ਧਰਮਸ਼ਾਲਾ, 6 ਸਤੰਬਰ :ਸੰਸਾਰ ਭਰ ਦੇ ਬੱਚੇ ਹੁਣ ਦਲਾਈਲਾਮਾ ਦੀ ਸ਼ਖਸੀਅਤ ਅਤੇ ਉਨ੍ਹਾਂ ਦੇ ਬੁੱਧ ਦਰਸ਼ਨ ਨੂੰ ਕੌਮਿਕਸ ਦੇ ਰੂਪ ਵਿਚ ਪੜ੍ਹ ਸਕਣਗੇ। ਦਲਾਈਲਾਮਾ ਦੇ ਜੀਵਨ ਅਤੇ ਬੁੱਧ ਦਰਸ਼ਨ 'ਤੇ ਅਧਾਰਿਤ ਕੌਮਿਕਸ ਨੂੰ ਸੰਸਾਰ ਭਰ ਦੀਆਂ ਦਸ ਭਾਸ਼ਾਵਾਂ ਵਿਚ ਪ੍ਰਕਾਸ਼ਿਤ ਕੀਤਾ ਗਿਆ ਹੈ। ਰੰਗ ਬਿਰੰਗਗੀਆਂ ਫੋਟੋਆਂ ਦੇ ਨਾਲ ਕੌਮਿਕਸ ਵਿਚ ਤਿੱਬਤ ਦੇ ਇਤਿਹਾਸ ਅਤੇ ਦਲਾਈਲਾਮਾ ਦੇ ਵਿਅਕਤੀਗਤ ਤਜੁਰਬਿਆਂ ਨੂੰ ਇਕੱਠੇ ਕੀਤਾ ਗਿਆ ਹੈ। ਇਸ ਕੌਮਿਕਸ ਦਾ ਪਹਿਲਾ ਸਫਲ ਪ੍ਰਯੋਗ ਸਾਲ 2008 ਵਿਚ ਰੂਸ ਦੇ ਬੁੱਧ ਧਰਮ ਨਾਲ ਪ੍ਰਭਾਵਿਤ ਰਿਬਪਲਿਕ ਆਫ ਕਲਮੀਕੀਆ ਵਿਚ ਕੀਤਾ ਜਾ ਚੁੱਕਾ ਹੈ। ਜਪਾਨੀ ਚਿੱਤਰਕਾਰ ਅਤੇ ਕਾਰਟੂਨ ਬਣਾਉਣ ਵਾਲੇ ਤੇਸੂ ਸਾਈਵਾਈ ਵੱਲੋਂ ਬਣਾਏ ਗਏ ਚਿੱਤਰ ਅਤੇ ਮਾਸਕੋ ਸਥਿਤ ਸੇਵ ਤਿੱਬਤ ਫਾਊਂਡੇਸ਼ਨ ਅਤੇ ਕਲਮੀਕੀਆ-ਜਪਾਨ ਫੈਡਰੇਸ਼ਨ ਐਸੋਸੀਏਸ਼ਨ ਵੱਲੋਂ ਇਕੱਠਿਆਂ 1500 ਕੌਮਿਕਸ ਛਾਪੇ ਜਾ ਰਹੇ ਹਨ ਅਤੇ ਇਸ ਕੌਮਿਕਸ ਨੂੰ ਛਾਪਣ ਤੋਂ ਪਹਿਲਾਂ ਲਾਹਾਸਾ, ਤਿੱਬਤੀਆਂ ਦੇ ਰਹਿਣ ਸਹਿਣ ਅਤੇ ਉਨ੍ਹਾਂ ਦੀ ਸੰਸਕ੍ਰਿਤੀ ਬਾਰੇ ਚੰਗੀ ਖੋਜ ਪੜਤਾਲ ਵੀ ਕੀਤੀ ਗਈ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਦਲਾਈਲਾਮਾ ਦੇ ਜੀਵਨ ਉਤੇ ਅਧਾਰਿਤ ਇਹ ਕੌਮਿਕ ਪਾਤਰ ਸੰਸਾਰ ਪ੍ਰਸਿੱਧ ਸੁਪਰਮੈਨ, ਸਪਾਈਡਰਮੈਨ ਜਿਹੇ ਕੌਮਿਕ ਦੇ ਬਾਦਸ਼ਾਹ ਨੂੰ ਕਿੱਥੋਂ ਤੱਕ ਪਛਾੜ ਸਕੇਗਾ ਅਤੇ ਬੱਚਿਆਂ ਦੇ ਕੋਮਲ ਮਨ ਉਤੇ ਆਪਣੀ ਛਾਪ ਛੱਡਣ ਵਿਚ ਕਿੰਨਾ ਕੁ ਕਾਮਯਾਬ ਹੋ ਸਕੇਗਾ।
ਭਾਵੇਂ ਸਾਲ 2008 ਵਿਚ ਪਹਿਲਾਂ ਵਿਚ ਇਸ ਵਿਸ਼ੇ ਉਤੇ ਕੰਮ ਹੋ ਚੁੱਕਾ ਹੈ ਪਰ ਨਵੇਂ ਜਮਾਨੇ ਵਿਚ ਨਵੀਆਂ ਟੈਕਨਾਲੋਜੀ ਦੀਆਂ ਸਹੂਲਤਾ ਦੇ ਨਾਲ ਪ੍ਰਕਾਸ਼ਿਤ ਹੋਣ ਵਾਲੀ ਇਹ ਕੌਮਿਕਸ ਦਾ ਬੱਚਿਆਂ ਨੂੰ ਜ਼ਰੂਰ ਹੀ ਇੰਤਜ਼ਾਰ ਰਹੇਗਾ ਜਿਸ ਨਾਲ ਕਿ
ਬੱਚੇ ਨੈਤਿਕ ਕਦਰਾਂ ਕੀਮਤਾਂ ਵਾਲੇ, ਦੇਸ਼ ਦੁਨੀਆਂ ਵਿਚ ਸ਼ਾਂਤੀ ਦਾ ਸੰਦੇਸ਼ ਦੇਣ ਵਾਲੇ ਇਕ ਨਵੇਂ ਅਤੇ ਨਿਵੇਕਲੇ ਸੁਪਰ ਹੀਰੋ ਨੂੰ ਮਿਲਣਗੇ।




