You are here:: News ਭਾਰਤ ਵਾਦੀ 'ਚ ਸਿੱਖ ਨੌਜਵਾਨ ਦੇ ਕੇਸ ਕਤਲ ਕਰਨ ਖ਼ਿਲਾਫ਼ ਵਿਆਪਕ ਰੋਸ
 
 

ਵਾਦੀ 'ਚ ਸਿੱਖ ਨੌਜਵਾਨ ਦੇ ਕੇਸ ਕਤਲ ਕਰਨ ਖ਼ਿਲਾਫ਼ ਵਿਆਪਕ ਰੋਸ

E-mail Print PDF

ਜੰਮੂ, 30 ਜੁਲਾਈ  -ਕਸ਼ਮੀਰ ਵਾਦੀ ਵਿੱਚ ਇਕ ਸਿੱਖ ਨੌਜਵਾਨ ਦੇ ਕੇਸ ਕਥਿਤ ਤੌਰ 'ਤੇ ਜ਼ਬਰਦਸਤੀ ਕਤਲ ਕੀਤੇ ਜਾਣ ਖ਼ਿਲਾਫ਼ ਸਮੁੱਚੇ ਜੰਮੂ ਖਿੱਤੇ ਵਿੱਚ ਸਿੱਖਾਂ ਵੱਲੋਂ ਅੱਜ ਪ੍ਰਦਰਸ਼ਨ ਕੀਤੇ ਗਏ।  ਸਿੱਖਾਂ ਨੇ  ਦਿਗੀਆਣਾ, ਮੀਰਾਂ ਸਾਹਿਬ, ਆਰ.ਐਸ਼ਪੁਰਾ ਤੇ ਜੰਮੂ ਦੇ ਹੋਰ ਹਿੱਸਿਆਂ ਵਿੱਚ ਪ੍ਰਦਰਸ਼ਨ ਕਰਕੇ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਸਿੱਖਾਂ ਨੇ ਦੋਸ਼ ਲਗਾਇਆ ਕਿ ਸਰਕਾਰ ਉਨ੍ਹਾਂ ਨੂੰ ਪੂਰੀ ਸੁਰੱਖਿਆ ਦੇਣ ਵਿੱਚ ਅਸਫ਼ਲ ਹੋਈ ਹੈ। ਪ੍ਰਦਰਸ਼ਨਕਾਰੀਆਂ ਨੇ ਟਾਇਰ ਫੂਕੇ ਤੇ ਸੜਕਾਂ 'ਤੇ ਧਰਨਾ ਦੇ ਕੇ ਟਰੈਫਿਕ ਜਾਮ ਕੀਤੀ। ਵਰਨਣਯੋਗ ਹੈ ਕਿ ਵਾਦੀ 'ਚ ਪੁਲਵਾਮਾ ਦੇ ਮਲੰਗਪੁਰਾ ਵਿਖੇ ਸਿੱਖ ਨੌਜਵਾਨ ਦੇ ਕਥਿਤ ਤੌਰ 'ਤੇ ਜ਼ਬਰਦਸਤੀ ਕੇਸ ਕਤਲ ਕਰ ਦਿੱਤੇ ਗਏ ਹਨ। ਸਿੱਖ ਆਗੂਆਂ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਸ ਨੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਨਾ ਕੀਤੀ ਤਾਂ

 ਸੰਘਰਸ਼ ਤੇਜ਼ ਕਰ ਦਿੱਤਾ ਜਾਵੇਗਾ। ਸਿੱਖ ਆਗੂ ਕੁਲਦੀਪ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸਿੱਖਾਂ ਵਿੱਚ ਸਰਕਾਰ ਦੇ ਰਵੱਈਏ ਖ਼ਿਲਾਫ਼ ਰੋਸ ਹੈ।
 

Comments (0)add comment

Write comment
smaller | bigger

busy