You are here:: News ਭਾਰਤ ਉਲਫਾ ਅੱਤਵਾਦੀਆਂ ਨੇ ਉਡਾਈ ਸੀ. ਆਰ. ਪੀ. ਐਫ. ਦੀ ਬੱਸ, ਚਾਰ ਮਰੇ
 
 

ਉਲਫਾ ਅੱਤਵਾਦੀਆਂ ਨੇ ਉਡਾਈ ਸੀ. ਆਰ. ਪੀ. ਐਫ. ਦੀ ਬੱਸ, ਚਾਰ ਮਰੇ

E-mail Print PDF

ਗੁਹਾਟੀ, 31 ਜੁਲਾਈ : ਅਸਮ ਦੇ ਗੋਲਪਾਰਾ ਵਿੱਚ ਹੋਏ ਇੱਕ ਭਿਆਨਕ ਬੰਬ ਧਮਾਕੇ ਵਿੱਚ ਚਾਰ ਸੀ ਆਰ ਪੀ ਐਫ ਦੇ ਜਵਾਨ ਮਾਰੇ ਗਏ ਅਤੇ ਘੱਟ ਤੋਂ ਘੱਟ 30 ਲੋਕ ਜ਼ਖਮੀ ਹੋ ਗਏ। ਇਹ ਧਮਾਕਾ ਰਿਮੋਟ ਕੰਟਰੋਲ ਦੇ ਰਾਹੀਂ ਇੰਪੂਵਡ ਐਕਸਪਲੋਸਿਵ ਡਿਵਾਇਸ (ਆਈ ਈ ਡੀ) ਨਾਲ ਕੀਤਾ ਗਿਆ। ਧਮਾਕਾ ਗੁਹਾਟੀ ਤੋਂ ਕਰੀਬ 130 ਕਿਲੋਮੀਟਰ ਦੂਰ ਗੋਲਪਾਰਾ ਜ਼ਿਲ੍ਹੇ ਦੇ ਹੋਲਮਾੜੀ ਵਿੱਚ ਹੋਇਆ। ਅਸਮ ਦੇ ਅੱਤਵਾਦੀ ਸੰਗਠਨ ਉਲਫਾ ਨੇ ਇਸ ਧਮਾਕੇ ਦੀ ਜ਼ਿੰਮੇਵਾਰੀ ਲਈ ਹੈ। ਸਵੇਰੇ ਅੱਠ ਵਜੇ ਦੇ ਕਰੀਬ ਹੋਏ ਇਸ ਧਮਾਕੇ 'ਚ ਘਾਤ ਲਾ ਕੇ ਬੈਠੇ ਅੱਤਵਾਦੀਆਂ ਨੇ ਗਸ਼ਤ ਕਰ ਰਹੇ ਸੀ ਆਰ ਪੀ ਐਫ ਦੀ ਬੱਸ ਨੂੰ ਨਿਸ਼ਾਨਾ ਬਣਾਇਆ। ਅਧਿਕਾਰਿਕ ਸੂਤਰਾਂ ਦੇ ਅਨੁਸਾਰ ਸੀ ਆਰ ਪੀ ਐਫ ਦੀ ਬੱਸ ਜਵਾਨਾਂ ਨੂੰ ਲੋੜੀਂਦੇ ਗਸ਼ਤ ਦੇ ਬਾਅਦ ਵਾਪਸ ਲੈ ਕੇ ਜਾ ਰਹੀ ਸੀ। ਬੱਸ 'ਚ ਘੱਟ ਤੋਂ ਘੱਟ 25 ਜਵਾਨ ਸਵਾਰ ਸੀ।

Trackback(0)
Comments (0)add comment

Write comment
smaller | bigger

security image
Write the displayed characters


busy
 
 
 
 
Copyright © 2011 Sikh Virsa (Punjabi & English Monthly Magazine). All Rights Reserved. Designed by MehraMedia.com