You are here:: News ਭਾਰਤ ਮੈਕਡੋਨਾਲਡ ਕਰਮਚਾਰੀ ਨੇ ਮਹਿਲਾ ਬਾਥਰੂਮ 'ਚ ਲਗਾਇਆ ਕੈਮਰਾ
 
 

ਮੈਕਡੋਨਾਲਡ ਕਰਮਚਾਰੀ ਨੇ ਮਹਿਲਾ ਬਾਥਰੂਮ 'ਚ ਲਗਾਇਆ ਕੈਮਰਾ

E-mail Print PDF

ਠਾਣੇ, 6 ਸਤੰਬਰ   ਇੰਟਰਨੈਟ 'ਤੇ ਮੋਬਾਇਲ ਰਾਹੀਂ ਬਣਾਏ ਗਏ ਅਸ਼ਲੀਲ ਵੀਡੀਓ ਵੇਚਣ ਦਾ ਧੰਦਾ ਭਾਰਤ ਵਿਚ ਗੰਭੀਰ ਰੂਪ ਧਾਰਨ ਕਰਦਾ ਜਾ ਰਿਹਾ ਹੈ। ਇਸ ਬਾਰੇ ਤਾਜ਼ਾ ਉਦਾਹਰਣ ਮਹਾਰਾਸ਼ਟਰ ਦੇ ਠਾਣੇ ਵਿਚ ਇਕ ਪ੍ਰਮੁੱਖ ਰੈਸਟੋਰੈਂਟ ਦੇ ਮਹਿਲਾ ਬਾਥਰੂਮ ਵਿਚ ਲਗਾਏ ਗਏ ਵੀਡੀਓ ਕੈਮਰੇ ਤੋਂ ਮਿਲਦੀ ਹੈ। ਇਕ ਮਹਿਲਾ ਗਾਹਕ ਦੀ ਸੂਝ-ਬੂਝ ਨਾਲ ਇਹ ਕੈਮਰਾ ਫੜਿਆ ਗਿਆ ਨਹੀਂ ਤਾਂ ਪਤਾ ਨਹੀਂ ਕਿੰਨੀਆਂ ਕੁੜੀਆਂ ਦੇ ਜਿਸਮ ਇੰਟਰਨੈਟ 'ਤੇ ਵਿਕਦੇ ਹੁੰਦੇ। ਹੋਇਆ ਇਸ ਤਰ੍ਹਾਂ ਕਿ ਠਾਣੇ ਦੇ ਉਘੇ ਮੈਕੋਡੋਨਾਲਡ ਰੈਸਟੋਰੈਂਟ ਵਿਚ ਇਕ ਔਰਤ ਆਪਣੇ ਪਤੀ ਨਾਲ ਗਈ। ਜਦੋਂ ਉਹ ਬਾਥਰੂਮ ਵਿਚ ਫ੍ਰੈਸ਼ ਹੋਣ ਗਈ ਤਾਂ ਉਸ ਦੀ ਨਜ਼ਰ ਉਥੇ ਲੱਗੇ ਇਕ ਕੈਮਰੇ 'ਤੇ ਪਈ। ਉਸ ਨੇ ਬਾਹਰ ਆ ਕੇ ਆਪਣੇ ਪਤੀ ਨੂੰ ਦਸਿਆ ਅਤੇ ਪਤੀ ਨੇ ਰੈਸਟੋਰੈਂਟ ਮੈਨੇਜਰ ਨੂੰ ਇਸ ਬਾਰੇ ਜਾਣੂ ਕਰਵਾਇਆ, ਜਦੋਂ ਇਸ ਕੈਮਰੇ ਨੂੰ  ਬਾਹਰ ਕੱਢਿਆ ਗਿਆ ਤਾਂ ਉਸ ਵਿਚ ਰਿਕਾਰਡਿੰਗ ਚਾਲੂ ਸੀ। ਮਾਮਲੇ ਦੀ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਬਾਥਰੂਮ ਵਿਚ ਕੈਮਰਾ ਰੈਸਟੋਰੈਂਟ ਵਿਚ ਕੰਮ ਕਰਨ ਵਾਲੇ ਇਕ ਸਚਿਨ ਬਾਗਮਾਰੇ ਨਾਂ ਦੇ ਵਿਅਕਤੀ ਨੇ ਲਗਾਇਆ ਸੀ ਜੋ ਕਿ ਫਰਾਰ ਹੈ। ਮੋਬਾਇਲ ਕੈਮਰੇ ਨਾਲ ਅਸ਼ਲੀਲ ਵੀਡੀਓ ਬਣਾਉਣ ਦੇ ਇਸ ਧੰਦੇ ਦੀਆਂ ਜੜ੍ਹਾਂ ਕਿਸ ਨਾਲ ਜੁੜੀਆਂ ਹੋਈਆਂ ਹਨ, ਇਸ ਦਾ ਪਤਾ ਤਾਂ ਸਚਿਨ ਦੀ ਗ੍ਰਿਫਤਾਰੀ ਤੋਂ

ਬਾਅਦ ਹੀ ਲੱਗੇਗਾ। ਜ਼ਿਕਰਯੋਗ ਹੈ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਨਾਲ ਜਿੱਥੇ ਦੇਸ਼ ਦੀਆਂ ਔਰਤਾਂ ਨੂੰ ਨਿਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਹੈ। ਉਥੇ ਸੂਚਨਾ ਅਤੇ ਤਕਨਲੋਜੀ ਦਾ ਗਲਤ ਇਸਤੇਮਾਲ ਵੀ ਹੋ ਰਿਹਾ ਹੈ।

 

Trackback(0)
Comments (0)add comment

Write comment
smaller | bigger

security image
Write the displayed characters


busy
 
 
 
 
Copyright © 2011 Sikh Virsa (Punjabi & English Monthly Magazine). All Rights Reserved. Designed by MehraMedia.com