You are here:: News ਪੰਜਾਬ ਇਕ ਪਿੰਡ ਜਿੱਥੇ ਲੱਗਦਾ ਹੈ ਡੋਲੀ ਨੂੰ ਟੈਕਸ
 
 

ਇਕ ਪਿੰਡ ਜਿੱਥੇ ਲੱਗਦਾ ਹੈ ਡੋਲੀ ਨੂੰ ਟੈਕਸ

E-mail Print PDF

ਪਟਨਾ, 31 ਜੁਲਾਈ  : ਕੁੜੀਆਂ ਦੇ ਵਿਆਹ ਵਿਚ ਲੋਕਾਂ ਵੱਲੋਂ ਹਰ ਤਰ੍ਹਾਂ ਦੀ ਮਦਦ ਦੀ ਗੱਲ ਤਾਂ ਤੁਸੀਂ ਸੁਣੀ ਹੋਵੇਗੀ ਪਰ ਬਿਹਾਰ ਦਾ ਇਕ ਪਿੰਡ ਅਜਿਹਾ ਵੀ ਹੈ ਜਿੱਥੇ ਕੁੜੀਆਂ ਦੀ ਡੋਲੀ ਉਦੋਂ ਹੀ ਉਠਦੀ ਹੈ ਜਦੋਂ ਰਾਹਦਾਰੀ ਦਿੱਤੀ ਜਾਵੇ। ਬਿਨਾਂ ਰਾਹਦਾਰੀ ਦਿੱਤੇ ਜੇ ਵਿਆਹ ਹੋ ਜਾਵੇ ਤਾਂ ਸਬੰਧਤ ਪਰਿਵਾਰ ਦੀ ਖੈਰ ਨਹੀਂ। ਰਾਹਦਾਰ ਉਸ ਪਰਿਵਾਰ ਨਾਲ ਧੱਕਾ ਮੁੱਕੀ ਕਰਨ ਲੱਗ ਜਾਂਦੇ ਹਨ। ਕਟਿਹਾਰ ਜ਼ਿਲ੍ਹੇ ਵਿਚ ਪਿੰਡ ਹੈ ਚਮੂਰਕਲਾ। ਇਸ ਪਿੰਡ ਵਿਚ ਕਿਸੇ ਘਰ ਬਰਾਤ ਆਵੇ ਜਾਂ ਕਿਸੇ ਪਾਸੇ ਬਰਾਤ ਜਾਵੇ ਤਾਂ ਉਨ੍ਹਾਂ ਨੂੰ ਰਾਹਦਾਰੀ ਦੇਣੀ ਪੈਂਦੀ ਹੈ ਜਿਸ ਨੂੰ ਡੋਲੀ ਟੈਕਸ ਦਾ ਨਾਂ ਦਿੱਤਾ ਗਿਆ ਹੈ। ਇਸ ਪਿੰਡ ਦੀ ਪੰਚਾਇਤ ਨੇ 14 ਜੁਲਾਈ ਨੂੰ ਡੋਲੀ ਟੈਕਸ ਨਾ ਦੇਣੀ ਵਾਲੇ ਇਕ ਪਰਿਵਾਰ ਉਪਰ ਗੋਲੀਬਾਰੀ ਵੀ ਕੀਤੀ ਹੈ। ਇਹ ਪਰਿਵਾਰ ਗਰੀਬ ਸੀ ਇਸ ਕਾਰਨ ਟੈਕਸ ਨਹੀਂ ਦੇ ਸਕਿਆ ਪਰ ਟੈਕਸ ਲੈਣ ਵਾਲਿਆਂ ਨੇ ਘਰ ਉਤੇ ਹਮਲਾ ਕਰਕੇ ਗੋਲੀਆਂ ਚਲਾਈਆਂ। ਇਸ ਨਾਲ ਇਕ ਔਰਤ ਦੀ ਮੌਤ ਹੋ ਗਈ। ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਰਾਹਦਾਰੀ ਲੈਣ ਵਾਲਿਆਂ ਨੇ ਉਨ੍ਹਾਂ ਤੋਂ 2 ਹਜ਼ਾਰ ਮੁੰਡੇ ਵਾਲਿਆਂ ਤੋਂ 5 ਹਜ਼ਾਰ ਅਤੇ ਸ਼ਰਾਬ ਅਤੇ ਮੁਰਗੇ ਮੰਗੇ ਸਨ। ਅਸੀਂ ਗਰੀਬ ਹਾਂ ਇਸ ਕਾਰਨ

 ਅਸੀਂ ਇਹ ਕੁਝ ਨਹੀਂ ਦੇ ਸਕੇ। ਇਸ ਕਰਕੇ ਟੈਕਸ ਲੈਣ ਵਾਲਿਆਂ ਨੇ ਉਨ੍ਹਾਂ ਦੇ ਘਰ ਉਪਰ ਹਮਲਾ ਕਰ ਦਿੱਤਾ।
 ਇਕ ਔਰਤ ਬਸੰਤੀ ਦੇਵੀ ਕਹਿੰਦੀ ਹੈ ਕਿ ਉਸ ਨੇ ਆਪਣੀਆਂ ਦੋਵਾਂ ਧੀਆਂ ਦੇ ਵਿਆਹ ਵੇਲੇ ਡੋਲੀ ਟੈਕਸ ਦਿੱਤਾ ਹੈ। ਪਰ ਉਸ ਦਾ ਇਕ ਜਵਾਈ ਇਹ ਟੈਕਸ ਨਹੀਂ ਦੇ ਸਕਿਆ ਜਿਸ ਕਾਰਨ ਉਹ ਕਦੇ ਪਿੰਡ ਹੀ ਨਹੀਂ ਆਉਂਦਾ। ਟੈਕਸ ਵੀ ਥੋੜ੍ਹਾ ਬਹੁਤ ਨਹੀਂ ਸਗੋਂ  5 ਹਜ਼ਾਰ ਤੋਂ ਲੈ 30 ਹਜ਼ਾਰ ਰੁਪਏ ਤੱਕ ਟੈਕਸ ਲਿਆ ਜਾਂਦਾ ਹੈ। ਜਦੋਂ ਇਸ ਸਬੰਧੀ ਪੁਲਿਸ ਅਧਿਕਾਰੀਆਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ।

Trackback(0)
Comments (0)add comment

Write comment
smaller | bigger

security image
Write the displayed characters


busy
 
 
 
 
Copyright © 2011 Sikh Virsa (Punjabi & English Monthly Magazine). All Rights Reserved. Designed by MehraMedia.com