You are here:: News ਭਾਰਤ ਮਨਮੋਹਨ ਸਿੰਘ ਵੱਲੋਂ ਮੰਤਰੀ ਮੰਡਲ 'ਚ ਫੇਰ-ਬਦਲ ਦੇ ਸੰਕੇਤ
 
 

ਮਨਮੋਹਨ ਸਿੰਘ ਵੱਲੋਂ ਮੰਤਰੀ ਮੰਡਲ 'ਚ ਫੇਰ-ਬਦਲ ਦੇ ਸੰਕੇਤ

E-mail Print PDF

ਨਵੀਂ ਦਿੱਲੀ, 6 ਸਤੰਬਰ -ਕੇਂਦਰੀ ਮੰਤਰੀ ਮੰਡਲ ਵਿੱਚ ਛੇਤੀ ਹੀ ਫੇਰ-ਬਦਲ ਹੋ ਸਕਦਾ ਹੈ। ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ 7 ਨਵੰਬਰ ਤੋਂ ਸ਼ੁਰੂ ਹੋਣ ਵਾਲੇ ਸੰਸਦ ਦੇ ਸਰਦ ਰੁੱਤ ਸ਼ੈਸ਼ਨ ਤੋਂ ਪਹਿਲਾਂ ਇਸ ਬਦਲਾਅ ਦੇ ਸੰਕੇਤ ਦਿੱਤੇ। ਮੰਨਿਆ ਜਾ ਰਿਹਾ ਹੈ ਕਿ ਸੰਸਦ ਦੇ ਸਰਦ ਰੁੱਤ ਸ਼ੈਸ਼ਨ ਤੋਂ ਪਹਿਲਾਂ ਕਈ ਮੰਤਰੀਆਂ ਦਾ ਪੱਤਾ ਕਟ ਸਕਦਾ ਹੈ ਅਤੇ ਕੁਝ ਨਵੇਂ ਚਿਹਰੇ ਲਿਆਏ ਜਾ ਸਕਦੇ ਹਨ।
ਸੂਤਰਾਂ ਅਨੁਸਾਰ ਬੀਤੇ ਲੰਬੇ ਸਮੇਂ ਤੋਂ ਅਨੇਕ ਵਿਭਾਗਾਂ ਦੇ ਕੰਮਕਾਜ 'ਤੇ ਉਂਗਲੀਆਂ ਉਠ ਰਹੀਆਂ। ਖਾਸ ਕਰਕੇ ਖੇਤੀਬਾੜੀ ਅਤੇ ਖੁਰਾਕ, ਵਿਦੇਸ਼ ਵਿਭਾਗ ਅਤੇ ਵਾਤਾਵਰਣ ਵਿਭਾਗ ਨੂੰ ਲੈ ਕੇ ਰੋਜ਼ਾਨਾ ਵਿਵਾਦਾਂ ਦੀ ਸਥਿਤੀ ਬਣੀ ਰਹੀ ਹੈ। ਅਨਾਜ ਸੜ੍ਹਨ ਦੇ ਮਾਮਲੇ ਵਿੱਚ ਕੋਰਟ ਦੀ ਫਟਕਾਰ ਤੋਂ ਅਤੇ ਵਿਦੇਸ਼ੀ ਮਾਮਲਿਆਂ ਵਿੱਚ ਢਿੱਲ-ਮੱਠ ਦੇ ਰਵੱਈਏ ਤੋਂ ਸਰਕਾਰ ਦੀ ਕਈ ਵਾਰ ਕਿਰਕਿਰੀ ਹੋਈ। ਖੁਦ ਪ੍ਰਧਾਨ ਮੰਤਰੀ ਇਸ ਮਾਮਲੇ 'ਤੇ ਗੰਭੀਰ ਨਜ਼ਰ ਆ ਰਹੇ ਹਨ।
ਰੇਲ ਮੰਤਰਾਲੇ ਨੂੰ ਲੈ ਕੇ ਵੀ ਮਨਮੋਹਨ ਸੰਜੀਦਾ ਰਵੱਈਆ ਅਪਣਾ ਸਕਦੇ ਹਨ। ਅਜਿਹੇ ਸੰਕੇਤ ਹਨ ਕਿ ਖੇਤੀਬਾੜੀ ਮੰਤਰਾਲਾ ਸ਼ਰਦ ਪਵਾਰ ਦੇ ਹੱਥੋਂ ਜਾ ਸਕਦਾ ਹੈ, ਪਵਾਰ ਖੁਦ ਵੀ ਇਸ ਵਿਭਾਗ ਦਾ ਕਾਰਜਭਾਰ ਹੋਰ ਕਿਸੇ ਨੂੰ ਸੌਂਪਣ ਦੀ ਪ੍ਰਧਾਨ ਮੰਤਰੀ ਨੂੰ ਅਪੀਲ ਕਰ ਚੁੱਕੇ ਹਨ। ਇਸੇ ਤਰ੍ਹਾਂ ਰੇਲ ਵਿਭਾਗ ਦਾ ਇਕੱਲੇ ਕਾਰਜਭਾਰ ਸੰਭਾਲ ਰਹੀ ਮਮਤਾ ਬੈਨਰਜੀ ਨੂੰ ਸਹਾਇਤਾ ਲਈ ਇੱਕ ਹੋਰ ਰਾਜ ਮੰਤਰੀ ਮਿਲ ਸਕਦਾ ਹੈ।
ਇਸ ਤੋਂ ਇਲਾਵਾ ਪਾਰਟੀ ਦੇ ਨੌਜਵਾਨਾਂ ਨੂੰ ਤਰਜੀਹ ਦੇਣ ਦੇ ਏਜੰਡੇ ਨੂੰ ਇਸ ਬਦਲਾਅ ਦੇ ਰੂਪ ਵਿੱਚ

 ਲਾਗੂ ਕੀਤਾ ਜਾ ਸਕਦਾ ਹੈ। ਪ੍ਰਧਾਨ ਮੰਤਰੀ ਨੇ ਅੱਜ ਕਿਹਾ ਕਿ ਵਾਤਾਵਰਣ ਦੀ ਚਿੰਤਾ ਨੂੰ ਲੈ ਕੇ ਇੰਨਾ ਜ਼ਿਆਦਾ ਸ਼ੋਰ ਨਾ ਮਚਾਇਆ ਜਾਵੇ ਕਿ ਉਦਯੋਗਿਕ ਵਿਕਾਸ ਹੀ ਰੁਕ ਜਾਵੇ। ਉਹਨਾਂ ਕਿਹਾ ਕਿ ਵਾਤਾਵਰਣ ਅਤੇ ਵਿਕਾਸ ਨਾਲ-ਨਾਲ ਚਲਦੇ ਹਨ। ਗ੍ਰਹਿ ਮੰਤਰੀ ਪੀ. ਚਿਦੰਬਰਮ ਦੇ ਕਾਰਜ ਦੀ ਪ੍ਰਧਾਨ ਮੰਤਰੀ ਨੇ ਪ੍ਰਸ਼ੰਸ਼ਾ ਕੀਤੀ। ਉਹਨਾਂ ਨੇ ਇਹ ਕਹਿਣ ਤੋਂ ਵੀ ਗੁਰੇਜ਼ ਨਹੀਂ ਕੀਤਾ ਕਿ ਸੁਪਰੀਮ ਕੋਰਟ ਨੂੰ ਸਰਕਾਰ ਦੇ ਨੀਤੀਗਤ ਮਾਮਲਿਆਂ ਵਿੱਚ ਦਖ਼ਲ-ਅੰਦਾਜ਼ੀ ਨਹੀਂ ਕਰਨੀ ਚਾਹੀਦੀ।

Trackback(0)
Comments (0)add comment

Write comment
smaller | bigger

security image
Write the displayed characters


busy
 
 
 
 
Copyright © 2011 Sikh Virsa (Punjabi & English Monthly Magazine). All Rights Reserved. Designed by MehraMedia.com