You are here:: News ਪੰਜਾਬ ਫ਼ਿਲਮਾਂ ਦੀ ਸ਼ੂਟਿੰਗ ਲਈ ਮਸ਼ਹੂਰ ਪਿੰਡ ਆਰੂ ਦੇ ਲੋਕ ਭੁਖਮਰੀ ਦੇ ਸ਼ਿਕਾਰ
 
 

ਫ਼ਿਲਮਾਂ ਦੀ ਸ਼ੂਟਿੰਗ ਲਈ ਮਸ਼ਹੂਰ ਪਿੰਡ ਆਰੂ ਦੇ ਲੋਕ ਭੁਖਮਰੀ ਦੇ ਸ਼ਿਕਾਰ

E-mail Print PDF

ਪਹਿਲਗਾਮ (ਕਸ਼ਮੀਰ), 6 ਸਤੰਬਰ : ਬੇਤਾਬ ਤੇ ਕਰਮਾ ਜੇਹੀਆਂ ਫ਼ਿਲਮਾਂ ਦੀ ਸ਼ੂਟਿੰਗ ਰਾਹੀਂ ਪ੍ਰਸਿੱਧ ਹੋਏ ਪਿੰਡ ਆਰੂ ਦੇ 150 ਦੇ ਕਰੀਬ ਪਰਿਵਾਰ ਹਾਲ ਹੀ 'ਚ ਹੋਈ ਹਿੰਸਾ ਕਾਰਨ ਅਸਲੋਂ ਹੀ ਭੁੱਖਮਰੀ ਦੇ ਕੰਢੇ ਆ ਗਏ ਹਨ ਕਿਉਂਕਿ ਸੈਲਾਨੀ ਇਸ ਪਾਸੇ ਹੁਣ ਮੂੰਹ ਨਹੀਂ ਕਰ ਰਹੇ।
ਬਹੁਤ ਸਾਰੀਆਂ ਹਿੱਟ ਫ਼ਿਲਮਾਂ 'ਚ ਇਸ ਖੇਤਰ ਦੀ ਮੋਹ ਲੈਣ ਵਾਲੀ ਸੁੰਦਰਤਾ ਦੇ ਦਰਸ਼ਨ ਹੁੰਦੇ ਸਨ। ਬਰਫਾਂ ਲੱਦੀਆਂ ਹਿਮਾਲਿਆ ਦੀਆਂ ਚੋਟੀਆਂ, ਹਰੀਆਂ ਕਚੂਰ ਵਾਦੀਆਂ ਤੇ ਚੁਫੇਰੇ ਦੁਰਲੱਭ ਰੁੱਖਾਂ ਵਾਲੇ ਜੰਗਲ ਫ਼ਿਲਮਾਂ ਦਾ ਸ਼ਿੰਗਾਰ ਬਣਦੇ ਸਨ। ਪਹਿਲਗਾਮ ਤੋਂ 15 ਕੁ ਕਿਲੋਮੀਟਰ ਦੂਰ ਪੈਂਦੇ ਆਰੂ ਵੱਲ ਸੈਲਾਨੀ ਖਿੱਚੇ ਚਲੇ ਆਉਂਦੇ ਸਨ। ਇੱਥੇ ਲੋਕਾਂ 'ਚ ਆਪਣੀ ਆਮਦਨ ਸਾਂਝੀ ਕਰਨ ਦੀ ਰਵਾਇਤ ਹੈ, ਜੋ 150 ਕੁ ਪਰਿਵਾਰਾਂ ਦੇ ਇਸ ਪਿੰਡ ਦੀ ਸ਼ਕਤੀ ਸੀ। ਵਾਦੀ ਵਿਚਲੀ ਹਿੰਸਾ ਦੇ ਬਦਸ਼ਗਨੇ ਪ੍ਰਛਾਵੇਂ ਹੇਠ ਇਹ ਪਿੰਡ ਜਿਵੇਂ ਸਰਾਪਿਆ ਹੀ ਗਿਆ ਹੈ। ਇੱਥੋਂ ਦੇ ਘੋੜਿਆਂ ਵਾਲੇ ਦਿਨਭਰ ਦੀ ਖੱਟੀ ਆਪਸ 'ਚ ਬਰਾਬਰ ਵੰਡਦੇ ਸਨ, ਭਾਵੇਂ ਕਿਸੇ ਨੂੰ ਗਾਹਕ ਮਿਲਿਆ ਹੋਏ ਜਾਂ ਨਾ।
60 ਤੋਂ ਵੱਧ ਜਾਨਾਂ ਲੈ ਚੁੱਕੀ ਵਾਦੀ ਵਿਚਲੀ ਹਿੰਸਾ ਨੇ ਇਸ ਖੂਬਸੂਰਤ ਪਿੰਡ ਦੀ 2000 ਦੇ ਕਰੀਬ ਆਬਾਦੀ ਨੂੰ ਰਮਜ਼ਾਨ ਦੇ ਪਵਿੱਤਰ ਮਹੀਨੇ ਵੀ ਭੁੱਖੇ ਮਰਨ ਲਈ ਮਜਬੂਰ ਕਰ ਦਿੱਤਾ ਹੈ, ਕਿਉਂਕਿ ਸੈਲਾਨੀ ਇੱਥੇ ਆਉਣ ਦੀ ਹਿੰਮਤ ਨਹੀਂ ਕਰ ਰਹੇ।
ਪਿੰਡ ਦੇ ਮੁਖੀ ਗੁਲਾਮ ਮੁਹੰਮਦ ਨੇ ਦੱਸਿਆ ਕਿ ਪਿੰਡ ਭੁੱਖਾ ਮਰ ਰਿਹਾ ਹੈ। ਪਿੰਡ 'ਚ 150 ਘੋੜੇ ਹਨ, ਜੋ ਸਭ ਦਾ ਢਿੱਡ ਭਰਦੇ ਹਨ। ਇਨ੍ਹਾਂ ਘੋੜਿਆਂ ਨਾਲ ਪਿੰਡ ਨੂੰ ਹਰ ਰੋਜ਼ 3000 ਰੁਪਏ ਆਮਦਨ ਹੋ ਜਾਂਦੀ ਸੀ ਜੋ ਮਈ ਤੋਂ ਨਵੰਬਰ ਤਕ ਦੇ

ਸੀਜ਼ਨ ਦੌਰਾਨ 6.5 ਲੱਖ ਰੁਪਏ ਹੋ ਜਾਂਦੀ ਸੀ। ਐਤਕੀਂ ਦੇ ਸੀਜ਼ਨ 'ਚ ਕੋਈ ਆਮਦਨ ਨਹੀਂ ਹੋ ਸਕੀ ਤੇ ਢਿੱਡ ਭਰਨੇ ਔਖੇ ਹੋ ਗਏ ਹਨ।ਰਮਜ਼ਾਨ ਦੇ ਮਹੀਨੇ ਜਦੋਂ ਪਹਿਲਾਂ ਹੀ ਲੋਕ ਘੱਟ ਖਾਂਦੇ ਹਨ, ਪਰ ਇਸ ਮੌਕੇ ਵੀ ਲੋਕਾਂ ਕੋਲ ਖਾਣ ਲਈ ਕੁਝ ਨਹੀਂ ਹੈ।
 ਐਲਾਨ-ਏ-ਜੰਗ, ਕਰਮਾ, ਸਿਕੰਦਰ, ਫਰਿਸ਼ਤੇ ਤੇ ਬੇਤਾਬ ਜੇਹੀਆਂ ਫ਼ਿਲਮਾਂ ਰਾਹੀਂ ਪੂਰੇ ਜਗਤ ਨੂੰ ਨਜ਼ਰ ਆਏ ਇਸ ਪਿੰਡ 'ਤੇ ਕਦੀ ਸਮਾਂ ਮਿਹਰਬਾਨ ਸੀ, ਜਦੋਂ ਅਕਸਰ ਇੱਥੇ ਫ਼ਿਲਮਾਂ ਦੀ ਸ਼ੂਟਿੰਗ ਹੋਇਆ ਕਰਦੀ ਸੀ।
60 ਸਾਲ ਦਾ ਅਲੀ ਪਿੰਡ ਦੇ ਸ਼ੁਰੂ 'ਚ ਚਾਹ ਪਕੌੜਿਆਂ ਦੀ ਦੁਕਾਨ ਕਰਦਾ ਹੈ, ਪਰ ਉਹਦਾ ਕਹਿਣਾ ਹੈ ਕਿ ਕਸ਼ਮੀਰ 'ਚ ਹਿੰਸਾ ਨੇ ਉਨ੍ਹਾਂ ਦੀ ਰੋਟੀ ਵੀ ਖੋਹ ਲਈ ਹੈ।

Trackback(0)
Comments (0)add comment

Write comment
smaller | bigger

security image
Write the displayed characters


busy
 
 
 
 
Copyright © 2011 Sikh Virsa (Punjabi & English Monthly Magazine). All Rights Reserved. Designed by MehraMedia.com