ਲੁਕਣ ਵਾਲੇ ਟਿਕਾਣਿਆਂ ਤੋਂ ਮਿਲੇ ਭਾਰੀ ਮਾਤਰਾ ਵਿਚ ਕੰਡੋਮ
ਰਾਂਚੀ, 6 ਸਤੰਬਰ . ਪੁਲਿਸ ਨੇ ਦੋਸ਼ ਲਾਇਆ ਹੈ ਕਿ ਮਾਓਵਾਦੀ ਔਰਤਾਂ ਦਾ ਸੈਕਸ ਸ਼ੋਸ਼ਣ ਕਰ ਰਹੇ ਹਨ ਖਾਸ ਤੌਰ 'ਤੇ ਦੂਰ ਦਰਾਜ ਦੇ ਖੇਤਰਾਂ ਅਤੇ ਪੱਛੜੇ ਪਿੰਡਾਂ ਵਿਚ ਇਹ ਵੱਧ ਹੋ ਰਿਹਾ ਹੈ। ਝਾਰਖੰਡ ਪੁਲਿਸ ਦੇ ਇਕ ਚੋਟੀ ਦੇ ਅਧਿਕਾਰੀ ਨੇ ਐਤਵਾਰ ਇੱਥੇ ਦੱਸਿਆ ਕਿ ਹੁਣੇ ਜਿਹੇ ਪੱਛਮੀਬੰਗਾਲ ਵਿਖੇ ਆਤਮ ਸਮਰਪਣ ਕਰਨ ਵਾਲੀ ਇਕ ਔਰਤ ਅਤੇ ਕੁਝ ਹੋਰ ਔਰਤਾਂ ਨੇ ਦੋਸ਼ ਲਾਇਆ ਕਿ ਉਨ੍ਹਾਂ ਦਾ ਸੈਕਸ ਸ਼ੋਸ਼ਣ ਕੀਤਾ ਗਿਆ ਸੀ, ਪੁਲਿਸ ਮੁਖੀ ਆਰ. ਕੇ. ਮਲਿਕ ਨੇ ਭਾਸ਼ਾ ਨੂੰ ਦੱਸਿਆ ਕਿ ਮਾਓਵਾਦੀ ਆਰਥਿਕ ਅਤੇ ਸਮਾਜਿਕ ਪੱਖੋਂ ਕਮਜ਼ੋਰ ਅਤੇ ਦੂਰ ਦਰਾਜ ਦੇ ਪਿਾੰਂ ਵਿਚ ਉਥੋਂ ਦੀਆਂ ਔਰਤਾਂ ਦਾ ਸੈਕਸ ਸ਼ੋਸ਼ਣ ਕਰ ਰਹੇ ਹਨ। ਪਿਛੇ ਜਿਹੇ ਮਾਓਵਾਦੀਆਂ ਵਿਰੁੱਧ ਚਲਾਈ ਗਈ ਮੁਹਿੰਮ ਦੌਰਾਨ ਉਨ੍ਹਾਂ ਦੇ ਲੁਕਣ ਵਾਲੇ ਟਿਕਾਣਿਆਂ 'ਚੋਂ ਕੰਡੋਮ ਮਿਲੇ । ਉਨ੍ਹਾਂ ਕਿਹਾ ਕਿ ਮਾਓਵਾਦੀ ਪਿੰਡਾਂ 'ਚ ਸ਼ਰਣ ਮੰਗਣ ਜਾਂਦੇ ਹਨ। ਪੇਂਡੂਆਂ ਨੂੰ ਉਨ੍ਹਾਂ ਵਿਰੁੱਧ ਸ਼ਿਕਾਇਤ ਕਰਨ ਤੋਂ ਡਰ ਲੱਗਦਾ ਹੈ ਪਰ ਸਾਡੇ ਕੋਲ ਜੋ ਖਬਰਾਂ ਹਨ
ਉਸ ਮੁਤਾਬਕ ਮਾਓਵਾਦੀ ਔਰਤਾਂ ਨੂੰ ਆਪਣੇਲੁਕਣ ਵਾਲੇ ਟਿਕਾਣਿਆਂ ਤੇ ਲੈ ਆਉਂਦੇ ਹਨ ਅਤੇ ਉਨ੍ਹਾਂ ਦਾ ਸੈਕਸ ਸ਼ੋਸ਼ਣ ਕਰਦੇ ਹਨ।




