| ਯੇਦੀਯੁਰੱਪਾ ਦੇ ਟਿਕਾਣਿਆਂ 'ਤੇ ਸੀ. ਬੀ. ਆਈ. ਛਾਪੇ |
|
|
|
| Thursday, 17 May 2012 14:29 | |
|
ਬੰਗਲੁਰੂ, 17 ਮਈ -ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨੇ ਅੱਜ ਸਵੇਰੇ ਸੈਂਕੜੇ ਕਰੋੜ ਰੁਪਏ ਦੇ ਖਾਣਾਂ ਦੇ ਘੁਟਾਲੇ ਵਿਚ ਭੂਮਿਕਾ ਦੀ ਜਾਂਚ ਲਈ ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਬੀ. ਐਸ.ਯੇਦੀਯੁਰੱਪਾ ਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਦੇ ਘਰਾਂ ਵਿਚ ਛਾਪੇਮਾਰੀ ਕੀਤੀ। ਇਸ ਦੌਰਾਨ ਯੇਦੀਯੁਰੱਪਾ ਨੇ ਅਗਾਉਂ ਜ਼ਮਾਨਤ ਲੈਣ ਲਈ ਅੱਜ ਸੀ. ਬੀ. ਆਈ. ਦੀ ਅਦਾਲਤ ਵਿਚ ਅਰਜ਼ੀ ਦਾਖ਼ਲ ਕੀਤੀ। ਦਸਤਾਵੇਜ਼ਾਂ ਦੀ ਭਾਲ-ਸੀ.ਬੀ.ਆਈ. ਦੇ ਇਕ ਅਧਿਕਾਰੀ ਨੇ ਕਿਹਾ ,'ਸਾਡੀ ਟੀਮ ਯੇਦੀਯੁਰੱਪਾ ਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਦੇ ਬੇਂਗਲੁਰੂ ਤੇ ਸ਼ਿਮੋਗਾ ਵਿਚ ਸਥਿਤ ਰਿਹਾਇਸ਼ਾਂ ਵਿਚ ਕੁਝ ਦਸਤਾਵੇਜ਼ਾਂ ਦੀ ਤਲਾਸ਼ੀ ਕਰ ਰਹੀ ਹੈ।' ਸੀ. ਬੀ. ਆਈ. ਨੇ ਯੇਦੀਯੁਰੱਪਾ, ਉਨ੍ਹਾਂ ਦੇ ਦੋ ਬੇਟਿਆਂ, ਬੀ. ਐਸ. ਵਿਜੇਂਦਰ ਤੇ ਬੀ. ਐਸ. ਰਾਘਵੇਂਦਰ, ਜਵਾਈ ਸੋਹਨ ਕੁਮਾਰ ਤੇ ਖਾਣਾਂ ਦੇ ਕਾਰੋਬਾਰ ਕਰਦੇ ਪ੍ਰਵੀਨ Add comment (0)
|
|
| Read more... |
| ਅਮਰੀਕਾ ਵੱਲੋਂ ਛੋਟਾ ਸ਼ਕੀਲ ਤੇ ਟਾਈਗਰ ਮੈਮਨ 'ਤੇ ਪਾਬੰਦੀਆਂ |
|
|
|
| Thursday, 17 May 2012 14:29 | |
|
ਵਾਸ਼ਿੰਗਟਨ, 17 ਮਈ - ਦੱਖਣੀ ਏਸ਼ੀਆ ਵਿਚ ਅਪਰਾਧ ਤੇ ਅੱਤਵਾਦ ਦੇ ਗਠਜੋੜ ਨੂੰ ਨਿਸ਼ਾਨਾ ਬਣਾਉਂਦੇ ਹੋਏ' ਅਮਰੀਕਾ ਨੇ ਅਪਰਾਧ ਜਗਤ ਦੇ ਸਰਗਣੇ ਦਾਊਦ ਇਬਰਾਹਿਮ ਦੇ ਦੋ ਪ੍ਰਮੁੱਖ ਸਾਥੀਆਂ ਛੋਟਾ ਸ਼ਕੀਲ ਤੇ ਟਾਈਗਰ ਮੈਮਨ ਨੂੰ ਨਸ਼ੀਲੇ ਪਦਾਰਥਾਂ ਦਾ ਵੱਡਾ ਤਸਕਰ ਐਲਾਨਦਿਆਂ ਇਨ੍ਹਾਂ 'ਤੇ ਪਾਬੰਦੀਆਂ ਲਾ ਦਿੱਤੀਆਂ। ਅਮਰੀਕੀ ਵਿੱਤ ਵਿਭਾਗ ਦੇ ਵਿਦੇਸ਼ੀ ਸੰਪਤੀ ਕੰਟਰੋਲ ਦਫ਼ਤਰ ਨੇ 57 ਸਾਲ ਦੇ ਛੋਟਾ ਸ਼ਕੀਲ ਤੇ 52 ਸਾਲ ਦੇ ਇਬਰਾਹਿਮ ਟਾਈਗਰ ਮੈਮਨ ਨੂੰ ਨਸ਼ੀਲੇ ਪਦਾਰਥਾਂ ਦਾ ਵਿਸ਼ੇਸ਼ ਰੂਪ ਵਿਚ ਨਾਮੀ ਤਸਕਰ ਕਰਾਰ ਦਿੱਤਾ। ਡੀ. ਕੰਪਨੀ ਦੇ ਨਾਂਅ ਵਾਲੇ ਦਾਊਦ ਦੇ ਅਪਰਾਧਕ ਸੰਗਠਨ ਵਿਚ ਸ਼ਕੀਲ ਤੇ ਮੈਮਨ ਦੀ ਭੂਮਿਕਾ ਦੇ ਮੱਦੇਨਜ਼ਰ |
|
| Read more... |
| ਨਕਸਲੀਆਂ ਦੇ ਬੰਦ ਦੌਰਾਨ ਕਈ ਥਾਂਈਂ ਹਿੰਸਾ-2 ਮੌਤਾਂ |
|
|
|
| Thursday, 17 May 2012 14:29 | |
|
8 ਪੁਲਿਸ ਜਵਾਨ ਜ਼ਖ਼ਮੀ-ਆਵਾਜਾਈ 'ਚ ਵਿਘਨ ਤੇ ਜਨਜੀਵਨ ਪ੍ਰਭਾਵਿਤ ਨਵੀਂ ਦਿੱਲੀ, 17 ਮਈ - ਨਕਸਲੀਆਂ ਵੱਲੋਂ ਗਰੀਨ ਹੰਟ ਆਪਰੇਸ਼ਨ ਤੇ ਪ੍ਰਸਤਾਵਿਤ ਅੱਤਵਾਦ ਵਿਰੋਧੀ ਕੌਮੀ ਕੇਂਦਰ (ਐਨ. ਸੀ. ਟੀ. ਸੀ.) ਵਿਰੁੱਧ ਦਿੱਤੇ ਗਏ ਰਾਸ਼ਟਰ-ਵਿਆਪੀ ਬੰਦ ਦਾ ਕੁਝ ਰਾਜਾਂ ਵਿਚ ਅਸਰ ਪਿਆ ਹੈ ਤੇ ਕਈ ਥਾਵਾਂ 'ਤੇ ਜਨਜੀਵਨ ਪ੍ਰਭਾਵਿਤ ਹੋਣ ਦੇ ਨਾਲ-ਨਾਲ ਹਿੰਸਕ ਘਟਨਾਵਾਂ ਵੀ ਵਾਪਰੀਆਂ ਹਨ। ਛੱਤੀਸਗੜ੍ਹ, ਓਡੀਸ਼ਾ, ਆਂਧਰਾ ਪ੍ਰਦੇਸ਼ ਤੇ ਝਾਰਖੰਡ ਵਿਚ ਬੰਦ ਦਾ ਅਸਰ ਵੇਖਣ ਨੂੰ ਮਿਲਿਆ ਹੈ। ਛੱਤੀਸਗੜ੍ਹ ਦੇ ਬਸਤਰ ਖੇਤਰ ਵਿਚ ਨਕਸਲੀਆਂ ਵੱਲੋਂ ਕੀਤੇ ਗਏ ਘਾਤ ਲਾ ਕੇ ਹਮਲੇ ਵਿਚ ਘੱਟੋ-ਘੱਟ 8 ਪੁਲਿਸ ਦੇ ਜਵਾਨ ਜ਼ਖਮੀ ਹੋ ਗਏ, ਜਦ ਕਿ ਦੋ ਪਿੰਡਾਂ ਵਿਚ ਦੋ ਵਿਅਕਤੀਆਂ ਦੀ ਹੱਤਿਆ ਕਰ ਦੇਣ ਦੀ ਰਿਪੋਰਟ ਹੈ। ਬੰਦ ਦਾ |
|
| Read more... |
| ਹੁੱਡਾ ਪੀ. ਜੀ. ਆਈ. ’ਚ ਦਾਖ਼ਲ |
|
|
|
| Thursday, 17 May 2012 14:28 | |
|
ਚੰਡੀਗੜ੍ਹ,17 ਮਈ - ਹਰਿਆਣਾ ਦੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੂੰ ਸ਼ੂਗਰ ਲੈਵਲ ਵਧਣ ਕਾਰਨ ਅੱਜ ਪੀ.ਜੀ.ਆਈ.’ਚ ਦਾਖ਼ਲ ਕਰਾਇਆ ਗਿਆ। ਉਨ੍ਹਾਂ ਨੂੰ ਰਾਤੀਂ 10 ਵਜੇ ਦੇ ਕਰੀਬ ਘਰ ਤੋਂ ਹਸਪਤਾਲ ਦਾਖ਼ਲ ਕਰਾਉਣ ਲਈ ਲਿਆਂਦਾ ਗਿਆ। ਪੀ.ਜੀ.ਆਈ. ਵਿੱਚ ਐਮਰਜੰਸੀ ਵਿਭਾਗ ਦੇ ਇਕ ਡਾਕਟਰ ਨੇ ਦੱਸਿਆ ਕਿ ਉਨ੍ਹਾਂ ਦਾ ਸ਼ੂਗਰ |
|
| Read more... |














































