ । ਇਕ ਤਾਜ਼ਾ ਅਧਿਐਨ ਅਨੁਸਾਰ ਟਮਾਟਰ ਆਦਮੀਆਂ ਨੂੰ ਪ੍ਰੋਸਟੇਟ ਕੈਂਸਰ ਤੋਂ ਬਚਾਉਂਦਾ ਹੈ। ਨਾਲ ਹੀ ਇਹ ਟਿਊਮਰ ਦੇ ਰੋਗੀਆਂ ਦੇ ਸਰੀਰ ਵਿਚ ਇਸ ਬਿਮਾਰੀ ਦੇ ਵਧਣ ਦੀ ਰਫਤਾਰ ਨੂੰ ਘੱਟ ਕਰਨ ਵਿਚ ਵੀ ਮਦਦ ਕਰਦਾ ਹੈ। ਇਸ ਖੋਜ ਲਈ ਪੁਸ਼ਤੈਲੀ ਤੌਰ 'ਤੇ ਕੈਸਰ ਦੇ ਸ਼ਿਕਾਰ ਹੋਣ ਦੇ ਜ਼ਿਆਦਾ ਖਤਰੇ ਵਾਲੇ ਚੂਹਿਆਂ , ਤੇ ਅਧਿਐਨ ਕੀਤਾ ਗਿਆ । ਇਸ ਦੌਰਾਨ ਦੇਖਿਆ ਗਿਆ ਕਿ ਰੋਜ਼ਾਨਾ ਟਮਾਟਰ ਦਾ ਸਤ ਖਾਣ ਵਾਲੇ ਚੂਹੇ ਘੱਟ ਬਿਮਾਰ ਪਏ ਅਤੇ ਉਨ੍ਹਾਂ ਜ਼ਿਆਦਾ ਲੰਮੀ ਜ਼ਿੰਦਗੀ ਜੀਵੀ । ਕੁਝ ਵਿਗਿਆਨੀ ਟਮਾਟਰਾਂ ਨੂੰ ਬਿਮਾਰੀ ਰੋਕੂ ਮੰਨਦੇ ਹਨ ਜਦੋਂ ਕਿ ਕੁਝ ਇਸ ਨੂੰ ਸਿਰਫ ਇਕ ਆਮ ਫਲ ਮੰਨਦੇ ਹਨ।ਜ਼ਿਕਰਯੋਗ ਹੈ ਕਿ ਗਰਭਕਾਲ ਦੌਰਾਨ ਜੱਚੇ ਅਤੇ ਬੱਚੇ ਦੀ ਸਿਹਤ ਬਾਰੇ ਸੰਪੂਰਨ ਜਾਣਕਾਰੀ ਹੋਣਾ

 ਹੀ ਚੰਗੀ ਸਿਹਤ ਦੀ ਕੁੰਜੀ ਹੈ। ਗਰਭਕਾਲ ਦੌਰਾਨ ਹੋਣ ਵਾਲੀਆਂ ਮਾਵਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਆਪ ਨੂੰ ਤੰਦਰੁਸਤ ਰੱਖਣ ਦੇ ਲਈ ਤਣਾਅ ਮੁਕਤ ਜੀਵਨ ਬਤੀਤ ਕਰਨ ਤਾਂ ਜੋ ਆਉਣ ਵਾਲਾ ਬੱਚੇ ਨੂੰ ਕਿਸੇ ਵੀ ਤਰ੍ਹਾਂ ਦੀ ਮਾਨਸਿਕ ਜਾਂ ਸਰੀਰਕ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇਗਾ। ਵਿਗਿਆਨੀਆਂ ਦਾ ਮੰਨਣਾ ਹੈ ਕਿ ਗਰਭ ਕਾਲ ਦੌਰਾਨ ਕੀਤਾ ਗਿਆ ਨਸ਼ਿਆਂ ਦਾ ਸੇਵਨ ਵੀ ਬੱਚਿਆਂ ਦੀ ਸਿਹਤ ਉਤੇ ਬਹੁਤ ਮਾੜਾ ਪ੍ਰਭਾਵ ਪਾਉਂਦਾ ਹੈ। ਮਾਂ ਨੂੰ ਚਾਹੀਦਾ ਹੈ ਕਿ ਉਹ ਗਰਭਕਾਲ ਦੌਰਾਨ ਵਿਟਾਮਿਨਾਂ ਦੀ ਸਹੀ ਮਾਤਰਾ ਲੈਣ ਤਾਂ ਜੋ ਬੱਚੇ ਦਾ ਬੌਧਿਕ ਅਤੇ ਸਰੀਰਕ ਵਿਕਾਸ ਸਹੀ ਤਰੀਕੇ ਨਾਲ ਹੋ ਸਕੇ ਅਤੇ ਬੱਚਾ ਹਰ ਪੱਖੋਂ ਤੰਦਰੁਸਤ ਹੋ ਸਕੇ।

Trackback(0)
Comments (0)add comment

Write comment
smaller | bigger

security image
Write the displayed characters


busy
 
 
 
 
Copyright © 2011 Sikh Virsa (Punjabi & English Monthly Magazine). All Rights Reserved. Designed by MehraMedia.com