You are here:: News ਭਾਰਤ ਨਕਸਲੀਆਂ ਵੱਲੋਂ ਤਿੰਨ ਪੁਲਿਸ ਮੁਲਾਜ਼ਮ ਰਿਹਾਅ
 
 

ਨਕਸਲੀਆਂ ਵੱਲੋਂ ਤਿੰਨ ਪੁਲਿਸ ਮੁਲਾਜ਼ਮ ਰਿਹਾਅ

E-mail Print PDF

ਪਟਨਾ, 6 ਸਤੰਬਰ -ਨਕਸਲੀਆਂ ਨੇ ਪਿਛਲੇ ਕਈ ਦਿਨਾਂ ਤੋਂ ਬੰਧਕ ਬਣਾਏ ਗਏ ਤਿੰਨ ਪੁਲਿਸ ਮੁਲਾਜ਼ਮਾਂ ਨੂੰ ਅੱਜ ਰਿਹਾਅ ਕਰ ਦਿੱਤਾ। ਇਸ ਸਬੰਧ ਵਿਚ ਸੱਤ ਸ਼ੱਕੀ ਨਕਸਲੀਆਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਹੈ। ਬੰਧਕ ਬਣਾਏ ਗਏ ਤਿੰਨੋਂ ਪੁਲਿਸ ਮੁਲਾਜ਼ਮ ਅਭੈ ਯਾਦਵ, ਰੂਪੇਸ਼ ਕੁਮਾਰ ਸਿਨਹਾ ਅਤੇ ਇਹਤਸ਼ਾਮ ਖਾਨ ਨੂੰ ਜਾਨਨ ਦੇ ਜੰਗਲਾਂ ਵਿਚ ਛੱਡਿਆ ਗਿਆ ਹੈ। ਇਨ੍ਹਾਂ ਤਿੰਨੋਂ ਪੁਲਿਸ ਮੁਲਾਜ਼ਮ ਸਹੀ ਸਲਾਮਤ ਹਨ।
ਇਸ ਸਬੰਧ ਵਿਚ ਬਿਹਾਰ ਦੇ ਪੁਲਿਸ ਮੁਖੀ ਨੇ ਪੁਸ਼ਟੀ ਕਰਦਿਆਂ ਕਿਹਾ ਹੈ ਕਿ ਨਕਸਲੀਆਂ ਵੱਲੋਂ ਬੰਧਕ ਬਣਾਏ ਪੁਲਿਸ ਮੁਲਾਜ਼ਮ ਸਹੀ-ਸਲਾਮਤ ਰਿਹਾਅ ਹੋ ਗਏ ਹਨ। ਇਸ ਦੇ ਨਾਲ ਹੀ ਇਹ ਵੀ ਦੱਸਣਯੋਗ ਹੈ ਕਿ ਨਕਸਲੀਆਂ ਵੱਲੋਂ ਬੰਧਕ ਬਣਾਏ ਗਏ ਚਾਰ ਜਵਾਨਾਂ ਵਿਚੋਂ ਇਕ ਜਵਾਨ ਲਿਊਕਸ ਟੇਟੇ ਦੀ ਹੱਤਿਆ ਕਰ ਦਿੱਤੀ ਗਈ ਸੀ, ਜਿਸ ਦਾ ਸ਼ਨੀਵਾਰ ਨੂੰ ਅੰਤਿਮ ਸਸਕਾਰ ਕੀਤਾ ਗਿਆ।
ਲਗਪਗ ਇਕ ਹਫ਼ਤਾ ਪਹਿਲਾਂ ਨਕਸਲੀਆਂ ਨੇ ਚਾਰ ਪੁਲਿਸ ਵਾਲਿਆਂ ਨੂੰ ਅਗਵਾ ਕਰ ਲਿਆ ਸੀ। ਨਕਸਲੀਆਂ ਨੇ ਇਨ੍ਹਾਂ ਪੁਲਿਸ ਵਾਲਿਆਂ ਦੀ ਰਿਹਾਈ ਦੇ ਬਦਲੇ ਆਪਣੇ ਅੱਠ ਸਾਥੀਆਂ ਨੂੰ ਆਜ਼ਾਦ ਕਰਾਉਣ ਦੀ ਮੰਗ ਕੀਤੀ ਸੀ। ਪਰ

ਸਰਕਾਰ ਵੱਲੋਂ ਨਕਸਲੀਆਂ ਦੀ ਇਹ ਮੰਗ ਨਾ ਮੰਨੇ ਜਾਣ ਤੋਂ ਬਾਅਦ ਇਕ ਪੁਲਿਸ ਮੁਲਾਜ਼ਮ ਲਿਊਕਸ ਟੇਟੇ ਦੀ ਹੱਤਿਆ ਕਰ ਦਿੱਤੀ ਗਈ ਸੀ। ਜਿਸ ਤੋਂ ਬਾਅਦ ਸਰਕਾਰ ਕਾਫੀ ਦੁਚਿਤੀ ਵਿਚ ਫਸ ਗਈ ਸੀ।

Trackback(0)
Comments (0)add comment

Write comment
smaller | bigger

security image
Write the displayed characters


busy
 
 
 
 
Copyright © 2011 Sikh Virsa (Punjabi & English Monthly Magazine). All Rights Reserved. Designed by MehraMedia.com