ਨਵੀਂ ਦਿੱਲੀ, 30 ਜੁਲਾਈ -ਕਾਂਗਰਸੀ ਸੰਸਦ ਮੈਂਬਰ ਤੇ ਸਾਬਕਾ ਖੇਡ ਮੰਤਰੀ ਮਨੀ ਸ਼ੰਕਰ ਆਇਰ ਰਾਸ਼ਟਰ ਰਾਸ਼ਟਰਮੰਡਲ ਖੇਡਾਂ ਬਾਰੇ ਟਿੱਪਣੀਆਂ ਕਰਨ ਤੋਂ ਬਾਜ ਨਹੀਂ ਆ ਰਿਹਾ। ਭਾਵੇਂ ਖੇਡ ਜਗਤ, ਆਪਣੀ ਪਾਰਟੀ ਤੇ ਵਿਰੋਧੀ ਧਿਰ ਵੱਲੋਂ ਸ੍ਰੀ ਆਇਰ ਦੀ ਬੇਹੱਦ ਆਲੋਚਨਾ ਹੋ ਰਹੀ ਹੈ ਪਰ ਅੱਜ ਸੰਸਦ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ, ''ਮੈਨੂੰ ਇਸ ਮਾਮਲੇ 'ਤੇ ਚੁੱਪ ਰਹਿਣ ਲਈ ਕਿਹਾ ਗਿਆ ਹੈ ਤੇ ਹੁਣ ਮੈਂ 15 ਅਕਤੂਬਰ ਨੂੰ ਖੇਡਾਂ ਖ਼ਤਮ ਹੋਣ ਤੋਂ ਬਾਅਦ ਹੀ ਬੋਲਾਂਗਾ।'' ਸ੍ਰੀ ਆਇਰ ਨੇ ਇਸ ਗੱਲ 'ਤੇ ਖੁਸ਼ੀ ਪ੍ਰਗਟਾਈ ਕਿ ਜੋ ਗੱਲ ਉਹ ਲੰਮੇ ਸਮੇਂ ਤੋਂ ਕਹਿ ਰਹੇ ਸਨ, ਅੱਜ ਸਾਰੇ ਦੇਸ਼ ਨੂੰ ਪਤਾ ਲੱਗ ਗਈ ਹੈ। ਉਨ੍ਹਾਂ ਕਿਹਾ, ''ਹੁਣ ਹਰ ਕੋਈ ਇਸ ਬਾਰੇ ਗੱਲਬਾਤ ਕਰ ਰਿਹਾ ਹੈ। ਇਸ ਲਈ ਮੈਂ ਸੋਚਦਾ ਹਾਂ ਕਿ ਹੁਣ ਮੈਨੂੰ ਚੁੱਪ ਰਹਿਣਾ ਚਾਹੀਦਾ ਹੈ ਕਿਉਂਕਿ ਕਿਸੇ ਨੇ ਮੈਨੂੰ ਅਜਿਹਾ ਕਰਨ ਲਈ ਕਿਹਾ ਹੈ ਤੇ ਮੈਂ ਹੁਣ 15 ਅਕਤੂਬਰ ਤੋਂ ਬਾਅਦ ਹੀ ਬੋਲਾਂਗਾ। ਉਨ੍ਹਾਂ ਕਿਹਾ ਕਿ ਰਾਸ਼ਟਰਮੰਡਲ ਖੇਡਾਂ ਨੂੰ ਲੈ ਕੇ ਆਲੋਚਨਾ ਉਨ੍ਹਾਂ ਲਈ ਕੋਈ ਨਵੀਂ ਗੱਲ ਨਹੀਂ ਕਿਉਂਕਿ ਪਿਛਲੇ ਦੋ ਸਾਲਾਂ ਤੋਂ ਇਸ ਬਾਰੇ ਉਨ੍ਹਾਂ ਦਾ ਰੁਖ਼ ਇਹੀ ਹੈ। ਸ੍ਰੀ ਆਇਰ ਨੇ ਇਸ ਤੋਂ ਪਹਿਲਾਂ ਰਾਜ ਸਭਾ 'ਚ ਸਵਾਲ ਉਠਾਇਆ ਕਿ ਰਾਸ਼ਟਰਮੰਡਲ ਖੇਡਾਂ ਲਈ ਕਿੰਨਾ ਖਰਚਾ ਹੋਵੇਗਾ ਤੇ ਇਸ ਤੋਂ ਆਮਦਨ ਕਿੰਨੀ ਹੋਵੇਗੀ। ਸ੍ਰੀ ਆਇਰ ਦੇ ਸਵਾਲ ਦੇ ਜਵਾਬ 'ਚ ਖੇਡ ਮੰਤਰੀ ਐਮ.ਐਸ. ਗਿੱਲ ਨੇ ਦੱਸਿਆ ਕਿ ਪ੍ਰਬੰਧਕ ਕਮੇਟੀ ਨੂੰ ਕੋਈ 1708 ਕਰੋੜ ਰੁਪਏ ਦੀ ਆਮਦਨ ਦਾ ਅਨੁਮਾਨ ਹੈ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੰਨਿਆ ਕਿ ਰਾਸ਼ਟਰਮੰਡਲ ਖੇਡਾਂ ਬਾਰੇ ਟਿੱਪਣੀਆਂ ਲਈ ਹਾਈ ਕਮਾਨ ਨੇ ਉਨ੍ਹਾਂ 'ਤੇ ਰੋਕ ਲਗਾਈ ਹੈ ਪਰ ਉਨ੍ਹਾਂ ਸਪਸ਼ਟ ਕੀਤਾ ਕਿ ਉਹ ਆਪਣੇ ਰੁਖ਼ 'ਤੇ ਬਰਕਰਾਰ ਹਨ। ਦੂਜੇ ਪਾਸੇ ਇਸ ਬਿਆਨਬਾਜ਼ੀ ਤੋਂ ਅੱਕੇ ਗ੍ਰਹਿ ਰਾਜ ਮੰਤਰੀ ਅਜੈ ਮਾਕਨ ਨੇ ਅੱਜ ਕਿਹਾ ਕਿ ਖੇਡਾਂ ਬਾਰੇ ਵਿਰੋਧੀ ਵਿਚਾਰ ਸਾਹਮਣੇ ਨਹੀਂ ਆਉਣੇ ਚਾਹੀਦੇ। ਸ੍ਰੀ ਮਾਕਨ ਨੇ ਕਿਹਾ ਕਿ
ਆਇਰ ਨੂੰ ਅਜਿਹਾ ਬਿਆਨ ਨਹੀਂ ਸੀ ਦੇਣਾ ਚਾਹੀਦਾ। ਉਨ੍ਹਾਂ ਕਿਹਾ ਕਿ ਭਾਵੇਂ ਰਾਸ਼ਟਰਮੰਡਲ ਖੇਡਾਂ ਲਈ ਬੁਨਿਆਦੀ ਢਾਂਚੇ 'ਤੇ ਬੇਹੱਦ ਖਰਚ ਆ ਰਿਹਾ ਹੈ ਪਰ ਲੰਮੇ ਸਮੇਂ 'ਚ ਇਸ 'ਤੇ ਫਕਰ ਹੋਵੇਗਾ। ਦੂਜੇ ਪਾਸੇ ਕਾਂਗਰਸੀ ਸੰਸਦ ਮੈਂਬਰ ਰਾਜੀਵ ਸ਼ੁਕਲਾ ਨੇ ਰਾਸ਼ਟਰਮੰਡਲ ਖੇਡਾਂ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਇਹ ਖੇਡਾਂ ਭਾਰਤ ਦੀਆਂ ਹਨ ਕਿਸੇ ਵਿਅਕਤੀ ਵਿਸ਼ੇਸ਼ ਦੀਆਂ ਨਹੀਂ। ਉਨ੍ਹਾਂ ਕਿਹਾ ਕਿ ਖੇਡਾਂ 'ਚ ਸਿਰਫ 60 ਦਿਨ ਦਾ ਸਮਾਂ ਰਹਿ ਗਿਆ ਹੈ ਤੇ ਇਨ੍ਹਾਂ ਦੀ ਸਫਲਤਾ ਲਈ ਹੰਭਲਾ ਮਾਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਖੇਡਾਂ ਨਾਲ ਦੇਸ਼ ਦਾ ਗੌਰਵ ਜੁੜਿਆ ਹੋਇਆ ਹੈ। ਇਸ ਲਈ ਇਹ ਖੇਡਾਂ ਕਲਮਾਡੀ ਜਾਂ ਆਇਰ ਦੀਆਂ ਨਹੀਂ ਹਨ
ਅਮਰੀਕੀਆਂ
- ਛੁੱਟੀਆਂ ਦੇ ਸਭ ਤੋਂ ਜ਼ਿਆਦਾ ਮਜ਼ੇ ਲੈਣ ਵਾਲੇ ਅਮਰੀਕੀ ਐਤਵਾਰ ਨੂੰ ਸਭ ਤੋਂ ਜ਼ਿਆਦਾ ਖੁਸ਼ ਅਤੇ ਵੀਰਵਾਰ ਨੂੰ ਸਭ ਤੋਂ ਜ਼ਿਆਦਾ ਉਦਾਸ ਰਹਿੰਦੇ ਹਨ ਉਤਰ-ਪੂਰਬ ਦੀ ਇਕ ਯੂਨੀਵਰਸਿਟੀ ਨੇ ਸੋਸ਼ਲ ਨੈਟਵਰਕਿੰਗ ਸਾਈਟ ਟਵਿੱਟਰ ਦੇ ਲੱਖਾਂ ਸੁਨੇਹਿਆਂ ਦਾ ਅਧਿਐਨ ਕਰਨ ਦੇ ਬਾਅਦ ਇਹ ਫੈਸਲਾ ਕੀਤਾ। ਅਧਿਐਨ ਦੇ ਮੁਤਾਬਕ, ਲੋਕਾਂ ਦੀ ਪ੍ਰਸੰਨਤਾ ਐਤਵਾਰ ਦੀ ਸਵੇਰ ਚਰਮ ਸੀਮਾ'ਤੇ ਹੁੰਦੀ ਹੈ, ਜਦਕਿ ਵੀਰਵਾਰ ਦੀ ਸ਼ਾਮ ਨੂੰ ਉਹ ਸਭ ਤੋਂ ਜ਼ਿਆਦਾ ਖਿਨ ਮਹਿਸੂਸ ਕਰਦੇ ਹਨ। ਖੋਜ ਕਰਤਾਵਾਂ ਨੇ ਦੇਸ਼ ਵਾਸੀਆਂ ਦਾ ਮਿਜ਼ਾਜ਼ ਜਾਣਨ ਦੇ ਲਈ ਟਵਿੱਟਰ ਦੇ 140 ਸ਼ਬਦਾਂ ਵਾਲੇ ਸੰਦੇਸ਼ਾਂ ਦਾ ਅਧਿਐਨ ਕੀਤਾ। ਉਨ੍ਹਾਂ ਨੇ ਸਤੰਬਰ 2006 ਤੋਂ ਅਗਸਤ 2009 ਦੇ ਵਿਚਕਾਰ ਦੇ ਸਾਰੇ ਟਵਿੱਟਰਾਂ ਨੂੰ ਪੜ੍ਹਿਆ। 'ਪਾਲਸ ਆਫ਼ ਦਾ ਨੇਸ਼ਨ' ਨਾਮ ਦੇ ਇਸ ਅਧਿਐਨ ਵਿਚ ਕੰਪਿਊਟਰ ਵਿਗਿਆਨਕ ਐਲਨ ਮਿਸਲੋਵ ਨੇ ਪਾਇਆ ਕਿ ਅਮਰੀਕਾ ਦੇ ਪੱਛਮੀ ਭਾਗ ਦੇ ਲੋਕ ਪੂਰਬੀ ਭਾਗ ਦੇ ਲੋਕਾਂ ਤੋਂ ਜ਼ਿਆਦਾ ਖੁਸ਼ ਰਹਿੰਦੇ ਹਨ। ਖੋਜ ਵਿਚ 'ਡਾਇਮੰਡ', 'ਲਵ', 'ਪੈਰਾਡਾਇਸ' ਨੂੰ ਹੈ। ਖੋਜ ਵਿਚ 'ਡਾਇਮੰਡ', 'ਲਵ', 'ਪੈਰਾਡਾਇਸ' ਨੂੰ ਖੁਸ਼ੀਆਂ ਦੇ ਪ੍ਰਤੀਕ ਦੇ ਰੂਪ ਵਿਚ ਦੇਖਿਆ ਗਿਆ ਹੈ। ਉਹੀ 'ਫਿਊਨਰਲ' 'ਰੇਪ' ਅਤੇ 'ਸੁਸਾਇਡ' ਨੂੰ ਨਿਰਾਸ਼ਾ ਦੇ ਤੌਰ 'ਤੇ ਦੇਖਿਆ ਗਿਆ ਹੈ। ਅਧਿਐਨ ਵਿਚ ਦੱਸਿਆ ਗਿਆ ਹੈ ਕਿ ਹਰੇਕ ਦਿਨ ਸਵੇਰੇ ਛੇ ਤੋਂ 7 ਵਜੇ ਦੇ ਵਿਚਕਾਰ ਅੱਛੇ ਸੰਦੇਸ਼ ਆਉਂਦੇ ਹਨ, ਜਦਕਿ ਦੁਪਹਿਰ ਹੁੰਦੇ ਹੀ ਉਦਾਸੀ ਭਰੇ ਸੰਦੇਸ਼ ਆਉਣ ਲੱਗਦੇ ਹਨ।




