You are here:: News ਭਾਰਤ ਸੋਪੋਰ 'ਚ ਪੁਲਿਸ ਫਾਇਰਿੰਗ, ਦੋ ਮਰੇ, 50 ਜ਼ਖਮੀ
 
 

ਸੋਪੋਰ 'ਚ ਪੁਲਿਸ ਫਾਇਰਿੰਗ, ਦੋ ਮਰੇ, 50 ਜ਼ਖਮੀ

E-mail Print PDF

ਜੰਮੂ, 31 ਜੁਲਾਈ  ਕਸ਼ਮੀਰ ਘਾਟੀ 'ਚ ਇੱਕ ਵਾਰ ਫਿਰ ਹਾਤਲ ਖਰਾਬ ਹੁੰਦੇ ਦਿਖ ਰਹੇ ਹਨ। ਸੁਰੱਖਿਆ ਬਲਾਂ ਦੀ ਗੁੱਸਾਏ ਮੁਜ਼ਾਹਰਾਕਾਰੀਆਂ ਦੇ ਕੀਤੀ ਗਈ ਫਾਇਰਿੰਗ 'ਚ ਦੋ ਦੀ ਮੌਤ ਹੋ ਗਈ ਜਦਕਿ 50 ਦੇ ਕਰੀਬ ਜ਼ਖਮੀ ਹੋ ਗਏ। ਸੁਰੱਖਿਆ ਬਲਾਂ ਨੇ ਫਾਈਰਿੰਗ ਉਸ ਵੇਲੇ ਕੀਤੀ ਜਦੋਂ ਪ੍ਰਦਰਸ਼ਨਕਾਰੀ ਗੁੱਸੇ 'ਚ ਆ ਕੇ ਪੱਥਰਬਾਜ਼ੀ ਕਰਨ ਲੱਗੇ। ਇੱਕ ਨੌਜਵਾਨ ਦੀ ਮੌਤ ਦੇ ਵਿਰੋਧ ਵਿੱਚ ਵੱਖਵਾਦੀਆਂ ਨੇ ਮੈਸੂਮਾ ਮਾਰਚ ਦਾ ਐਲਾਨ ਕੀਤਾ ਸੀ। ਮਾਰਚ ਨੂੰ ਅਸਫਲ ਕਰਨ ਦੇ ਲਈ ਸ੍ਰੀਨਗਰ ਅਤੇ ਉਸਦੇ ਆਸ ਪਾਸ ਦੇ ਖੇਤਰਾਂ ਵਿੱਚ ਕਰਫਿਊ ਲਾ ਦਿੱਤਾ ਗਿਆ ਸੀ। ਪੁਲਿਸ ਸੂਤਰਾਂ ਦੇ ਅਨੁਸਾਰ ਸੋਪੋਰ ਦੇ ਅਮਰਪੁਰਾ ਪਿੰਡ ਵਿੱਚ ਸੁਰੱਖਿਆ ਬਲਾਂ ਦੇ ਵਲੋਂ ਕੀਤੀ ਗਈ ਕਥਿਤ ਫਾਈਰਿੰਗ 'ਚ ਸ਼ੌਕਤ ਅਹਿਮਦ ਅਤੇ ਮੁਹੰਮਦ ਅਹਿਸਾਨ ਗਨੀ ਦੀ ਮੌਤ ਹੋ ਗਈ। ਪੁਲਿਸ ਸੂਤਰਾਂ ਨੇ ਸ਼ੁੱਕਰਵਾਰ ਨੂੰ ਨਮਾਜ ਦੇ ਬਾਅਦ ਲੋਕ ਸੜਕਾਂ ਤੇ ਉਤਰ ਆਏ। ਪ੍ਰਦਰਸ਼ਨਕਾਰੀ ਸੋਪੋਰ ਦੇ ਪਿੰਡ ਵੱਲ ਵਧਣ ਲੱਗੇ। ਥੋੜੀ ਦੇਰ 'ਚ ਹੀ ਪ੍ਰਦਰਸ਼ਨਕਾਰੀ ਗੁੱਸੇ 'ਚ ਆ ਗਏ ਅਤੇ ਸੁਰੱਖਿਆ ਬਲਾਂ ਤੇ ਪੱਥਰਬਾਜ਼ੀ ਕਰਨ ਲੱਗੇ। ਜਵਾਬ 'ਚ ਸੁਰੱਖਿਆ ਬਲਾਂ ਨੇ ਫਾਈਰਿੰਗ ਕਰ ਦਿੱਤੀ, ਇਸ ਨਾਲ ਸੱਤ ਲੋਕ ਗੰਭੀਰ ਜ਼ਖਮੀ ਹੋ ਗਏ, ਜ਼ਖਮੀਆਂ ਨੂੰ ਨੇੜਲੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਜਿਥੇ ਅਹਿਸਾਨ ਗਨੀ ਦੀ ਮੌਤ ਹੋ ਗਈ ਅਤੇ ਹੋਰ ਜ਼ਖਮੀਆਂ ਨੂੰ ਵੀ ਅਲੱਗ ਅਲੱਗ ਹਸਪਤਾਲਾਂ 'ਚ ਭਰਤੀ ਕਰਵਾਇਆ ਗਿਆ ਹੈ। ਜਿਨ੍ਹਾਂ ਵਿੱਚੋਂ ਦੋ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।ਇਹ ਘਟਨਾ ਦਸ ਦਿਨ ਪਹਿਲਾ ਪੁਲਿਸ ਦੇ ਵਲੋਂ ਕੀਤੀ ਗਈ ਫਾਈਰਿੰਗ ਵਿੱਚ ਇੱਕ ਨੌਜਵਾਨ ਦੀ ਮੌਤ ਦੇ ਬਾਅਦ ਹੋਈ ਹੈ। ਇਸ ਤੋਂ ਪਹਿਲਾ ਚਨਾਪੋਸ਼ ਦੇ ਲੋਨ ਮੁਹੱਲਾ ਵਾਸੀ ਮੁਹੰਮਦ ਇਕਬਾਲ ਇਨ੍ਹਾਂ ਝੜਪਾਂ 'ਚ ਗੰਭੀਰ ਜ਼ਖਮੀ ਹੋ ਗਿਆ। ਉਸਨੂੰ ਗੰਭੀਰ ਹਾਲਤ 'ਚ ਸੁਰਾ ਦੇ ਸ਼ੇਰ ਏ ਕਸ਼ਮੀਰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਸੂਤਰਾ ਨੇ ਦੱਸਿਆ ਕਿ ਸ੍ਰੀਨਗਰ ਚਰਾ ਏ ਸ਼ਰੀਫ ਰੋਡ ਤੇ

 ਚਨਾਪੋਰਾ 'ਚ ਲੋਕ ਸੜਕਾਂ ਤੇ ਉਤਰ ਆਏ ਅਤੇ ਵੱਖਵਾਦੀ ਨਾਅਰੇ ਲਾਉਂਦੇ ਹੋਏ ਅੱਗੇ ਵੱਧਣ ਲੱਗੇ। ਪ੍ਰਦਰਸ਼ਨਕਾਰੀਆਂ ਨੂੰ ਖਦੇੜਣ ਦੇ ਲਈ ਸੁਰੱਖਿਆ ਬਲਾਂ ਨੇ ਲਾਠੀਚਾਰਜ ਕੀਤਾ। ਲਾਠੀਚਾਰਜ ਦਾ ਪ੍ਰਦਰਸ਼ਨਕਾਰੀਆਂ ਤੇ ਕੋਈ ਅਸਰ ਨਹੀਂ ਹੋਇਆ ਅਤੇ ਉਹ ਅੱਗੇ ਵਧਣ ਦੀ ਮੰਗ ਕਰਦੇ ਰਹੇ। ਸਥਿਤੀ ਤੇ ਕਾਬੂ ਪਾਉਣ ਦੇ ਲਈ ਸੁਰੱਖਿਆ ਬਲਾਂ ਨੇ ਹੰਝੂ ਗੈਸ ਦੇ ਗੋਲੇ ਦਾਗੇ ਅਤੇ ਫਾਈਰਿੰਗ ਕੀਤੀ। ਉਧਰ ਰਾਮਬਾਗ, ਬਾਰਜੁੱਲਾ, ਸੇਲਿਨਾ ਅਤੇ ਸ੍ਰੀਨਗਰ ਹਵਾਈ ਅੱਡਾ ਸੜਕ ਤੇ ਵੀ ਪ੍ਰਦਰਸ਼ਨਕਾਰੀਆਂ ਨੂੰ ਕਾਬੂ ਕਰਨ ਲਈ ਸੁਰੱਖਿਆ ਬਲਾਂ ਨੇ ਹੰਝੂ ਗੈਸ ਦੇ ਗੋਲੇ ਦਾਗੇ।

Comments (0)add comment

Write comment
smaller | bigger

busy