You are here:: News ਪੰਜਾਬ ਹਰ ਤੀਸਰਾ ਭਾਰਤੀ ਹੈ ਭ੍ਰਿਸ਼ਟ
 
 

ਹਰ ਤੀਸਰਾ ਭਾਰਤੀ ਹੈ ਭ੍ਰਿਸ਼ਟ

E-mail Print PDF

ਨਵੀਂ ਦਿੱਲੀ, 9 ਸਤੰਬਰ  : ਸੀ ਵੀ ਸੀ ਦੇ ਪ੍ਰਮੁੱਖ ਸ੍ਰੀ ਸਿਨਹਾ ਨੇ ਦੇਸ਼ ਦੇ ਲੋਕਾਂ ਵਿਚ  ਭ੍ਰਿਸ਼ਟਾਚਾਰ ਵਧਣ ਉਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿਚ ਹਰ ਤੀਸਰਾ ਵਿਅਕਤੀ ਪੂਰੀ ਤਰ੍ਹਾਂ ਨਾਲ ਭ੍ਰਿਸ਼ਟ ਹੋ ਚੁੱਕਾ ਹੈ ਜਦਕਿ ਹਰ ਦੂਸਰਾ ਵਿਅਕਤੀ ਭ੍ਰਿਸ਼ਟਾਚਾਰ ਰੂਪੀ ਦਲਦਲ ਦੇ ਕਿਨਾਰੇ 'ਤੇ ਬੈਠਾ ਹੈ।
 ਉਨ੍ਹਾਂ ਦੀ ਸਲਾਹ ਹੈ ਕਿ ਭ੍ਰਿਸ਼ਟਾਚਾਰ ਦੀ ਸਮੱਸਿਆ ਦਾ ਮੁੱਖ ਕਾਰਨ ਥੋੜ੍ਹੇ ਲੋਕਾਂ ਦੇ ਹੱਥਾਂ ਵਿਚ ਜ਼ਿਆਦਾ ਧਨ ਦਾ ਜਮ੍ਹਾਂ ਹੋਣਾ ਹੈ। ਪਿਛਲੇ ਹਫਤੇ ਸੀ ਵੀ ਸੀ ਦੇ ਅਹੁਦੇ ਤੋਂ ਰਿਟਾਇਰ ਹੋਏ ਸ੍ਰੀ ਸਿਨਹਾ ਨੇ ਇਕ ਇੰਟਰਵਿਊ ਵਿਚ ਕਿਹਾ ਕਿ ਉਨ੍ਹਾਂ ਦੇ  ਕਾਰਜਕਾਲ ਦਾ ਸਭ ਤੋਂ ਖਰਾਬ ਦੌਰ ਭ੍ਰਿਸ਼ਟਾਚਾਰ ਨੂੰ ਵਧਦੇ ਹੋਏ ਵੇਖਣਾ ਰਿਹਾ। ਉਨ੍ਹਾਂ ਨੇ ਦੇਖਿਆ ਕਿ ਕਿਵੇਂ ਲੋਕ ਪੈਸੇ ਨੂੰ ਹੀ ਆਪਣਾ ਸਭ ਕੁਝ ਸਮਝਣ ਲੱਗ ਪਏ ਹਨ। ਪੁਰਾਣੇ ਜ਼ਮਾਨੇ ਦੀ ਯਾਦ ਤਾਜ਼ਾ ਕਰਦੇ ਹੋਏ ਸ੍ਰੀ ਸਿਨਹਾ ਨੇ ਕਿਹਾ ਕਿ ਜਦ ਉਹ ਵੱਡੇ ਹੋ ਰਹੇ ਸਨ ਤਾਂ ਉਨ੍ਹਾਂ ਨੂੰ ਯਾਦ ਹੈ ਕਿ ਜੇਕਰ ਕੋਈ ਭ੍ਰਿਸ਼ਟ ਵਿਅਕਤੀ ਆਪਣੀ ਕਰਤੂਤ ਵਿਖਾਉਂਦਾ ਸੀ ਤਾਂ ਉਸ ਨੂੰ ਨਿਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਸੀ ਜਿਸ ਕਾਰਨ ਕਿ ਉਹ ਅਜਿਹੀ ਹਕਰਤ ਨਹੀਂ ਕਰਦਾ ਸੀ,ਪਰ ਹੁਣ ਸਥਿਤੀ ਬਿਲਕੁਲ ਬਦਲ ਚੁੱਕੀ ਹੈ। ਹੁਣ ਸਾਡੇ ਦੇਸ਼ ਦੇ ਲੋਕਾਂ ਨੇ ਭ੍ਰਿਸ਼ਟਾਚਾਰ ਨੂੰ ਸਮਾਜਿਕ ਤੌਰ  'ਤੇ ਸਵੀਕਾਰ ਕਰ ਲਿਆ ਹੈ। ਉਨ੍ਹਾਂ ਨੇ ਕਿਹਾ ਕਿ 20 ਫੀਸਦੀ ਭਾਰਤੀ ਆਪਣੀ ਅੰਤਰਆਤਮਾ ਦੀ

ਤਾਕਤ ਦੇ ਸਦਕਾ ਹਾਲੇ ਵੀ ਇਮਾਨਦਾਰ ਹਨ। ਪਰ ਬਾਕੀ ਦੇ ਲੋਕਾਂ ਦਾ ਤਾਂ ਰੱਬ ਹੀ ਰਾਖਾ ਹੈ।
 ਦੇਸ਼ ਦੇ 30 ਫੀਸਦੀ ਲੋਕ ਭ੍ਰਿਸ਼ਟਾਚਾਰ ਵਿਚ ਪੂਰੀ ਤਰ੍ਹਾਂ ਨਾਲ ਡੁੱਬੇ ਹੋਏ ਹਨ ਜਦਕਿ ਬਾਕੀ ਲੋਕ ਭ੍ਰਿਸ਼ਟ ਹੋਣ ਦੀ ਕਗਾਰ 'ਤੇ ਖੜ੍ਹੇ ਹਨ। ਮੌਜੂਦਾ ਭਾਰਤ ਵਿਚ ਜਿਸ ਵਿਅਕਤੀ ਕੋਲ ਜਿੰਨਾ ਜ਼ਿਆਦਾ ਪੈਸਾ ਹੈ ਉਸ ਨੂੰ ਓਨਾ ਹੀ ਸਨਮਾਨ ਦਿੱਤਾ ਜਾਂਦਾ ਹੈ। ਇਹ ਗੱਲ ਮਾਇਨੇ ਨਹੀਂ ਰੱਖਦੀ ਕਿ ਉਸ ਨੇ ਇਹ ਧਨ ਕਿਵੇਂ ਕਮਾਇਆ।
ਜ਼ਿਕਰਯੋਗ ਹੈ ਕਿ ਅਜ਼ਾਦੀ ਤੋਂ ਬਾਅਦ ਭਾਰਤ ਵਿਚ  ਭ੍ਰਿਸ਼ਟਾਚਾਰ ਰੂਪੀ ਦਲਦਲ ਵਿਚ ਗਲਤਾਨ ਹੋਣ ਵਾਲੇ ਲੋਕਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਸਰਕਾਰੀਤੰਤਰ ਜਿੱਥੇ ਆਪਣੇ ਆਪ ਨੂੰ ਭ੍ਰਿਸ਼ਟਾਚਾਰ ਰੂਪੀ ਦਲਦਲ ਵਿਚ ਗਲ ਤੱਕ ਧਸਿਆ ਮਹਿਸੂਸ ਕਰਦਾ ਹੈ ਉਥੇ ਹੀ ਆਮ ਇਨਸਾਨ ਆਪਣੀਆਂ ਮੁੱਢਲੀਆਂ ਸਹੂਲਤਾਂ ਪਾਉਣ ਲਈ ਵੀ ਸਰਕਾਰੀ ਬਾਬੂਆਂ ਨੂੰ ਰਿਸ਼ਵਤ ਦੇਣ ਲਈ ਮਜ਼ਬੂਰ ਹੈ ਅਤੇ ਹੁਣ ਤਾਂ ਰਿਸ਼ਵਤ ਸਾਡੇ ਸਮਾਜ ਦਾ ਇਕ ਹਿੱਸਾ ਬਣਦੀ ਜਾ ਰਹੀ ਹੈ।

Trackback(0)
Comments (0)add comment

Write comment
smaller | bigger

security image
Write the displayed characters


busy
 
 
 
 
Copyright © 2011 Sikh Virsa (Punjabi & English Monthly Magazine). All Rights Reserved. Designed by MehraMedia.com