ਮੁੰਬਈ, 5 ਸਤੰਬਰ ਗੁਜ਼ਰੇ ਜ਼ਮਾਨੇ ਦੀ ਮਸ਼ਹੂਰ ਅਭਿਨੇਤਰੀ ਸਾਧਨਾ ਨੇ ਭਾਰਤੀ ਸਿਨੇਮੇ ਨੂੰ ਕੁਝ ਬਹੁਤ ਹੀ ਬਿਹਤਰੀਨ ਅਤੇ ਮੀਲ ਪੱਥਰ ਸਾਬਤ ਹੋਣ ਜਿਹੀਆਂ ਫਿਲਮਾਂ ਦਿੱਤੀਆਂ ਹਨ। 60 ਅਤੇ 70 ਦੇ ਦਹਾਕਿਆਂ ਵਿਚ ਨੌਜਵਾਨਾਂ ਦੇ ਦਿਲਾਂ 'ਤੇ ਰਾਜ ਕਰਨ ਵਾਲੀ ਇਸ ਅਭਿਨੇਤਰੀ ਦਾ ਹੁਣ ਸਮਾਂ ਬਦਲ ਚੁੱਕਾ ਹੈ। ਗੁਜ਼ਰੇ ਜ਼ਮਾਨੇ ਦੀ ਮਸ਼ਹੂਰ ਅਭਿਨੇਤਰੀ ਨੇ ਹੁਣ ਪੁਲਿਸ ਕੋਲ ਆਪਣੀ ਸੁਰੱਖਿਆ ਦੇ ਲਈ ਗੁਹਾਰਲਗਾਈ ਹੈ ਅਤੇ ਇਹ ਸੁਰੱਖਿਆ ਆਪਣੇ ਚਹੇਤਿਆਂ ਵੱਲੋਂ ਸਿਰਫ ਇਕ ਦਿੱਖ ਲਈ ਤਰਲੋਮੱਛੀ ਹੋਣ ਵਾਲੇ ਚਹੇਤਿਆਂ ਤੋਂ ਛੁਟਕਾਰਾ ਪਾਉਣ ਨਹੀਂ ਸਗੋਂ ਉਨ੍ਹਾਂ ਨੂੰ ਡਰਾਉਣ ਦੇ ਲਈ ਉਸ ਦੇ ਘਰ ਉਤੇ ਸੁੱਟੇ ਗਏ ਪੱਥਰਾਂ ਤੋਂ ਹੈ। ਸਾਧਨਾ ਨੇ ਤਿੰਨ ਹਫਤੇ ਪਹਿਲਾਂ ਮਸ਼ਹੂਰ ਬਿਲਡਰ ਯੂਸਫ ਦੇ ਖਿਲਾਫ ਇਕ ਐਫ ਆਈ ਆਰ ਦਰਜ ਕਰਾਈ ਸੀ ਜਿਸ ਵਿਚ ਸਾਧਨਾ ਨੇ ਇਹ ਦੋਸ਼ ਲਾਇਆ ਸੀ ਕਿ ਬਿਲਡਰ ਨੇ ਉਸ ਨੂੰ ਜਾਨੋ ਮਾਰਨ ਦੀ ਧਮਕੀ ਦਿੱਤੀ ਹੈ ਕਿਉਂਕਿ ਉਹ ਸਾਧਨਾ ਤੋਂ ਉਸ ਦਾ ਮਕਾਨ ਖਾਲੀ ਕਰਾਉਣਾ ਚਾਹੁੰਦਾ ਹੈ। ਸਾਧਨਾ ਨੇ ਬੀਤੇ ਦਿਨੀਂ ਮੁੰਬਈ ਪੁਲਿਸ ਦੇ ਉਚ ਅਧਿਕਾਰੀਆਂ ਸਮੇਤ ਸੰਜੀਵ ਦਲਾਲ ਨਾਲ ਮੁਲਾਕਾਤ ਤੋਂ ਬਾਅਦ ਪੱਤਰਕਾਰਾਂ ਨਾਲ ਗਲਬਾਤ ਕਰਦੇ ਹੋਏ ਕਿਹਾ ਕਿ ਪੁਲਿਸ ਕੋਲ ਐਫ ਆਈ ਆਰ ਦਰਜ ਕਰਾਉਣ ਦੇ ਬਾਵਜੂਦ ਉਸ ਦੇ ਘਰ ਵਿਚ ਪੱਥਰ ਸੁੱਟ ੇਗਏ ਅਤੇ ਪੁਲਿਸ ਨੂੰ ਚਾਹੀਦਾ ਹੈ ਕਿ ਉਹ ਇਸ ਘਟਨਾ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰੇ। ਸਾਧਨਾ ਨੇ ਕਿਹਾ ਕਿ ਬਿਲਡਰ ਵੱਲੋਂ ਉਸ ਨੂੰ ਜਾਨੋ ਮਾਰਨ ਦੀ ਧਮਕੀ ਦਿੱਤੀ ਜਾ ਰਹੀ ਹੈ ਇਹ ਧਮਕੀਆਂ ਬਿਲਡਰ ਵੱਲੋਂ ਕਈ ਵਾਰ ਕਥਿਤ ਤੌਰ 'ਤੇ ਕੀਤੇ ਗਏ ਫੋਨ ਕਾਲ ਅਤੇ
ਆਹਮੋ ਸਾਹਮਣੇ ਦਿੱਤੀਆਂ ਗਈਆਂ ਧਮਕੀਆਂ ਦੇ ਰੂਪ ਵਿਚ ਸਾਹਮਣੇ ਆਏ ਹਨ। ਪੁਲਿਸ ਅਧਿਕਾਰੀਆਂ ਨੇ ਘਟਨਾ ਦੀ ਜਾਂਚ ਕਰਨ ਤੋਂ ਬਾਅਦ ਬਣਦੀ ਯੋਗ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ। ਜ਼ਿਕਰਯੋਗ ਹੈ ਕਿ ਸਾਧਨਾ ਲਗਭਗ ਚਾਰ ਦਹਾਕਿਆਂ ਤੋਂ ਸਾਂਤਾ ਕਰੁਜ ਸਥਿਤ ਦੋ ਮੰਜਿਲਾ ਮਕਾਨ ਸੰਗੀਤਾ ਵਿਚ ਇਕੱਲੀ ਰਹਿੰਦੀ ਹੈ। ਮਕਾਨ ਦੀ ਮਾਲਕਨ ਆਸ਼ਾ ਭੋਸਲੇ ਹੈ ਯੂਸਫ ਇਸ ਮਕਾਨ ਦੀ ਦੂਜੀ ਮੰਜਿਲ 'ਤੇ ਰਹਿੰਦਾ ਹੈ। ਐਫ ਆਈ ਆਰ ਤੋਂ ਬਾਅਦ ਪੁਲਿਸ ਨੇ ਬਿਲਡਰ ਤੋਂ ਵੀ ਪੁੱਛਗਿੱਛ ਕੀਤੀ ਹੁਣ ਵੇਖਣਾ ਇਹ ਹੋਵੇਗਾ ਕਿ ਮੁੰਬਈ ਪੁਲਿਸ ਸਾਧਨਾ ਦੀ ਕਿੱਥੋਂ ਮਦਦ ਕਰਦੀ ਹੈ ਅਤੇ ਦੋਸ਼ੀ ਨੂੰ ਕਦੋਂ ਜੇਲ੍ਹ ਭੇਜਦੀ ਹੈ।




