You are here:: News ਪੰਜਾਬ ਹੁਣ ਬਦਲਣਗੇ ਜੇਲ੍ਹਾਂ ਦੇ ਹਾਲਾਤ
 
 

ਹੁਣ ਬਦਲਣਗੇ ਜੇਲ੍ਹਾਂ ਦੇ ਹਾਲਾਤ

E-mail Print PDF

ਚੰਡੀਗੜ੍ਹ, 8 ਸਤੰਬਰ   ਪੰਜਾਬ ਦੀਆਂ ਜੇਲ੍ਹਾਂ ਦੀ ਨੁਹਾਰ ਹੁਣ ਬਦਲਣਗੀਆਂ ਨਿੱਜੀ ਕੰਪਨੀਆਂ ਜੇਲ੍ਹਾਂ ਦੀ ਸੁਰੱਖਿਆ ਨੂੰ ਛੱਡ ਕੇ ਹੋਰ ਸਾਰੇ ਕੰਮਾਂ ਨੂੰ ਨਿੱਜੀ ਹੱਥਾਂ ਵਿਚ ਦੇਣ ਦੀ ਰਾਜ ਸਰਕਾਰ ਨੇ ਤਿਆਰੀ ਕਰ ਲਈ ਹੈ। ਜੇਲ੍ਹਾਂ ਦੀ ਸਾਫ ਸਫਾਈ ਬਿਜਲੀ ਪਾਣੀ ਦੀਆਂ ਸਮੱਸਿਆਵਾਂ ਦਾ ਹੱਲ ਹੁਣ ਨਿੱਜੀ ਕੰਪਨੀਆਂ ਕਰਨਗੀਆਂ। ਹੁਣ ਤੱਕ ਇਹ ਸਾਰਾ ਕੰਮ ਜੇਲ ਪ੍ਰਬੰਧਨ ਆਪਣੇ ਪੱਧਰ 'ਤੇ ਕਰਦਾ ਸੀ ਪਰ ਹੁਣ ਇਨ੍ਹਾਂ ਕੰਮਾਂ ਨੂੰ ਠੇਕੇ ਉਤੇ ਦੇ ਦਿੱਤਾ ਜਾਵੇਗਾ। ਜੇਲ੍ਹਾਂ ਵਿਚ ਠੇਕੇਦਾਰਾਂ ਵੱਲੋਂ ਕੀਤੇ ਜਾਣ ਵਾਲੇ ਕੰਮਾਂ ਅਤੇ ਸੁਰੱਖਿਆ ਵਿਚ ਕਿਸੇ ਤਰ੍ਹਾਂ ਦੀ  ਗਲਤੀ ਨਾ ਹੋਣ ਲਈ ਕਮੇਟੀ ਦਾ ਗਠਨ ਕੀਤਾ ਜਾਵੇਗਾ ਅਤੇ ਇਸ ਕਮੇਟੀ ਵਿਚ ਜੇਲ੍ਹ ਪੁਲਿਸ ਅਤੇ ਪ੍ਰਸ਼ਾਸਨ ਦੇ ਅਧਿਕਾਰੀ ਸ਼ਾਮਲ ਹੋਣਗੇ। ਜੇਲ੍ਹਾਂ ਵਿਚ ਕੰਮਾਂ ਦੇ ਬਟਵਾਰੇ ਦੀ ਜ਼ਿੰਮੇਵਾਰੀ ਪੰਜਾਬ ਪੁਲਿਸ ਹਾਊਸਿੰਗ ਕਾਰਪੋਰੇਸ਼ਨ ਨੂੰ ਦਿੱਤੀ ਜਾ ਸਕਦੀ ਹੈ। ਇਸ ਦੇ ਲਈ ਕਾਰਪੋਰੇਸ਼ਨ ਕਈ ਯੋਜਨਾਵਾਂ ਵੀ ਤਿਆਰ ਕਰ ਰਹੀ ਹੈ। ਕਾਰੋਪਰੇਸ਼ਨ ਦੇ ਅਧਿਕਾਰੀਆਂ ਦੇ ਮੁਤਾਬਕ ਜੇਲ੍ਹਾਂ ਦੀ ਖਸਤਾ ਹਾਲਤ ਦੇ ਚਲਦੇ ਇਹ ਕੰਮ ਠੇਕੇਦਾਰਾਂ ਨੂੰ ਦਿੱਤੇ ਜਾਣ ਦਾ ਫੈਸਲਾ ਲਿਆ ਹੈ। ਉਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਜੇਲ੍ਹਾਂ ਵਿਚ ਸੀਵਰੇਜ,ਪਾਣੀ ਅਤੇ ਬਿਜਲੀ ਜਿਹੀਆਂ ਬੁਨਿਆਦੀ ਸਮੱਸਿਆਵਾਂ ਬਹੁਤ ਜ਼ਿਆਦਾ ਹਨ।  ਪੰਜਾਬ ਵਿਚ ਇਸ ਸਮੇਂ 37 ਜੇਲ੍ਹਾਂ ਹਨ ਜਿਨ੍ਹਾਂ ਵਿਚੋਂ 7 ਕੇਂਦਰੀ, 6 ਜ਼ਿਲ੍ਹਾ, ਇਕ ਓਪਨ, 2 ਮਹਿਲਾ ਅਤੇ 10 ਸੁਧਾਰ ਘਰ ਹਨ। ਕਾਰਪੋਰੇਸ਼ਨ ਨੇ ਦੱਸਿਆ ਕਿ 11 ਅਦਾਲਤੀ ਜੇਲ੍ਹਾਂ ਹਨ ਜਿਨ੍ਹਾਂ ਵਿਚ ਕਿ ਸਾਫ ਸਫਾਈ ਦਾ

ਪ੍ਰਬੰਧ ਕਰਨਾ ਬਹੁਤ ਮੁਸ਼ਕਿਲ ਸਾਬਤ ਹੋ ਰਿਹਾ ਸੀ। ਕੰਮ ਉਨ੍ਹਾਂ ਕੰਪਨੀਆਂ ਨੂੰ  ਹੀ ਠੇਕੇ ਉਤੇ ਦਿੱਤਾ ਜਾਵੇਗਾ ਜਿਹੜੀਆਂ ਸਰਕਾਰ ਕੋਲ ਰਜਿਸਟਰਡ ਹੋਣਗੀਆਂ। ਕੰਪਨੀਆਂ ਵਿਚ ਕੰਮ ਕਰਨ ਵਾਲੇ ਕਰਮਚਾਰੀਆਂ ਦੀ ਪੁਲਿਸ ਵੈਰੀਫਿਕੇਸ਼ਨ ਕਰਵਾਈ ਜਾਵੇਗੀ। ਕੰਪਨੀ ਪ੍ਰਬੰਧਨ ਜਾਂ ਠੇਕੇਦਾਰ ਨੂੰ ਕਿਸੇ ਵੀ ਕਰਮਚਾਰੀ ਦੇ ਨੌਕਰੀ ਛੱਡਣ ਦੀ ਜਾਣਕਾਰੀ ਦੀ ਪੁਲਿਸ ਨੂੰ ਦੇਣੀ ਹੋਵੇਗੀ।
 ਜੇਲ੍ਹ ਵਿਚ ਕੰਮ ਕਰਨ ਜਾਂਦੇ ਸਮੇਂ ਅਤੇ ਵਾਪਸ ਆਉਂਦੇ ਸਮੇਂ ਕਰਮਚਾਰੀਆਂ ਉਤੇ ਨਿਗਾਹ ਰੱਖਣ ਦੇ ਲਈ ਤਿਆਰੀ ਕੀਤੀ ਜਾ ਰਹੀ ਹੈ।

 

Trackback(0)
Comments (0)add comment

Write comment
smaller | bigger

security image
Write the displayed characters


busy
 
 
 
 
Copyright © 2011 Sikh Virsa (Punjabi & English Monthly Magazine). All Rights Reserved. Designed by MehraMedia.com