ਨਵੀਂ ਦਿੱਲੀ, 9 ਸਤੰਬਰ : ਤਨਖਾਹਾਂ ਦੇ ਝੇੜਿਆਂ 'ਚ ਫੌਜੀਆਂ ਦੀ ਖੱਜਲ-ਖੁਆਰੀ ਕਰਨ 'ਤੇ ਸੁਪਰੀਮ ਕੋਰਟ ਨੇ ਕੇਂਦਰ ਦੀ ਚੰਗੀ ਝਾੜਝੰਬ ਕਰਦਿਆਂ ਅੱਜ ਸਰਕਾਰ ਨੂੰ ਨਿਰਦੇਸ਼ ਦਿੱਤੇ ਹਨ ਕਿ ਇਹ ਸੇਵਾ 'ਚ ਤੇ ਸੇਵਾ ਮੁਕਤ ਫੌਜੀਆਂ ਲਈ ਵੱਖਰਾ ਤਨਖਾਹ ਕਮਿਸ਼ਨ ਬਣਾਉਣ ਦੀਆਂ ਸੰਭਾਵਨਾਵਾਂ ਦੇਖੇ। ਜਸਟਿਸ ਮਾਰਕੰਡੇਯ ਕਾਟਜੂ ਤੇ ਟੀ.ਐਸ. ਠਾਕੁਰ 'ਤੇ ਆਧਾਰਤ ਬੈਂਚ ਨੇ ਅਟਾਰਨੀ ਜਨਰਲ ਜੀ.ਈ. ਵਾਹਨਵਟੀ ਤੇ ਸਾਲਿਸਟਰ ਜਨਰਲ ਗੋਪਾਲ ਸੁਬਰਾਮਨੀਅਮ ਨੂੰ ਕਿਹਾ ਕਿ ਉਹ ਸਰਕਾਰ ਤੋਂ ਹਦਾਇਤਾਂ ਲੈਣ ਕਿ ਕੀ ਉਹ (ਸਰਕਾਰ) ਵੱਖਰਾ ਤਨਖਾਹ ਕਮਿਸ਼ਨ ਕਾਇਮ ਕਰਨ ਬਾਰੇ ਸੋਚ ਸਕਦੀ ਹੈ। ਜਿਸਦੇ ਮੁਖੀ ਭਾਰਤ ਦੇ ਸੇਵਾਮੁਕਤ ਚੀਫ ਜਸਟਿਸ ਜਾਂ ਸੁਪਰੀਮ ਕੋਰਟ ਦਾ ਕੋਈ ਜੱਜ ਬਣ ਸਕਦਾ ਹੋਵੇ।
ਬੈਂਚ ਨੇ ਚਾਣਕੀਆ ਵੱਲੋਂ ਚੰਦਰਗੁਪਤ ਮੌਰੀਆ ਨੂੰ ਦਿੱਤੀ ਸਲਾਹ ਦਾ ਹਵਾਲਾ ਦੇ ਕੇ ਕਿਹਾ, ''ਜਿਸ ਦਿਨ ਸੈਨਿਕਾਂ ਨੂੰ ਤਨਖਾਹਾਂ ਲਈ ਲੜਨਾ ਪੈ ਗਿਆ, ਉਹ ਦੇਸ਼ ਲਈ ਉਦਾਸੀ ਭਰਿਆ ਦਿਨ ਹੋਵੇਗਾ।'' ਸੁਪਰੀਮ ਕੋਰਟ ਨੇ ਕਿਹਾ ਕਿ ਚਾਣਕੀਆ ਦੀ ਇਹ ਸਲਾਹ ਅੱਜ ਵੀ ਤਰਕਸੰਗਤ ਹੈ ਤੇ ਇਹ ਬਦਕਿਸਮਤੀ ਹੈ ਕਿ ਸੈਨਿਕਾਂ ਨੂੰ ਆਪਣੀਆਂ ਤਨਖਾਹਾਂ ਸਬੰਧੀ ਤਰੁੱਟੀਆਂ ਠੀਕ ਕਰਾਉਣ ਲਈ ਅਦਾਲਤਾਂ 'ਚ ਪੁੱਜਣਾ ਪੈ ਰਿਹਾ ਹੈ। ਬੈਂਚ ਨੇ ਕਿਹਾ ਕਿ ਫੌਜ ਜਿਹੇ ਅਨੁਸ਼ਾਸਨ ਬੱਧ ਲੋਕਾਂ ਨੂੰ ਲੜਨ ਲਈ ਮਜਬੂਰ ਨਾ ਕੀਤਾ ਜਾਵੇ। ਇਹ ਦੇਸ਼ ਦੇ ਹਿੱਤ ਵਿਚ ਨਹੀਂ ਹੈ। ਅਦਾਲਤ ਨੇ ਇਹ ਟਿੱਪਣੀਆਂ ਕਈ ਸੇਵਾ 'ਚ ਤੇ ਕਈ ਸੇਵਾਮੁਕਤ ਫੌਜੀ ਅਧਿਕਾਰੀਆਂ ਦੀਆਂ ਪਟੀਸ਼ਨਾਂ 'ਤੇ ਕਾਰਵਾਈ ਦੌਰਾਨ ਕੀਤੀਆਂ, ਜੋ ਉਨ੍ਹਾਂ ਨੂੰ ਪੰਜਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਮੁਤਾਬਕ ਵਧੀ ਹੋਈ 'ਰੈਂਕ ਤਨਖਾਹ' ਦੇਣ ਤੋਂ ਸਰਕਾਰ ਵੱਲੋਂ ਇਨਕਾਰ ਕੀਤੇ ਜੀਆਂ ਦੀਆਂ ਰਿਪੋਰਟਾਂ ਦੇ ਵਿਰੋਧ ਕਰਨ 'ਚ ਦਾਇਰ ਕਰਨਗੀਆਂ ਪਈਆਂ। ਅਦਾਲਤ ਨੇ ਕਿਹਾ ਕਿ
Punjabi
ਸੇਵਾ ਮੁਕਤ ਫੌਜੀਆਂ ਲਈ ਵੱਖਰਾ ਤਨਖਾਹ ਕਮਿਸ਼ਨ ਬਣਾਉਣ ਦੀਆਂ ਸੰਭਾਵਨਾਵਾਂ
ਹਰ ਤੀਸਰਾ ਭਾਰਤੀ ਹੈ ਭ੍ਰਿਸ਼ਟ
ਨਵੀਂ ਦਿੱਲੀ, 9 ਸਤੰਬਰ : ਸੀ ਵੀ ਸੀ ਦੇ ਪ੍ਰਮੁੱਖ ਸ੍ਰੀ ਸਿਨਹਾ ਨੇ ਦੇਸ਼ ਦੇ ਲੋਕਾਂ ਵਿਚ ਭ੍ਰਿਸ਼ਟਾਚਾਰ ਵਧਣ ਉਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿਚ ਹਰ ਤੀਸਰਾ ਵਿਅਕਤੀ ਪੂਰੀ ਤਰ੍ਹਾਂ ਨਾਲ ਭ੍ਰਿਸ਼ਟ ਹੋ ਚੁੱਕਾ ਹੈ ਜਦਕਿ ਹਰ ਦੂਸਰਾ ਵਿਅਕਤੀ ਭ੍ਰਿਸ਼ਟਾਚਾਰ ਰੂਪੀ ਦਲਦਲ ਦੇ ਕਿਨਾਰੇ 'ਤੇ ਬੈਠਾ ਹੈ।
ਉਨ੍ਹਾਂ ਦੀ ਸਲਾਹ ਹੈ ਕਿ ਭ੍ਰਿਸ਼ਟਾਚਾਰ ਦੀ ਸਮੱਸਿਆ ਦਾ ਮੁੱਖ ਕਾਰਨ ਥੋੜ੍ਹੇ ਲੋਕਾਂ ਦੇ ਹੱਥਾਂ ਵਿਚ ਜ਼ਿਆਦਾ ਧਨ ਦਾ ਜਮ੍ਹਾਂ ਹੋਣਾ ਹੈ। ਪਿਛਲੇ ਹਫਤੇ ਸੀ ਵੀ ਸੀ ਦੇ ਅਹੁਦੇ ਤੋਂ ਰਿਟਾਇਰ ਹੋਏ ਸ੍ਰੀ ਸਿਨਹਾ ਨੇ ਇਕ ਇੰਟਰਵਿਊ ਵਿਚ ਕਿਹਾ ਕਿ ਉਨ੍ਹਾਂ ਦੇ ਕਾਰਜਕਾਲ ਦਾ ਸਭ ਤੋਂ ਖਰਾਬ ਦੌਰ ਭ੍ਰਿਸ਼ਟਾਚਾਰ ਨੂੰ ਵਧਦੇ ਹੋਏ ਵੇਖਣਾ ਰਿਹਾ। ਉਨ੍ਹਾਂ ਨੇ ਦੇਖਿਆ ਕਿ ਕਿਵੇਂ ਲੋਕ ਪੈਸੇ ਨੂੰ ਹੀ ਆਪਣਾ ਸਭ ਕੁਝ ਸਮਝਣ ਲੱਗ ਪਏ ਹਨ। ਪੁਰਾਣੇ ਜ਼ਮਾਨੇ ਦੀ ਯਾਦ ਤਾਜ਼ਾ ਕਰਦੇ ਹੋਏ ਸ੍ਰੀ ਸਿਨਹਾ ਨੇ ਕਿਹਾ ਕਿ ਜਦ ਉਹ ਵੱਡੇ ਹੋ ਰਹੇ ਸਨ ਤਾਂ ਉਨ੍ਹਾਂ ਨੂੰ ਯਾਦ ਹੈ ਕਿ ਜੇਕਰ ਕੋਈ ਭ੍ਰਿਸ਼ਟ ਵਿਅਕਤੀ ਆਪਣੀ ਕਰਤੂਤ ਵਿਖਾਉਂਦਾ ਸੀ ਤਾਂ ਉਸ ਨੂੰ ਨਿਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਸੀ ਜਿਸ ਕਾਰਨ ਕਿ ਉਹ ਅਜਿਹੀ ਹਕਰਤ ਨਹੀਂ ਕਰਦਾ ਸੀ,ਪਰ ਹੁਣ ਸਥਿਤੀ ਬਿਲਕੁਲ ਬਦਲ ਚੁੱਕੀ ਹੈ। ਹੁਣ ਸਾਡੇ ਦੇਸ਼ ਦੇ ਲੋਕਾਂ ਨੇ ਭ੍ਰਿਸ਼ਟਾਚਾਰ ਨੂੰ ਸਮਾਜਿਕ ਤੌਰ 'ਤੇ ਸਵੀਕਾਰ ਕਰ ਲਿਆ ਹੈ। ਉਨ੍ਹਾਂ ਨੇ ਕਿਹਾ ਕਿ 20 ਫੀਸਦੀ ਭਾਰਤੀ ਆਪਣੀ ਅੰਤਰਆਤਮਾ ਦੀ
ਅਯੁੱਧਿਆ ਬਾਰੇ ਹਾਈ ਕੋਰਟ ਦਾ ਫੈਸਲਾ 24 ਨੂੰ
ਲਖਨਊ, 9 ਸਤੰਬਰ : ਅਲਾਹਾਬਾਦ ਹਾਈ ਕੋਰਟ ਦੇ ਲਖਨਊ ਬੈਂਚ ਵੱਲੋਂ ਅਯੁੱਧਿਆ ਜ਼ਮੀਨ ਵਿਵਾਦ ਦੇ 60 ਸਾਲਾਂ ਤੋਂ ਚੱਲ ਰਹੇ ਮੁੱਕਦਮੇ ਦਾ ਫੈਸਲਾ 24 ਸਤੰਬਰ ਨੂੰ ਸੁਣਾਇਆ ਜਾਵੇਗਾ। ਅਦਾਲਤ ਦੇ ਫੈਸਲੇ ਮਗਰੋਂ ਦੇਸ਼ ਵਿਚ ਸਿਆਸੀ ਮਾਹੌਲ ਭਖਣ ਦੀ ਸੰਭਾਵਨਾ ਹੈ। 26 ਜੁਲਾਈ ਨੂੰ ਜਸਟਿਸ ਐਸ.ਯੂ. ਖਾਨ, ਸੁਧੀਰ ਅਗਰਵਾਲ ਤੇ ਡੀ.ਵੀ. ਸ਼ਰਮਾ 'ਤੇ ਆਧਾਰਤ ਵਿਸ਼ੇਸ਼ ਬੈਂਚ ਨੇ ਇਸ ਵਿਵਾਦਗ੍ਰਸਤ ਜ਼ਮੀਨ ਬਾਰੇ ਫੈਸਲਾ ਰਾਖਵਾਂ ਰੱਖ ਲਿਆ ਸੀ। ਅਦਾਲਤ ਦੇ ਸਾਹਮਣੇ ਤਿੰਨ ਮੁੱਦੇ ਹਨ। ਪਹਿਲਾ ਇਹ ਹੈ ਕਿ ਇੱਥੇ 1538 ਤੋਂ ਪਹਿਲਾਂ ਕਦੇ ਮੰਦਰ ਸੀ ਜਾਂ ਨਹੀਂ। ਦੂਜਾ ਬਾਬਰੀ ਕਮੇਟੀ ਨੇ ਜਿਹੜਾ ਦਾਅਵਾ 1961 'ਚ ਕੀਤਾ ਸੀ ਕੀ ਉਹ ਕਾਨੂੰਨੀ ਤੌਰ 'ਤੇ ਦਾਅਵਾ ਦਾਇਰ ਕਰਨ ਦੀ ਸਮਾਂ ਸੀਮਾ ਦੀ ਉਲੰਘਣਾ ਕਰਦਾ ਹੈ। ਤੀਜਾ ਕੀ ਮੁਸਲਮਾਨਾਂ ਨੇ ਇਸ ਥਾਂ ਦਾ ਬੈਅਨਾਮਾ ਧੱਕੇ ਨਾਲ ਕਰਵਾਇਆ ਸੀ। ਪਹਿਲਾ ਮੁਕੱਦਮਾ 1950 ਵਿਚ ਗੋਪਾਲ ਸਿੰਘ ਨੇ ਕੀਤਾ ਸੀ। ਦੂਜਾ ਮੁਕੱਦਮਾ ਵੀ 1950 ਵਿਚ ਪਰਮਹੰਸ ਤਾਰਾਚੰਦਰ ਨੇ ਪਾਇਆ ਸੀ। ਤੀਜਾ ਕੇਸ 1959 ਵਿਚ ਨਿਰਮੋਹੀ ਅਖਾੜਾ ਨੇ, ਚੌਥਾ ਕੇਸ 1961 'ਚ ਉੱਤਰ ਪ੍ਰਦੇਸ਼ ਸੁੰਨੀ ਸੈਂਟਰਲ ਬੋਰਡ ਆਫ ਵਕਫ ਨੇ ਤੇ ਪੰਜਵਾਂ ਕੇਸ ਇਕ ਜੁਲਾਈ 1989 ਵਿਚ ਭਗਵਾਨ ਸ੍ਰੀ ਰਾਮ ਲੱਲਾ ਵਿਰਾਜਮਾਨ ਵੱਲੋਂ ਪਾਇਆ ਗਿਆ ਸੀ। ਇਨ੍ਹਾਂ ਵਿਚੋਂ ਇਕ ਕੇਸ ਵਾਪਸ ਲੈ ਲਿਆ ਗਿਆ, ਜਦਕਿ ਚਾਰ ਫੈਜ਼ਾਬਾਦ ਸਿਵਲ ਅਦਾਲਤ ਵਿਚ ਸਨ, 1989 ਵਿਚ ਉੱਤਰ ਪ੍ਰਦੇਸ਼ ਦੇ ਤੱਤਕਾਲੀ ਐਡਵੋਕੇਟ ਜਨਰਲ ਨੇ ਅਰਜ਼ੀ ਪਾ ਕੇ ਇਹ ਮੁਕੱਦਮੇ ਹਾਈ ਕੋਰਟ ਵਿਚ ਤਬਦੀਲ ਕਰਨ ਲਈ ਕਿਹਾ ਸੀ।ਉਧਰ 24 ਸਤੰਬਰ ਦੇ ਨੇੜੇ ਆਉਣ ਕਾਰਨ ਕੇਂਦਰ ਤੇ ਉੱਤਰ ਪ੍ਰਦੇਸ਼ ਦੀ ਮਾਇਆਵਤੀ ਸਰਕਾਰ ਚਿੰਤਤ ਹੈ। ਦੋਵਾਂ ਨੂੰ ਅਦਾਲਤੀ ਫੈਸਲੇ ਮਗਰੋਂ ਫਿਰਕੂ ਤਣਾਅ ਪੈਦਾ ਹੋਣ ਦਾ ਖਦਸ਼ਾ ਹੈ। ਇਸ ਖਦਸ਼ੇ ਦੇ ਮੱਦੇਨਜ਼ਰ ਉੱਤਰ ਪ੍ਰਦੇਸ਼ ਤੇ
.... ਹੁਣ ਇਰਾਨ ਨੇ ਬਣਾ ਲਿਆ ਐਟਮ ਬੰਬ
ਲੰਡਨ, 9 ਸਤੰਬਰ : ਅਮਰੀਕਾ ਅਤੇ ਸੰਯੁਕਤ ਰਾਸ਼ਟਰ ਦੇ ਲੱਖ ਦਬਾਅ ਦੇ ਬਾਵਜੂਦ ਇਰਾਨ ਐਟਮੀ ਮਿਜ਼ਾਇਲ ਬਣਾਉਣ ਦੇ ਅਖੀਰਲੇ ਪੜਾਅ ਵਿਚ ਪਹੁੰਚ ਚੁੱਕਾ ਹੈ। ਇਹ ਖੁਲਾਸਾ ਕਿਸੇ ਹੋਰ ਨੇ ਨਹੀਂ ਬਲਕਿ ਖੁਦ ਅੰਤਰਰਾਸ਼ਟਰੀ ਪ੍ਰਮਾਣੂ ਊਰਜਾ ਏਜੰਸੀ ਨੇ ਕੀਤਾ।
ਏਜੰਸੀ ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਸੁਰੱਖਿਆ ਪ੍ਰੀਸ਼ਦ ਦੇ ਕਰੜੇ ਪ੍ਰਬੰਧਾਂ ਅਤੇ ਅਮਰੀਕਾ ਸਹਿਤ ਸੰਸਾਰ ਭਰ ਦੇ ਸੰਗਠਨਾਂ ਦੇ ਭਾਰੀ ਦਬਾਅ ਦੇ ਬਾਵਜੂਦ ਈਰਾਨ ਨੇ ਯੂਰੇਨੀਅਮ ਤਿਆਰ ਕਰ ਲਿਆ ਹੈ। ਇਰਾਨ ਦੇ ਵਿਗਿਆਨੀਆਂ ਨੇ ਲਗਭਗ 22 ਕਿਲੋ ਯੂਰੇਨੀਅਮ ਬਣਾਉਣ ਵਿਚ ਸਫਲਤਾ ਹਾਸਲ ਕਰ ਲਈ ਹੈ। ਟੈਲੀਗ੍ਰਾਫ ਦੇ ਅਨੁਸਾਰ ਇਰਾਨ ਦੇ ਕੋਲ ਇਸ ਸਮੇਂ ਜਿੰਨਾ ਯੂਰੇਨੀਅਮ ਹੈ ਉਹ ਸਮੁੱਚੇ ਖੇਤਰ ਵਿਚ ਤਬਾਹੀ ਫੈਲਾਉਣ ਦੇ ਲਈ ਕਾਫੀ ਹੈ। ਅੰਤਰਰਾਸ਼ਟਰੀ ਪ੍ਰਮਾਣੂ ਊਰਜਾ ਏਜੰਸੀ ਨੇ ਆਪਣੀ ਇਕ ਗੁਪਤ ਰਿਪੋਰਟ ਵਿਚ ਕਿਹਾ ਹੈ ਕਿ ਇਰਾਨ ਨੇ ਆਪਣੇ ਐਟਮੀ ਪ੍ਰੋਗਰਾਮ ਦੀ ਜਾਂਚ ਦੇ ਕੰਮ ਵਿਚ ਰੁਕਾਵਟ ਪਾਈ ਹੈ। ਉਸ ਨੇ ਪ੍ਰਮਾਣੂ ਏਜੰਸੀ ਦੇ ਇੰਸਪੈਕਟਰਾਂ ਦੀ ਚੋਣ 'ਤੇ ਵਾਰ ਵਾਰ ਖੇਦ ਪ੍ਰਗਟ ਕੀਤਾ ਹੈ। ਅੰਤਰਰਾਸ਼ਟਰੀ ਪ੍ਰਮਾਣੂ ਊਰਜਾ ਏਜੰਸੀ ਦਾ ਕਹਿਣਾ ਹੈ ਕਿ ਇਰਾਨ ਇਨ੍ਹਾਂ ਇੰਸਪੈਕਟਰਾਂ ਨੂੰ ਉਹ ਜਾਣਕਾਰੀ ਨਹੀਂ ਦੇ ਰਿਹਾ ਜੋ ਕਿ ਉਨ੍ਹਾਂ ਨੂੰ ਦੇਣੀ ਬਣਦੀ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਅੰਤਰਰਾਸ਼ਟਰੀ ਭਾਈਚਾਰੇ ਦਾ ਦਬਾਅ ਅਤੇ ਪ੍ਰਮਾਣੂ ਊਰਜਾ ਵਾਲੇ ਦੇਸ਼ਾਂ ਦੇ ਦਬਾਅ ਨੂੰ ਇਰਾਨ ਕਿੱਥੋਂ ਤੱਕ ਕਬੂਲਦਾ ਹੈ ਅਤੇ ਆਪਣੇ ਪ੍ਰਾਮਣੂ ਊਰਜਾ ਪ੍ਰੋਗਰਾਮ ਬਾਰੇ ਸਾਰੀ ਜਾਣਕਾਰੀ ਅੰਤਰਰਾਸ਼ਟਰੀ ਪ੍ਰਮਾਣੂ ਊਰਜਾ ਏਜੰਸੀ ਦੇ ਇੰਸਪੈਕਟਰਾਂ ਨੂੰ ਦਿੰਦਾ ਹੈ। ਜ਼ਿਕਰਯੋਗ ਹੈ ਕਿ ਇਰਾਨ ਕੋਲ ਯੂਰੇਨੀਅਮ ਹੋਣ
ਕਾਲ ਗਰਲ ਦੇ ਸਹਾਰੇ ਹੋਈ ਸੀ ਮੈਚ ਫਿਕਸਿੰਗ ਦੀ ਸੌਦੇਬਾਜ਼ੀ
ਮੁੰਬਈ, 9 ਸਤੰਬਰ : ਮੈਚ ਫਿਕਸਿੰਗ ਵਿਵਾਦ ਵਿਚ ਫਸੇ ਪਾਕਿਸਤਾਨੀ ਕ੍ਰਿਕਟ ਮੁਹੰਮਦ ਆਸਿਫ ਦੀ ਸਾਬਕਾ ਪ੍ਰੇਮਿਕਾ ਨੇ ਖੁਲਾਸਾ ਕੀਤਾ ਹੈ ਕਿ ਆਸਿਫ ਮੈਚ ਫਿਕਸਿੰਗ ਦੀ ਸੌਦੇਬਾਜ਼ੀ ਵਿਚ ਕਾਲ ਗਰਲ ਦੀ ਵਰਤੋਂ ਕਰਦੇ ਸਨ। ਵੀਨਾ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਸਿਫ 'ਤੇ ਨਜ਼ਰ ਰੱਖਣ ਦੇ ਲਈ ਜਾਸੂਸ ਦੀ ਵਰਤੋਂ ਕੀਤੀ ਅਤੇ ਇਸੇ ਜਾਸੂਸ ਨੇ ਪਾਕਿਸਤਾਨੀ ਕ੍ਰਿਕਟ ਦੇ ਬਾਰੇ ਕਿਹਾ ਕਿ ਮਾਡਲਜ਼, ਅਭਿਨੇਤਰੀਆਂ ਅਤੇ ਕਾਲ ਗਰਲ ਦੇ ਬਿਨਾਂ ਮੈਚ ਫਿਕਸ ਕਰ ਪਾਉਣਾ ਉਸ ਦੇ ਲਈ ਮੁਸ਼ਕਿਲ ਸੀ। ਵੀਨਾ ਦਾ ਕਹਿਣਾ ਹੈ ਕਿ ਸਾਬਕਾ ਪ੍ਰੇਮੀ ਆਸਿਫ ਦੇ ਖਿਲਾਫ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ ਨੂੰ ਸਬੂਤ ਦੇਣ ਤੋਂ ਬਾਅਦ ਉਸ ਦੀ ਜਾਨ ਨੂੰ ਵੀ ਖਤਰਾ ਹੈ। ਉਸ ਨੇ ਆਸਿਫ 'ਤੇ ਨਜ਼ਰ ਰੱਖਣ ਦੇ ਲਈ 8 ਤੋਂ 23 ਨਵੰਬਰ 2009 ਦੇ ਵਿਚ ਇਕ ਜਾਸੂਸ ਦੀ ਮਦਦ ਲਈ ਸੀ। ਜਾਸੂਸ ਵੱਲੋਂ ਕੀਤੇ ਗਏ ਖੁਲਾਸੇ ਬੇਹੱਦ ਹੈਰਾਨ ਕਰਨ ਵਾਲੇ ਸਨ। ਆਸਿਫ ਵਿਦੇਸ਼ ਦੌਰੇ ਦੇ ਸਮੇਂ ਕਈ ਨਵੀਆਂ ਅਭਿਨੇਤਰੀਆਂ, ਮਾਡਲਾਂ ਦੇ ਨਾਲ ਸਮਾਂ ਗੁਜ਼ਰਦਾ ਸੀ। ਸੱਟੇਬਾਜ਼ ਇਨ੍ਹਾਂ ਕੁੜੀਆਂ ਦੇ ਜ਼ਰੀਏ ਖਿਡਾਰੀਆਂ ਤੱਕ ਆਪਣੇ ਸੁਨੇਹੇ ਪਹੁੰਚਾਉਂਦੇ ਸਨ। ਜਾਸੂਸ ਨੇ ਮਲਿਕ ਨੂੰ ਉਨ੍ਹਾਂ 7 ਔਰਤਾਂ ਦੇ ਫੋਨ ਨੰਬਰ, ਫੋਟੋਗ੍ਰਾਫ ਅਤੇ ਹੋਰ ਤੱਥ ਵੀ ਦਿੱਤੇ ਜਿਨ੍ਹਾਂ ਤੋਂ ਇਸ ਗੱਲ ਦਾ ਪਤਾ ਲੱਗਦਾ ਹੈ ਮੈਚ ਫਿਕਸਿੰਗ ਇਨ੍ਹਾਂ ਕੁੜੀਆਂ ਦੇ ਸਹਾਰੇ ਤੋਂ ਬਿਨਾਂ ਨਹੀਂ ਕੀਤੀ ਜਾ ਸਕਦੀ ਸੀ।
ਉਸ ਨੇ ਦੱਸਿਆ ਸੀ ਕਿ ਇਨ੍ਹਾਂ ਕੁੜੀਆਂ ਦੀ ਮਦਦ ਨਾਲ ਸੱਟੇਬਾਜ਼ ਆਪਣੇ ਸੁਨੇਹੇ ਬੱਲੇਬਾਜ਼ਾਂ ਅਤੇ ਗੇਦਬਾਜ਼ਾਂ ਤੱਕ ਪਹੁੰਚਾਉਂਦੇ ਹਨ ਇਸ ਮਗਰੋਂ ਹੀ ਮੈਚ ਫਿਕਸਿੰਗ ਦੀ ਪ੍ਰਕਿਰਿਆ ਸ਼ੁਰੂ ਹੁੰਦੀ ਹੈ। ਮਲਿਕ ਨੇ ਦੱਸਿਆ ਕਿ
Page 1 of 380


