You are here:: News ਪੰਜਾਬ ਚੰਡੀਗੜ੍ਹ ਦੇਵੇਗਾ ਭਗੌੜਿਆਂ ਨੂੰ ਪਨਾਹ
 
 

ਚੰਡੀਗੜ੍ਹ ਦੇਵੇਗਾ ਭਗੌੜਿਆਂ ਨੂੰ ਪਨਾਹ

E-mail Print PDF


ਚੰਡੀਗੜ੍ਹ, 29 ਜੁਲਾਈ   : ਪਰਿਵਾਰ ਦੀ ਇੱਛਾ ਦੇ ਖਿਲਾਫ ਪ੍ਰੇਮ ਵਿਆਹ ਕਰਨ ਵਾਲਿਆਂ ਨੂੰ ਚੰਡੀਗੜ੍ਹ ਵਿਚ ਸ਼ਰਨ ਮਿਲੇਗੀ। ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਇਸ ਸਬੰਧ ਅਰਜੀ ਸ਼ਰਨ ਮੁਹੱਈਆ ਕਰਾਉਣ ਲਈ ਥਾਂ ਲੱਭਣ ਲਈ ਕਿਹਾ ਹੈ। ਹਾਈਕੋਰਟ ਨੇ ਇਸ ਬਾਰੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਹਰਿਆਣਾ ਸਰਕਾਰਾਂ ਤੋਂ ਵੀ ਸੁਝਾਉ ਮੰਗੇ ਹਨ ਕਿ ਅਸਥਾਈ ਨਿਵਾਸ ਦੇਣ ਲਈ ਉਨ੍ਹਾਂ ਦਾ ਕੀ ਵਿਚਾਰ ਹੈ।  ਮਾਮਲੇ ਉਪਰ ਅਗਲੀ ਸੁਣਵਾਈ 11 ਅਗਸਤ ਤੈਅ ਕੀਤੀ ਗਈ ਹੈ। ਚੀਫ ਜਸਟਿਸ ਦੀ ਬੈਂਚ ਨੇ ਚੰਡੀਗੜ੍ਹ ਪ੍ਰਸ਼ਾਸਨ ਦੇ ਸੀਨੀਅਰ ਸਟੈਡਿੰਗ ਕੌਂਸਲ ਵਕੀਲ ਸੰਜੇ ਕੌਸ਼ਲ ਪਟੀਨਰਾਂ ਦੇ ਵੱਲੋਂ ਵਕੀਲ ਨਵਕਿਰਨ ਸਿੰਘ ਅਤੇ ਅਦਾਲਤ ਦੀ ਸਹਿਯੋਗੀ ਵਕੀਲ ਤਨੂ ਬੇਦੀ ਨੂੰ ਨਿਰਦੇਸ਼ ਦਿੱਤੇ ਹਨ ਕਿ ਚੰਡੀਗੜ੍ਹ ਵਿਚ ਅਜਿਹੀ ਥਾਂ ਲੱਭੀ ਜਾਵੇ ਜਿੱਥੇ ਇਨ੍ਹਾਂ ਜੋੜਿਆਂ ਨੂ ੰਆਰਜ਼ੀ ਰਿਹਾਇਸ਼ ਦਿੱਤੀ ਜਾ ਸਕੇ। ਇਸ ਸਬੰਧ ਵਿਚ ਹਰਿਆਣਾ ਪੁਲਿਸ ਨੇ ਹਰ ਜ਼ਿਲ੍ਹੇ ਦੀ ਪੁਲਿਸ ਲਾਈਨ ਵਿਚ  ਆਰਜ਼ੀ ਰਿਹਾਇਸ਼ ਬਣਾਉਣ ਦਾ ਫੈਸਲਾ ਕੀਤਾ ਹੈ ਕਿਉਂਕਿ ਅੱਜਕਲ ਇਜ਼ਤ ਲਈ ਕਤਲ ਕਰਨ ਦੀਆਂ ਘਟਨਾਵਾਂ ਵਿਚ ਬਹੁਤ ਜ਼ਿਆਦਾ ਵਾਧਾ ਹੋ ਗਿਆ ਸੀ।  ਸਬੰਧਤ ਇਲਾਕੇ ਦੇ ਐਸ ਪੀ ਨੂੰ ਇਸ ਦਾ ਇੰਚਾਰਜ ਬਣਾਇਆ ਜਾਵੇਗਾ। ਇਨ੍ਹਾਂ ਇਲਾਕਿਆਂ ਨੂੰ ਦੇਖ ਰਹੇ ਅਧਿਕਾਰੀ ਨੂੰ ਸਾਰਾ ਵੇਰਵਾ ਰਜਿਸਟਰ 'ਤੇ

ਲਿਖਣਾ ਪਵੇਗਾ ਅਤੇ ਡੀ ਜੀ ਪੀ ਨੂੰ ਇਸ ਦੀ ਰਿਪੋਰਟ ਦੇਣੀ ਪਵੇਗੀ।
 ਜ਼ਿਕਰਯੋਗ ਹੈ ਕਿ ਪੰਜਾਬ ਵਾਂਗ ਹਰਿਆਣੇ ਵਿਚ ਵੀ ਇੱਜਤ ਖਾਤਰ ਕਤਲ ਦੀਆਂ ਘਟਨਾਵਾਂ ਵਿਚ ਬਹੁਤ ਜ਼ਿਆਦਾ ਵਾਧਾ ਹੋ ਗਿਆ ਹੈ। ਜਿਸ ਕਰਕੇ ਹਰ ਕਿਤੇ ਨਾ ਕਿਤੇ ਇਜਤ ਖਾਤਰ ਕਤਲ ਹੋ ਰਹੇ। ਜਿਸ ਕਾਰਨ ਪ੍ਰੇਮੀ ਜੋੜਿਆਂ ਵਿਚ ਦੀ ਸੁਰੱਖਿਆ 'ਤੇ ਪ੍ਰਸ਼ਨ ਚਿੰਨ੍ਹ ਪੈਦਾ ਹੋ ਗਿਆ । ਇਸ ਦੇਖਦੇ ਹੀ ਹਾਈਕੋਰਟ ਨੇ ਇਹ ਫੈਸਲਾ ਕੀਤਾ  ਹੈ ਕਿ ਇਨ੍ਹਾਂ ਜੋੜਿਆਂ ਦੀ ਸੁਰੱਖਿਆ ਕਰਨ ਲਈ ਪ੍ਰਸ਼ਾਸਨ ਨੂੰ ਨਿਰਦੇਸ਼ ਦਿੱਤੇ ਗਏ ਹਨ।

 

Comments (0)add comment

Write comment
smaller | bigger

busy