You are here:: News ਭਾਰਤ ਕੋਹਿਨੂਰ ਹੀਰਾ ਭਾਰਤ ਨੂੰ ਨਹੀਂ ਦਿਤਾ ਜਾਵੇਗਾ: ਕੈਮਰੂਨ
 
 

ਕੋਹਿਨੂਰ ਹੀਰਾ ਭਾਰਤ ਨੂੰ ਨਹੀਂ ਦਿਤਾ ਜਾਵੇਗਾ: ਕੈਮਰੂਨ

E-mail Print PDF

ਨਵੀਂ ਦਿੱਲੀ, 30 ਜੁਲਾਈ  - ਭਾਰਤ ਦੌਰੇ 'ਤੇ ਆਏ ਬਰਤਾਨਵੀ ਪ੍ਰਧਾਨ ਮੰਤਰੀ ਡੇਵਿਡ ਕੈਮਰੌਨ ਵੱਲੋਂ ਕੀਮਤੀ ਹੀਰਾ ਕੋਹਿਨੂਰ ਵਾਪਸ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ ਹੈ। ਇਕ ਨਿਜੀ ਟੀ.ਵੀ. ਚੈਨਲ ਨੂੰ ਦਿੱਤੀ ਇੰਟਰਵਿਊ 'ਚ ਡੇਵਿਡ ਕੈਮਰੌਨ ਨੇ ਦਲੀਲ ਦਿੱਤੀ ਕਿ ਜੇਕਰ ਕੋਹਿਨੂਰ ਹੀਰਾ ਵਾਪਸ ਕਰਨ ਵਰਗੀਆਂ ਮੰਗਾਂ ਮੰਨ ਲਈਆਂ ਗਈਆਂ ਤਾਂ ਬਰਤਾਨਵੀ ਅਜਾਇਬਘਰ ਖਾਲ੍ਹੀ ਹੋ ਜਾਣਗੇ ਅਤੇ ਉਥੇ ਕੀ ਰੱਖਿਆ ਜਾਵੇਗਾ।
 ਇਸ ਇੰਟਰਵਿਊ 'ਚ ਬਰਤਾਨਵੀ ਪ੍ਰਧਾਨ ਮੰਤਰੀ ਨੇ ਕਾਫੀ ਸਮੇਂ ਤੋਂ ਕੀਤੀ ਜਾ ਰਹੀ ਇਸ ਮੰਗ ਬਾਰੇ ਟਿੱਪਣੀ ਕੀਤੀ ਕਿ ਕੋਹਿਨੂਰ ਦੇ ਭਾਰਤੀ ਹੀਰਾ ਹੋਣ ਬਾਰੇ ਕਾਫੀ ਦਲੀਲਾਂ ਹਨ ਪਰ ਇਨ੍ਹਾਂ ਨਾਲ ਭਾਰਤੀਆਂ ਨੂੰ ਚੰਗਾ ਨਹੀਂ ਲੱਗੇਗਾ। ਕੋਹਿਨੂਰ ਹੀਰਾ ਸਿੱਖ ਰਾਜ ਸਥਾਪਤ ਕਰਨ ਵਾਲੇ ਮਹਾਰਾਜ ਰਣਜੀਤ ਸਿੰਘ ਕੋਲ ਸੀ ਤੇ ਮਹਾਰਾਜ ਤੋਂ ਪਹਿਲਾਂ ਇਹ ਹੀਰਾ ਮੁਗਲ ਹਾਕਮਾਂ ਕੋਲ ਰਿਹਾ ਸੀ। ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਲਾਹੌਰ 'ਚ ਘੜੀਆਂ ਗਈਆਂ ਸਾਜ਼ਿਸ਼ਾਂ ਦਾ ਮਾਰੂ ਸਿੱਟਾ ਨਿਕਲਿਆ ਕਿ ਸਿੱਖ ਰਾਜ ਤਾਂ ਅੰਗਰੇਜ਼ੀ ਹਕੂਮਤ ਅਧੀਨ ਆ ਗਿਆ ਅਤੇ ਨਾਲ ਹੀ ਕੋਹਿਨੂਰ ਦੀ ਬਾਦਸ਼ਾਹਤ ਵੀ ਅੰਗਰੇਜ਼ਾਂ ਕੋਲ ਚਲੀ ਗਈ ਸੀ। ਅੰਗਰੇਜ਼ਾਂ ਵੱਲੋਂ ਇਹ

ਹੀਰਾ ਭਾਰਤ ਤੋਂ ਲੰਡਨ ਲਿਜਾ ਕੇ ਮਹਾਰਾਣੀ ਵਿਕਟੋਰੀਆ ਦੇ ਤਾਜ 'ਚ ਮੜ੍ਹ ਦਿੱਤਾ ਗਿਆ ਸੀ। ਸਿੱਖਾਂ ਦੇ ਆਖਰੀ ਰਾਜੇ ਦਲੀਪ ਸਿੰਘ (ਪੁੱਤਰ ਮਹਾਰਾਜਾ ਰਣਜੀਤ ਸਿੰਘ) ਨੂੰ ਵੀ ਅੰਗਰੇਜ਼ ਆਪਣੇ ਨਾਲ ਲੈ ਗਏ ਸਨ ਪਰ ਕੋਹਿਨੂਰ ਦਲੀਪ ਸਿੰਘ ਦੀ ਵੀ ਮਲਕੀਅਤ ਨਹੀਂ ਬਣ ਸਕਿਆ ਸੀ। ਕੋਹਿਨੂਰ ਹੀਰਾ ਵਾਪਸ ਕਰਨ ਬਾਰੇ ਦਲੀਲਬਾਜ਼ੀ ਉਦੋਂ ਸ਼ੁਰੂ ਹੋਈ ਜਦੋਂ ਭਾਰਤੀ ਮੂਲ ਦੇ ਬਰਤਾਨਵੀ ਸੰਸਦ ਮੈਂਬਰ ਕੀਥ ਵਾਜ਼ ਨੇ ਕਿਹਾ ਕਿ ਕੋਹਿਨੂਰ ਵਾਪਸ ਕਰਨ ਬਾਰੇ ਚਰਚਾ ਕਰਨ ਦਾ ਢੁਕਵਾਂ ਸਮਾਂ ਹੁਣ ਪ੍ਰਧਾਨ ਮੰਤਰੀ ਹੈ।

Comments (0)add comment

Write comment
smaller | bigger

busy