ਲੁਧਿਆਣਾ, 30 ਜੁਲਾਈ : ਇੰਦੌਰ ਤੋਂ ਜੰਮੂ ਤਵੀ ਜਾਣ ਵਾਲੀ ਮਾਲਵਾ ਐਕਸ ਪ੍ਰੈਸ ਬਾਰੇ ਗਲਤ ਸੂਚਨਾ ਦੇਣ 'ਤੇ ਯਾਤਰੀ ਪ੍ਰੇਸ਼ਾਨ ਹੋ ਗਏ। ਹੋਇਆ ਇੰਝ ਕਿ ਲੁਧਿਆਣਾ ਸਟੇਸ਼ਨ 'ਤੇ ਅਨਾਊਂਸਰ ਨੇ ਗਲਤ ਐਲਾਨ ਕਰ ਦਿੱਤਾ ਕਿ ਗੱਡੀ ਦੂਜੇ ਪਲੇਟ ਫਾਰਮ 'ਤੇ ਚੱਲਣ ਹੀ ਵਾਲੀ ਹੈ ਅਤੇ ਉਹ ਸਹੀ ਟਾਈਮ 'ਤੇ ਹੈ। ਯਾਤਰੀ ਇਕਦਮ ਦੂਜੇ ਪਲੇਟ ਫਾਰਮ 'ਤੇ ਭੱਜੇ ਤਾਂ ਉਥੇ ਗੱਡੀ ਕੋਈ ਹੋਰ ਹੀ ਖੜ੍ਹੀ ਸੀ। ਇਸ ਭੱਜ ਦੋੜ ਵਿਚ ਕਈ ਯਾਤਰੀਆਂ ਦਾ ਸਮਾਨ ਹੀ ਪਿੱਛੇ ਰਹਿ ਗਿਆ ਅਤੇ ਕਈ ਯਾਤਰੀਆਂ ਦੇ ਬੀਵੀ ਬੱਚੇ ਭੀੜ ਵਿਚ ਗਵਾਚ ਗਏ। ਜਿਹੜੇ ਕਿ ਬੜੀ ਮੁਸ਼ਕਲ ਨਾਲ ਲੱਭੇ। ਜਦੋਂ ਕਿ ਗੱਡੀ ਦੋ ਘੰਟੇ ਲੇਟ ਸੀ। ਜਦੋਂ ਯਾਤਰੀਆਂ ਨੂੰ ਅਸਲੀਅਤ ਦਾ ਪਤਾ ਲੱਗਿਆ ਤਾਂ ਉਹ ਭੜਕ ਗਏ। ਉਨ੍ਹਾਂ ਇਸ ਸਬੰਧੀ ਸ਼ਿਕਾਇਤ ਵੀ ਦਰਜ ਕਰਾਈ। ਕਈ ਯਾਤਰੀ ਇਸ ਭੀੜ ਭੜੱਕੇ ਵਿਚ ਪੌੜੀਆਂ ਚੜ੍ਹਦੇ ਹੋਏ ਡਿੱਗ ਪਏ ਅਤੇ ਦੂਜੇ ਉਨ੍ਹਾਂ ਉਪਰੋਂ ਲੰਘ ਗਏ। ਸਟੇਸ਼ਨ ਮਾਸਟਰ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾਵੇਗੀ ਅਤੇ ਜਾਂਚ ਤੋਂ ਬਾਅਦ ਹੀ ਕਾਰਵਾਈ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ
ਲੁਧਿਆਣਾ ਸਟੇਸ਼ਨ 'ਤੇ ਇਸ ਤੋਂ ਪਹਿਲਾਂ ਵੀ ਕਈ ਵਾਰ ਅਜਿਹੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ।




